Neeraj Chopra Wins Gold: ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਇਤਿਹਾਸ ਰਚਿਆ ਹੈ। ਦਰਅਸਲ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਪਾਵੋ ਨੂਰਮੀ ਖੇਡਾਂ (Paavo Nurmi Games) ਵਿੱਚ ਸੋਨ ਤਗਮਾ ਜਿੱਤਿਆ ਹੈ। ਫਿਨਲੈਂਡ ਦੇ ਤੁਰਕੂ ਵਿੱਚ ਮੰਗਲਵਾਰ (18 ਜੂਨ) ਨੂੰ ਹੋਈਆਂ ਇਨ੍ਹਾਂ ਖੇਡਾਂ ਵਿੱਚ ਭਾਰਤ ਵੱਲੋਂ ਸਿਰਫ਼ ਨੀਰਜ ਚੋਪੜਾ ਨੇ ਹੀ ਹਿੱਸਾ ਲਿਆ। 


COMMERCIAL BREAK
SCROLL TO CONTINUE READING

ਨੀਰਜ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 85.97 ਮੀਟਰ ਦਾ ਜੈਵਲਿਨ ਸੁੱਟਿਆ, ਜੋ ਉਸ ਦਾ ਸਰਵੋਤਮ ਥਰੋਅ ਸੀ। ਸੋਨ ਤਮਗਾ ਜਿੱਤ ਕੇ ਨੀਰਜ ਨੇ ਸੰਕੇਤ ਦਿੱਤਾ ਹੈ ਕਿ ਉਹ ਪੈਰਿਸ ਓਲੰਪਿਕ 2024 ਤੋਂ ਪਹਿਲਾਂ ਫਾਰਮ 'ਚ ਹੋਵੇਗਾ। 


ਇਹ ਵੀ ਪੜ੍ਹੋ: Vegetables Prices: ਅੱਤ ਦੀ ਗਰਮੀ ਕਰਕੇ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ! ਜਾਣੋ ਕੀ ਹਨ ਨਵੇੇਂ ਰੇਟ
 


ਫਿਨਲੈਂਡ ਦੀ ਟੋਨੀ ਕੇਰਾਨੇਨ (84.19 ਮੀਟਰ) ਦੂਜੇ ਸਥਾਨ 'ਤੇ ਰਹੀ ਅਤੇ ਚਾਂਦੀ ਦਾ ਤਗਮਾ ਜਿੱਤਿਆ। ਫਿਨਲੈਂਡ ਦੇ ਓਲੀਵਰ ਹੈਲੈਂਡਰ ਨੇ ਤੀਜਾ ਸਥਾਨ (83.96 ਮੀਟਰ) ਪ੍ਰਾਪਤ ਕੀਤਾ। ਨੀਰਜ ਨੇ ਇੱਥੇ 2022 ਵਿੱਚ 89.30 ਮੀਟਰ ਥਰੋਅ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਵੱਕਾਰੀ ਵਿਸ਼ਵ ਅਥਲੈਟਿਕਸ ਕਾਂਟੀਨੈਂਟਲ ਗੋਲਡ ਟੂਰ ਈਵੈਂਟ ਦੇ 2023 ਐਡੀਸ਼ਨ ਤੋਂ ਖੁੰਝਣ ਤੋਂ ਬਾਅਦ, ਨੀਰਜ ਨੇ ਪਿਛਲੇ ਮਹੀਨੇ ਹੀ ਇਸ ਈਵੈਂਟ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਸੀ।


ਇਹ ਵੀ ਪੜ੍ਹੋ: WI vs AFG Highlights: ਵੈਸਟ ਇੰਡੀਜ਼ ਨੇ ਬਣਾਇਆ ਇਸ ਟੂਰਨਾਮੈਂਟ ਦਾ ਸਭ ਤੋਂ ਵੱਡਾ ਸਕੋਰ, ਅਫਗਾਨਿਸਤਾਨ ਨੂੰ 104 ਦੌੜਾਂ ਨਾਲ ਹਰਾਇਆ

ਓਲੰਪਿਕ ਸੋਨ ਤਮਗਾ ਜੇਤੂ ਨੀਰਜ ਨੇ 83.62 ਮੀਟਰ ਦੀ ਕੋਸ਼ਿਸ਼ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ। ਸਥਾਨਕ ਹੀਰੋ ਅਤੇ 2022 ਦਾ ਚੈਂਪੀਅਨ ਓਲੀਵਰ ਹੈਲੈਂਡਰ ਆਪਣੇ ਵਿਰੋਧੀ ਨੀਰਜ ਨੂੰ ਸਖ਼ਤ ਮੁਕਾਬਲਾ ਦੇ ਰਿਹਾ ਸੀ ਕਿਉਂਕਿ ਉਸ ਨੇ 83.96 ਮੀਟਰ ਦੇ ਦੂਜੇ ਥਰੋਅ ਤੋਂ ਬਾਅਦ ਲੀਡ ਹਾਸਲ ਕੀਤੀ ਸੀ। ਹਾਲਾਂਕਿ, ਨੀਰਜ ਨੇ ਤੀਜੇ ਯਤਨ ਵਿੱਚ 85.97 ਮੀਟਰ ਦੀ ਆਪਣੀ ਸਰਵੋਤਮ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ।


ਪਾਵੋ ਨੂਰਮੀ ਗੇਮਜ਼ ਲੀਗ ਵਿੱਚ ਨੀਰਜ ਚੋਪੜਾ ਦਾ ਪ੍ਰਦਰਸ਼ਨ
ਪਹਿਲੀ ਕੋਸ਼ਿਸ਼ - 83.62 ਮੀਟਰ
ਦੂਜੀ ਕੋਸ਼ਿਸ਼ - 83.45 ਮੀਟਰ
ਤੀਜੀ ਕੋਸ਼ਿਸ਼ - 85.97 ਮੀਟਰ
ਚੌਥੀ ਕੋਸ਼ਿਸ਼ - 82.21 ਮੀਟਰ