West Indies vs Afghanistan Highlights: ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਗਰੁੱਪ ਸਟੇਜ ਦੇ ਆਖਰੀ ਮੈਚ ਵਿੱਚ ਵੈਸਟਇੰਡੀਜ਼ ਨੇ ਅਫਗਾਨਿਸਤਾਨ ਨੂੰ 104 ਦੌੜਾਂ ਨਾਲ ਹਰਾਇਆ। ਅਫਗਾਨਿਸਤਾਨ ਨੇ ਸੇਂਟ ਲੂਸੀਆ ਦੇ ਗ੍ਰੋਸ ਆਈਲੇਟ ਦੇ ਡੈਰੇਨ ਸੈਮੀ ਕ੍ਰਿਕਟ ਮੈਦਾਨ 'ਤੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਵੈਸਟਇੰਡੀਜ਼ ਨੇ 20 ਓਵਰਾਂ 'ਚ 5 ਵਿਕਟਾਂ 'ਤੇ 218 ਦੌੜਾਂ ਬਣਾਈਆਂ। ਇਹ ਇਸ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਸਕੋਰ ਸੀ।


COMMERCIAL BREAK
SCROLL TO CONTINUE READING

ਜਵਾਬ 'ਚ ਅਫਗਾਨਿਸਤਾਨ ਦੀ ਟੀਮ 16.2 ਓਵਰਾਂ 'ਚ 114 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਵੈਸਟਇੰਡੀਜ਼ ਲਈ ਨਿਕੋਲਸ ਪੂਰਨ ਨੇ 53 ਗੇਂਦਾਂ ਵਿੱਚ 98 ਦੌੜਾਂ ਬਣਾਈਆਂ। ਉਥੇ ਹੀ ਜਾਨਸਨ ਚਾਰਲਸ ਨੇ 43 ਅਤੇ ਰੋਵਮੈਨ ਪਾਵੇਲ ਨੇ 26 ਦੌੜਾਂ ਬਣਾਈਆਂ। ਓਬੇਦ ਮੈਕਕੋਏ ਨੇ 3 ਵਿਕਟਾਂ ਲਈਆਂ। ਗੁਦਾਕੇਸ਼ ਮੋਤੀ ਅਤੇ ਅਕੀਲ ਹੁਸੈਨ ਨੇ 2-2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਅਲਾਵਾ ਆਂਦਰੇ ਰਸਲ 'ਤੇ ਅਲਜ਼ਾਰੀ ਜੋਸੇਫ ਨੂੰ ਵੀ 1-1 ਵਿਕਟ ਮਿਲੀ।


ਅਫਗਾਨਿਸਤਾਨ ਲਈ ਇਬਰਾਹਿਮ ਜ਼ਦਰਾਨ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 38 ਦੌੜਾਂ ਦੀ ਪਾਰੀ ਖੇਡੀ। ਗੁਲਬਦੀਨ ਨਾਇਬ ਨੇ 2 ਵਿਕਟਾਂ ਹਾਸਲ ਕੀਤੀਆਂ। ਜਦੋਂ ਕਿ ਅਜ਼ਮਤੁੱਲਾ ਉਮਰਜ਼ਈ ਅਤੇ ਨਵੀਨ ਉਲ ਹੱਕ ਨੂੰ 1-1 ਵਿਕਟ ਮਿਲੀ।


ਇਸ ਮੈਚ ਦਾ ਸੁਪਰ 8 'ਤੇ ਕੋਈ ਅਸਰ ਨਹੀਂ ਪਿਆ। ਹਾਲਾਂਕਿ ਅਫਗਾਨਿਸਤਾਨ ਨੂੰ ਟੂਰਨਾਮੈਂਟ 'ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ, ਜਦਕਿ ਵੈਸਟਇੰਡੀਜ਼ ਅਜੇ ਤੱਕ ਅਜੇਤੂ ਹੈ।