Gatka News: ਮਾਰਸ਼ਲ ਆਰਟ ਗਤਕਾ ਨੂੰ ਕੌਮੀ ਖੇਡਾਂ `ਚ ਸ਼ਾਮਿਲ ਕਰਨ `ਤੇ ਖੁਸ਼ੀ ਦੀ ਲਹਿਰ
Gatka News: ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ ਸਿੱਖਾਂ ਦੀ ਰਵਾਇਤੀ ਖੇਡ ਗਤਕਾ ਨੂੰ ਨੈਸ਼ਨਲ ਖੇਡਾਂ ਵਿੱਚ ਸ਼ਾਮਲ ਕਰਨ ਮਗਰੋਂ ਗਤਕਾ ਖੇਡਣ ਤੇ ਸਿਖਾਉਣ ਵਾਲਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
Gatka News: ਸਿੱਖਾਂ ਦੀ ਰਵਾਇਤੀ ਖੇਡ ਮਾਰਸ਼ਲ ਆਰਟ ਗਤਕਾ ਨੂੰ ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ ਮਾਣ ਦਿੱਤਾ ਗਿਆ ਹੈ। ਦਰਅਸਲ ਗਤਕੇ ਨੂੰ ਨੈਸ਼ਨਲ ਖੇਡਾਂ ਦਾ ਹਿੱਸਾ ਬਣਾ ਲਿਆ ਗਿਆ ਹੈ। ਭਾਰਤੀ ਓਲੰਪਿਕ ਐਸੋਸੀਏਸ਼ਨ ਨੇ 37ਵੀਂ ਨੈਸ਼ਨਲ ਖੇਡਾਂ ਵਿੱਚ ਸਿੱਖਾਂ ਦੇ ਮਾਰਸ਼ਲ ਆਰਟ ਗਤਕਾ ਨੂੰ ਵੀ ਸ਼ਾਮਲ ਕੀਤਾ ਹੈ।
ਪੰਜਾਬ ਦਾ ਰਵਾਇਤੀ ਮਾਰਸ਼ਲ ਆਰਟ ਗਤਕਾ ਦੇਸ਼ ਪੱਧਰ ਉਤੇ ਖੇਡਿਆ ਜਾਵੇਗਾ ਕਿਉਂਕਿ ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਅਕਤੂਬਰ ਵਿੱਚ ਗੋਆ ਵਿੱਚ ਹੋਣ ਵਾਲੀਆਂ 2023 ਦੀਆਂ ਰਾਸ਼ਟਰੀ ਖੇਡਾਂ ਵਿੱਚ ਇਸ ਨੂੰ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕੀਤਾ ਗਿਆ ਹੈ। ਜਿਸਨੂੰ ਲੈ ਕੇ ਹੁਣ ਗਤਕਾ ਖੇਡਣ ਤੇ ਸਿਖਾਉਣ ਵਾਲਿਆਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ।
ਗਤਕਾ ਜਿਸ ਨੂੰ ਕਿ ਸਿੱਖ ਮਾਰਸ਼ਲ ਆਰਟ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਨੂੰ ਇੱਕ ਰਵਾਇਤੀ ਖੇਡ ਵਜੋਂ ਪੰਜਾਬ ਵਿੱਚ ਅਕਸਰ ਨਗਰ ਕੀਰਤਨ ਹੋਲਾ-ਮਹੱਲਾ ਦੌਰਾਨ ਨਿਹੰਗ ਸਿੰਘਾਂ ਵੱਲੋਂ ਕਰਤੱਬ ਦਿਖਾਏ ਜਾਂਦੇ ਹਨ ਤੇ ਹੁਣ ਗਤਕਾ ਰਾਸ਼ਟਰੀ ਪੱਧਰ ਉਪਰ ਖੇਡਿਆ ਜਾਵੇਗਾ ਜਿਥੇ ਇਸ ਨੂੰ ਸ਼ੌਕ ਦੇ ਤੌਰ ਉਤੇ ਲਿਆ ਸੁਰੱਖਿਆ ਦੇ ਤੌਰ ਉਤੇ ਦੇਖਿਆ ਜਾਂਦਾ ਸੀ, ਹੁਣ ਇਸ ਮਾਰਸ਼ਲ ਆਰਟ ਨੂੰ ਹੁਣ ਖੇਡ ਕੇ ਮੈਡਲ ਵੀ ਜਿੱਤੇ ਜਾ ਸਕਦੇ ਹਨ। ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀ ਰਵਾਇਤੀ ਖੇਡ ਹੈ ਤੇ ਜਿਸਨੂੰ ਹਰ ਸ਼ਸ਼ਤਰਧਾਰੀ ਸਿੱਖ ਲਗਭਗ ਖੇਡਦਾ ਹੈ।
ਇਹ ਵੀ ਪੜ੍ਹੋ : ਕੈਨੇਡਾ ਦੇ ਮੋਨਟਰਿਆਲ ਤੋਂ ਪੰਜਾਬ ਦਾ ਨੌਜਵਾਨ ਲਵਪ੍ਰੀਤ ਸਿੰਘ ਲਾਪਤਾ, ਪਰਿਵਾਰ ਵਾਲਿਆਂ ਨੇ ਕੀਤੀ ਅਪੀਲ
ਇਸ ਕਲਾ ਨੂੰ ਸੁਰਜੀਤ ਕਰਨ ਲਈ ਪਿਛਲੇ ਕੁਝ ਸਾਲਾਂ ਤੋਂ ਗੱਤਕੇ ਦੀਆਂ ਵੱਖ-ਵੱਖ ਜੱਥੇਬੰਦੀਆਂ ਹੋਂਦ ਵਿੱਚ ਆਈਆਂ ਸਨ ਜੋ ਇਸ ਖੇਡ ਦੀ ਪ੍ਰਫੁੱਲਤਾ ਲਈ ਅਤੇ ਉੱਚ ਦਰਜੇ ਦੀ ਮਾਨਤਾ ਲਈ ਦਿਨ-ਰਾਤ ਸੰਘਰਸ਼ ਕਰ ਰਹੀਆਂ ਸਨ। ਸਿੱਖ ਮਾਰਸ਼ਲ ਆਰਟ ਗੱਤਕਾ ਨੂੰ ਓਲੰਪਿਕ ਤਕ ਪਹੁੰਚਾਉਣ ਲਈ ਗੱਤਕਾ ਐਸੋਸੀਏਸ਼ਨ ਵੱਲੋਂ ਯਤਨ ਕੀਤੇ ਜਾ ਰਹੇ ਸਨ।
ਇਹ ਵੀ ਪੜ੍ਹੋ : Gatka in 37th national games: क्या है सिख मार्शल आर्ट गतका जिसे भारतीय ओलंपिक संघ ने 37वें राष्ट्रीय खेलों में किया शामिल ?
ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ