Virat Kohli Ranji Trophy: ਵਿਰਾਟ ਕੋਹਲੀ 13 ਸਾਲ ਬਾਅਦ ਰਣਜੀ ਟ੍ਰਾਫੀ ਵਿੱਚ ਪਰਣਤਗੇ; ਅੰਤਰਰਾਸ਼ਟਰੀ ਪੱਧਰ ਉਤੇ ਦੌੜਾਂ ਲਈ ਜੂਝ ਰਹੇ

Virat Kohli Ranji Trophy: ਵਿਰਾਟ ਕੋਹਲੀ 13 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਘਰੇਲੂ ਟੂਰਨਾਮੈਂਟ `ਚ ਵਾਪਸੀ ਕਰਨ ਲਈ ਤਿਆਰ ਹਨ।
Virat Kohli Ranji Trophy: ਵਿਰਾਟ ਕੋਹਲੀ 13 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਘਰੇਲੂ ਟੂਰਨਾਮੈਂਟ 'ਚ ਵਾਪਸੀ ਕਰਨ ਲਈ ਤਿਆਰ ਹਨ। 36 ਸਾਲਾ ਕੋਹਲੀ ਅੱਜ (ਵੀਰਵਾਰ, 30 ਜਨਵਰੀ) ਤੋਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਰੇਲਵੇ ਖ਼ਿਲਾਫ਼ ਆਯੂਸ਼ ਬਡੋਨੀ ਦੀ ਕਪਤਾਨੀ ਵਿੱਚ ਦਿੱਲੀ ਲਈ ਖੇਡਣਗੇ। ਕਾਬਿਲੇਗੌਰ ਹੈ ਕਿ ਵਿਰਾਟ ਕੋਹਲੀ ਅੰਤਰਰਾਸ਼ਟਰੀ ਪੱਧਰ ਉਤੇ ਦੌੜਾਂ ਲਈ ਜੂਝ ਰਹੇ ਹਨ।
ਕੋਹਲੀ ਗਰਦਨ ਦੀ ਸੱਟ ਕਾਰਨ ਰਾਜਕੋਟ 'ਚ ਸੌਰਾਸ਼ਟਰ ਖਿਲਾਫ ਦਿੱਲੀ ਦੇ ਮੈਚ 'ਚ ਨਹੀਂ ਖੇਡ ਸਕੇ ਸਨ। ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ, ਕੋਹਲੀ ਨੇ ਮੁੰਬਈ ਵਿੱਚ ਸਾਬਕਾ ਭਾਰਤੀ ਬੱਲੇਬਾਜ਼ੀ ਕੋਚ ਸੰਜੇ ਬਾਂਗਰ ਕੋਲੋਂ ਟ੍ਰੇਨਿੰਗ ਲਈ, ਜਿਸ ਵਿੱਚ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਸ਼ਾਰਟ ਪਿੱਚ ਗੇਂਦਾਂ ਖੇਡਣ 'ਤੇ ਧਿਆਨ ਦਿੱਤਾ। ਇਸ ਦੇ ਨਾਲ ਹੀ ਜਦੋਂ ਕਿੰਗ ਕੋਹਲੀ ਅਭਿਆਸ ਲਈ ਅਰੁਣ ਜੇਤਲੀ ਸਟੇਡੀਅਮ ਪਹੁੰਚੇ ਤਾਂ ਦਿੱਲੀ ਦੀ ਟੀਮ ਵੀ 30 ਜਨਵਰੀ ਤੋਂ ਦਰਸ਼ਕਾਂ ਦੇ ਮੁਫਤ ਦਾਖਲੇ ਲਈ 2 ਵਾਧੂ ਸਟੈਂਡ ਖੋਲ੍ਹੇ ਜਾਣਗੇ।
ਬੀਸੀਸੀਆਈ ਨੇ ਇਹ ਵੀ ਯਕੀਨੀ ਬਣਾਇਆ ਹੈ ਕਿ ਕੋਹਲੀ ਦੀ ਬਹੁਤ ਉਡੀਕੀ ਜਾ ਰਹੀ ਵਾਪਸੀ ਦੇ ਇਸ ਮੈਚ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਜੋ ਵੀਰਵਾਰ ਨੂੰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਦਿੱਲੀ ਅਤੇ ਰੇਲਵੇ ਵਿਚਾਲੇ ਰਣਜੀ ਟਰਾਫੀ ਮੈਚ ਦਾ ਜੀਓ ਸਿਨੇਮਾ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਕੋਹਲੀ ਨੂੰ ਚੌਥੇ ਨੰਬਰ 'ਤੇ ਖੇਡਦੇ ਦੇਖਿਆ ਜਾ ਸਕਦਾ ਹੈ। ਦਿੱਲੀ ਦੇ ਕਪਤਾਨ ਆਯੂਸ਼ ਬਡੋਨੀ ਨੇ ਇਹ ਗੱਲ ਕਹੀ।
ਵਿਰਾਟ ਕੋਹਲੀ ਦਾ ਆਖਰੀ ਰਣਜੀ ਮੈਚ
ਵਿਰਾਟ ਕੋਹਲੀ ਨੇ ਆਖਰੀ ਵਾਰ ਗਾਜ਼ੀਆਬਾਦ ਵਿੱਚ ਨਵੰਬਰ 2012 ਵਿੱਚ ਸੁਰੇਸ਼ ਰੈਨਾ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਟੀਮ ਦੇ ਖਿਲਾਫ ਵਰਿੰਦਰ ਸਹਿਵਾਗ ਦੀ ਅਗਵਾਈ ਵਾਲੀ ਦਿੱਲੀ ਟੀਮ ਲਈ ਰਣਜੀ ਟਰਾਫੀ ਮੈਚ ਖੇਡਿਆ ਸੀ। ਉੱਤਰ ਪ੍ਰਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਅਤੇ ਵਿਰਾਟ ਕੋਹਲੀ ਨੇ ਪਹਿਲੀ ਪਾਰੀ ਵਿੱਚ 14 ਦੌੜਾਂ ਬਣਾਈਆਂ। ਕੋਹਲੀ ਨੂੰ ਪਹਿਲੀ ਪਾਰੀ ਵਿੱਚ ਭੁਵਨੇਸ਼ਵਰ ਕੁਮਾਰ ਨੇ ਆਊਟ ਕੀਤਾ। ਦੂਜੀ ਪਾਰੀ 'ਚ ਕੋਹਲੀ 43 ਦੌੜਾਂ ਬਣਾ ਕੇ ਭੁਵਨੇਸ਼ਵਰ ਦੀ ਗੇਂਦ 'ਤੇ ਫਿਰ ਆਊਟ ਹੋ ਗਏ।