IND vs ENG Dharamshala: ਭਾਰਤ ਤੇ ਇੰਗਲੈਂਡ ਵਿਚਾਲੇ ਟੈਸਟ ਮੈਚ ਕਾਰਨ ਦਿੱਲੀ-ਧਰਮਸ਼ਾਲਾ ਹਵਾਈ ਟਿਕਟਾਂ ਹੋਈਆਂ ਮਹਿੰਗੀਆਂ
IND vs ENG Dharamshala: ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਲੜੀ ਕਾਫੀ ਰੋਮਾਂਚਿਕ ਪੜਾਅ ਵਿੱਚ ਪੁੱਜ ਗਈ ਹੈ। ਦੋਵੇਂ ਟੀਮਾਂ ਵਿਚਾਲੇ 5ਵਾਂ ਟੈਸਟ ਮੈਚ 7 ਮਾਰਚ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
IND vs ENG Dharamshala: ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਲੜੀ ਕਾਫੀ ਰੋਮਾਂਚਿਕ ਪੜਾਅ ਵਿੱਚ ਪੁੱਜ ਗਈ ਹੈ। ਦੋਵੇਂ ਟੀਮਾਂ ਵਿਚਾਲੇ 5ਵਾਂ ਟੈਸਟ ਮੈਚ 7 ਮਾਰਚ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਕ੍ਰਿਕਟ ਪ੍ਰੇਮੀਆਂ ਵਿੱਚ ਇਸ ਮੈਚ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ ਨੇ ਇਸ ਮੈਚ ਦੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਰਹੀਆਂ ਹਨ। ਇਸ ਮੈਚ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਕ੍ਰਿਕਟ ਪ੍ਰੇਮੀਆਂ ਦੇ ਪੁੱਜਣ ਦੀ ਉਮੀਦ ਹੈ। ਧਰਮਸ਼ਾਲਾ ਕ੍ਰਿਕਟ ਸਟੇਡੀਅਮ ਦੇ ਨੇੜੇ ਲੋਕਾਂ ਦੀ ਚਹਿਲ-ਪਹਿਲ ਸ਼ੁਰੂ ਹੋ ਗਈ ਹੈ। ਸੈਰ-ਸਪਾਟੇ ਦੇ ਨਜ਼ਰੀਏ ਤੋਂ ਮਾਰਚ ਦਾ ਮਹੀਨਾ ਆਫ ਸੀਜ਼ਨ 'ਚ ਪੈਂਦਾ ਹੈ ਪਰ ਟੈਸਟ ਮੈਚ ਕਾਰਨ ਧਰਮਸ਼ਾਲਾ ਦੇ ਹੋਟਲਾਂ 'ਚ ਬੁਕਿੰਗ ਵਧ ਗਈ ਹੈ।
5 ਗੁਣਾ ਮਹਿੰਗੀਆਂ ਹੋਈਆਂ ਟਿਕਟ
ਦਿੱਲੀ-ਧਰਮਸ਼ਾਲਾ ਫਲਾਈਟ ਦੀਆਂ ਟਿਕਟਾਂ ਵੀ 5 ਗੁਣਾ ਮਹਿੰਗੀਆਂ ਹੋ ਗਈਆਂ ਹਨ। ਆਮ ਤੌਰ 'ਤੇ ਇਸ ਰੂਟ 'ਤੇ ਹਵਾਈ ਟਿਕਟ 3,700 ਤੋਂ 13,500 ਰੁਪਏ 'ਚ ਮਿਲਦੀ ਹੈ ਪਰ ਆਨਲਾਈਨ ਬੁਕਿੰਗ ਪੋਰਟਲ 'ਤੇ 6 ਮਾਰਚ ਨੂੰ ਦਿੱਲੀ-ਧਰਮਸ਼ਾਲਾ ਵਿਚਕਾਰ ਇੰਡੀਗੋ ਏਅਰਲਾਈਨਜ਼ ਦੀ ਟਿਕਟ ਦੀ ਦਰ 19,974 ਰੁਪਏ ਦੱਸੀ ਜਾ ਰਹੀ ਹੈ। ਧਰਮਸ਼ਾਲਾ ਤੋਂ ਦਿੱਲੀ ਲਈ ਸਪਾਈਸ ਜੈੱਟ ਦੀ ਫਲਾਈਟ ਦੀ ਟਿਕਟ 35 ਹਜ਼ਾਰ 938 ਰੁਪਏ ਹੈ। 7 ਮਾਰਚ ਤੋਂ 31 ਮਾਰਚ ਤੱਕ ਇਸ ਰੂਟ 'ਤੇ ਹਵਾਈ ਟਿਕਟਾਂ ਦੀ ਔਸਤਨ 18 ਹਜ਼ਾਰ ਰੁਪਏ ਦੀ ਦਰ ਦੇਖਣ ਨੂੰ ਮਿਲਦੀ ਹੈ।
ਇਹ ਵੀ ਪੜ੍ਹੋ : Kisan Andolan Live Updates: ਕਿਸਾਨਾਂ ਦਾ ਦਿੱਲੀ ਕੂਚ ਅੱਜ; ਅੰਨਦਾਤਾ ਕਿਸ ਤਰ੍ਹਾਂ ਪੁੱਜੇਗਾ ਰਾਜਧਾਨੀ; ਜਾਣੋ ਪੂਰੀ ਯੋਜਨਾ
ਫਲਾਈਟਾਂ ਦੀ ਗਿਣਤੀ ਵਧਾਈ
ਕ੍ਰਿਕਟ ਪ੍ਰੇਮੀਆਂ ਦੀ ਭੀੜ ਨੂੰ ਦੇਖਦਿਆਂ ਏਅਰਲਾਈਨਜ਼ ਕੰਪਨੀਆਂ ਨੇ ਵੀ ਧਰਮਸ਼ਾਲਾ ਲਈ ਆਪਣੀਆਂ ਉਡਾਣਾਂ ਵਧਾ ਦਿੱਤੀਆਂ ਹਨ। ਇੰਡੀਗੋ ਨੇ 10 ਦਿਨਾਂ ਲਈ ਆਪਣੀਆਂ ਦੋ ਨਿਯਮਤ ਉਡਾਣਾਂ ਤੋਂ ਇਲਾਵਾ ਇੱਕ ਵਾਧੂ ਉਡਾਣ ਦਾ ਸਮਾਂ ਪਹਿਲਾਂ ਹੀ ਜਾਰੀ ਕੀਤਾ ਹੈ। ਸਪਾਈਸ ਜੈੱਟ 7 ਤੋਂ 11 ਮਾਰਚ ਤੱਕ ਟੈਸਟ ਮੈਚ ਦੌਰਾਨ ਦੋ ਵਾਧੂ ਉਡਾਣਾਂ ਵੀ ਚਲਾਏਗਾ। ਅਲਾਇੰਸ ਏਅਰ ਦਾ ਚਾਰਟਰਡ ਜਹਾਜ਼ ਵੀ ਗੱਗਲ ਹਵਾਈ ਅੱਡੇ 'ਤੇ ਉਤਰੇਗਾ। ਮੈਚ ਦੌਰਾਨ ਗੱਗਲ ਹਵਾਈ ਅੱਡੇ 'ਤੇ ਰੋਜ਼ਾਨਾ ਉਤਰਨ ਵਾਲੇ ਜਹਾਜ਼ਾਂ ਦੀ ਗਿਣਤੀ 5 ਤੋਂ ਵੱਧ ਹੋ ਜਾਵੇਗੀ।
ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ ਨਗਰ ਨਿਗਮ ਦੀ ਬਜਟ ਮੀਟਿੰਗ ਅੱਜ; ਪੜ੍ਹੋ ਕਿਹੜੇ ਏਜੰਡਿਆਂ 'ਤੇ ਲੱਗ ਸਕਦੀ ਹੈ ਮੋਹਰ?