Paris Paralympics: ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਗੋਲਡ ਤੇ ਮੋਨਾ ਅਗਰਵਾਲ ਨੇ ਚਾਂਦੀ ਤਗਮਾ ਜਿੱਤਿਆ
Paris Paralympics: ਪੈਰਾ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਪੈਰਿਸ ਪੈਰਾਲੰਪਿਕ `ਚ ਭਾਰਤ ਲਈ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
Paris Paralympics: ਟੋਕੀਓ ਪੈਰਾਲੰਪਿਕਸ 'ਚ ਭਾਰਤ ਲਈ ਇਕ ਗੋਲਡ ਮੈਡਲ ਸਮੇਤ ਦੋ ਮੈਡਲ ਜਿੱਤਣ ਵਾਲੀ ਪੈਰਾ ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਪੈਰਿਸ ਪੈਰਾਲੰਪਿਕ 'ਚ ਭਾਰਤ ਲਈ ਇੱਕ ਹੋਰ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਦੂਜੇ ਹੀ ਦਿਨ 10 ਮੀਟਰ ਏਅਰ ਰਾਈਫਲ ਸਟੈਂਡਿੰਗ SH1 ਈਵੈਂਟ ਵਿੱਚ ਭਾਰਤ ਲਈ ਗੋਲਮ ਜਿੱਤ ਲਿਆ। ਇਸ ਤਰ੍ਹਾਂ ਭਾਰਤ ਨੇ ਪੈਰਿਸ ਪੈਰਾਲੰਪਿਕ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਦੀ ਮੋਨਾ ਅਗਰਵਾਲ ਨੇ ਇਸੇ ਈਵੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
ਅਵਨੀ ਨੇ ਟੋਕੀਓ ਪੈਰਾਲੰਪਿਕ 'ਚ 249.6 ਦਾ ਸਕੋਰ ਬਣਾ ਕੇ ਪੈਰਾਲੰਪਿਕ ਰਿਕਾਰਡ ਬਣਾਇਆ ਸੀ। ਇਸ ਵਾਰ ਉਸ ਨੇ 249.7 ਦਾ ਸਕੋਰ ਬਣਾਇਆ ਅਤੇ ਆਪਣਾ ਹੀ ਪੈਰਾਲੰਪਿਕ ਰਿਕਾਰਡ ਤੋੜ ਦਿੱਤਾ। ਜਦਕਿ ਮੋਨਾ ਨੇ 228.7 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਦੱਖਣੀ ਕੋਰੀਆ ਦੀ ਯੂਨਰੀ ਲੀ ਨੇ 246.8 ਸਕੋਰ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ। ਇਕ ਸਮੇਂ ਮੋਨਾ ਸਿਖਰ 'ਤੇ ਆ ਗਈ ਸੀ ਪਰ ਇਸ ਤੋਂ ਬਾਅਦ ਕੋਰੀਆਈ ਨਿਸ਼ਾਨੇਬਾਜ਼ ਨੇ ਚੰਗੀ ਸ਼ੂਟਿੰਗ ਦੇ ਕੁਝ ਦੌਰ ਤੋਂ ਬਾਅਦ ਪਹਿਲਾ ਸਥਾਨ ਹਾਸਲ ਕੀਤਾ। ਅਵਨੀ ਤੀਜੇ ਨੰਬਰ 'ਤੇ ਆ ਗਈ ਸੀ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਹਾਲਾਂਕਿ ਉਸ ਨੇ ਜ਼ਬਰਦਸਤ ਵਾਪਸੀ ਕੀਤੀ। 21 ਸ਼ਾਟ ਤੋਂ ਬਾਅਦ ਅਵਨੀ ਅਤੇ ਯੂਨਰੀ ਦਾ ਸਕੋਰ ਬਰਾਬਰ ਸੀ ਪਰ ਕੋਰੀਆਈ ਨਿਸ਼ਾਨੇਬਾਜ਼ ਸਿਖਰ 'ਤੇ ਸਨ। ਮੋਨਾ ਦਾ ਸਫਰ 22 ਸ਼ਾਟ ਦੇ ਬਾਅਦ ਤੀਜੇ ਸਥਾਨ 'ਤੇ ਰਹਿ ਕੇ ਖਤਮ ਹੋਇਆ। ਅਵਨੀ ਨੇ 9.9 ਅਤੇ ਯੂਨਰੀ ਨੇ 23ਵੇਂ ਸ਼ਾਟ ਵਿੱਚ 10.7 ਦਾ ਸ਼ਾਟ ਲਗਾਇਆ। 24ਵੇਂ ਅਤੇ ਆਖ਼ਰੀ ਸ਼ਾਟ ਵਿੱਚ ਅਵਨੀ ਨੇ 10.5 ਦਾ ਸਕੋਰ ਬਣਾਇਆ ਜਦੋਂ ਕਿ ਯੂਨਰੀ ਨੇ 6.8 ਦਾ ਸਕੋਰ ਕੀਤਾ। ਇਸ ਤਰ੍ਹਾਂ ਅਵਨੀ ਨੇ ਸੋਨ ਤਮਗਾ ਜਿੱਤਿਆ।
ਇਸ ਤੋਂ ਇਲਾਵਾ ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ (SH1) ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਮਨੀਸ਼ ਨਰਵਾਲ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਫਿਰ ਉਸ ਨੇ ਪੀ4 ਮਿਕਸਡ 50 ਮੀਟਰ ਪਿਸਟਲ ਐਸਐਚ-1 ਈਵੈਂਟ ਵਿੱਚ ਸੋਨ ਤਮਗਾ ਜਿੱਤਿਆ। ਕੋਰੀਆਈ ਖਿਡਾਰੀ ਮਨੀਸ਼ ਨਰਵਾਲ ਨੇ ਫਾਈਨਲ ਵਿੱਚ ਕੁੱਲ 234.9 ਅੰਕ ਹਾਸਲ ਕੀਤੇ। ਦੱਖਣੀ ਕੋਰੀਆ ਦੇ ਜੋਨ ਜੋਂਗਡੂ ਨੇ 237.4 ਅੰਕ ਲੈ ਕੇ ਇਸ ਈਵੈਂਟ ਦਾ ਸੋਨ ਤਮਗਾ ਜਿੱਤਿਆ। ਚੀਨ ਦੀ ਯਾਂਗ ਚਾਓ 214.3 ਅੰਕਾਂ ਨਾਲ ਕਾਂਸੀ ਦਾ ਤਗ਼ਮਾ ਜਿੱਤਣ ਵਿੱਚ ਸਫ਼ਲ ਰਹੀ।
ਇਹ ਵੀ ਪੜ੍ਹੋ : Fazilka Clash News: ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਘੁਬਾਇਆ 'ਚ ਦੋ ਧਿਰਾਂ ਵਿੱਚ ਟਕਰਾਅ; ਵੀਡੀਓ ਵਾਇਰਲ