Tauba Tauba Viral Video: ਯੁਵਰਾਜ-ਹਰਭਜਨ ਦੀ VIDEO `ਤੇ ਹੰਗਾਮਾ, ਪੁਲਿਸ ਨੂੰ ਹੋ ਗਈ ਸ਼ਿਕਾਇਤ, ਜਾਣੋ ਕਿਉਂ
Tauba Tauba Viral Video: ਪੈਰਾ-ਬੈਡਮਿੰਟਨ ਸਟਾਰ ਮਾਨਸੀ ਨੇ ਜੋਸ਼ੀ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਸੁਰੇਸ਼ ਰੈਨਾ ਦੇ ਇੰਸਟਾਗ੍ਰਾਮ ਵੀਡੀਓ ਤੋਂ ਖੁਸ਼ ਨਹੀਂ ਸੀ। ਉਸ ਨੇ ਸਾਬਕਾ ਕ੍ਰਿਕਟਰ ਹਰਭਜਨ ਅਤੇ ਰੈਨਾ `ਤੇ ਸਰੀਰਕ ਤੌਰ `ਤੇ ਅਪਾਹਜ ਲੋਕਾਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ।
Controversy On Harbhajan Singh Video on Song Tauba Tauba: ਨੈਸ਼ਨਲ ਕਾਉਂਸਿਲ ਫਾਰ ਪ੍ਰਮੋਸ਼ਨ ਆਫ ਇੰਪਲਾਇਮੈਂਟ ਫਾਰ ਡਿਸਏਬਲਡ ਪੀਪਲ (ਐੱਨ.ਸੀ.ਪੀ.ਈ.ਡੀ.ਪੀ.) ਦੇ ਕਾਰਜਕਾਰੀ ਨਿਰਦੇਸ਼ਕ ਅਰਮਾਨ ਅਲੀ ਨੇ ਸਾਬਕਾ ਭਾਰਤੀ ਖਿਡਾਰੀਆਂ ਹਰਭਜਨ ਸਿੰਘ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਦੇ ਵਾਇਰਲ ਹੋਏ ਵੀਡੀਓ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਦਾ ਕਾਰਨ ਦੱਸਿਆ ਹੈ।
ਅਰਮਾਨ ਅਲੀ ਨੇ ਇਸ ਵੀਡੀਓ ਨੂੰ ਅਪਾਹਜਾਂ ਦਾ ਮਜ਼ਾਕ ਉਡਾਉਣ ਵਾਲਾ ਦੱਸਿਆ ਹੈ। ਇਸ ਦੌਰਾਮ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, 'ਹਰਭਜਨ ਸਿੰਘ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਦੀ ਵੀਡੀਓ ਦੇਖੀ ਜਿੱਥੇ ਉਹ ਅਪਾਹਜਾਂ ਵਾਂਗ ਘੁੰਮ ਰਹੇ ਸਨ ਅਤੇ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਸਨ।'
ਇਹ ਵੀ ਪੜ੍ਹੋ: Hardik Pandya: ਹਾਰਦਿਕ ਪੰਡਯਾ ਦੇ ਸੁਆਗਤ ਲਈ ਵਡੋਦਰਾ ਦੀਆਂ ਸੜਕਾਂ 'ਤੇ ਉਮੜੀ ਪ੍ਰਸ਼ੰਸਕਾਂ ਦੀ ਭੀੜ, ਵੇਖੋ ਤਸਵੀਰਾਂ
ਹਰਭਜਨ ਸਿੰਘ, ਸੁਰੇਸ਼ ਰੈਨਾ, ਯੁਵਰਾਜ ਸਿੰਘ ਅਤੇ ਗੁਰਕੀਰਤ ਮਾਨ ਖਿਲਾਫ ਨਵੀਂ ਦਿੱਲੀ ਦੇ ਅਮਰ ਕਾਲੋਨੀ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸਾਬਕਾ ਕ੍ਰਿਕਟਰਾਂ ਖਿਲਾਫ ਇਹ ਸ਼ਿਕਾਇਤ ਨੈਸ਼ਨਲ ਸੈਂਟਰ ਫਾਰ ਪ੍ਰਮੋਸ਼ਨ ਆਫ ਇੰਪਲਾਇਮੈਂਟ ਫਾਰ ਡਿਸਏਬਲਡ ਪੀਪਲ (NCPEDP) ਦੇ ਕਾਰਜਕਾਰੀ ਨਿਰਦੇਸ਼ਕ ਅਰਮਾਨ ਅਲੀ ਨੇ ਦਰਜ ਕਰਵਾਈ ਹੈ। ਅਰਮਾਨ ਨੇ ਮੈਟਾ ਇੰਡੀਆ ਦੀ ਐਮਡੀ ਅਤੇ ਵੀਪੀ ਸੰਧਿਆ ਦੇਵਨਾਥਨ ਦੇ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ 'ਚ ਇੰਸਟਾਗ੍ਰਾਮ 'ਤੇ ਅਜਿਹੀ ਸਮੱਗਰੀ ਨੂੰ ਪੋਸਟ ਕਰਨ ਦੀ ਇਜਾਜ਼ਤ ਦੇਣ ਲਈ ਆਈਟੀ ਐਕਟ, 2000 ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ।