Kanwar Grewal News: ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਗੁਰਾਇਆ ਕੋਲ ਪੰਜਾਬ ਦੇ ਇੱਕ ਸੂਫ਼ੀ ਗਾਇਕ ਕੰਵਰ ਗਰੇਵਾਲ ਦੀ ਗੱਡੀ ਵਿੱਚ ਲੁਟੇਰੇ ਬੈਠ ਗਏ ਤੇ ਜਦੋਂ ਉਨ੍ਹਾਂ ਨੇ ਕੰਵਰ ਗਰੇਵਾਲ ਨੂੰ ਪਛਾਣਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਗੱਡੀ ਤੋਂ ਥੱਲੇ ਉਤਾਰ ਦਵੋ। ਜਾ ਹਾਂ, ਇਹ ਘਟਨਾ ਉਸ ਵੇਲੇ ਦੀ ਦੱਸੀ ਜਾ ਰਹੀ ਹੈ ਜਦੋਂ ਕੰਵਰ ਗਰੇਵਾਲ ਅੰਮ੍ਰਿਤਸਰ ਤੋਂ ਆਪਣੇ ਘਰ ਨੂੰ ਜਾ ਰਹੇ ਸਨ ਅਤੇ ਇਸ ਬਾਰੇ ਉਨ੍ਹਾਂ ਖੁਦ ਇੱਕ ਪ੍ਰੋਗਰਾਮ ਵਿੱਚ ਇਹ ਕਿੱਸਾ ਸੁਣਾਇਆ।


COMMERCIAL BREAK
SCROLL TO CONTINUE READING

ਉਨ੍ਹਾਂ ਦੱਸਿਆ ਕਿ ਉਹ ਰਾਤ ਨੂੰ 12 ਵਜੇ ਦੇ ਕਰੀਬ ਅੰਮ੍ਰਿਤਸਰ ਤੋਂ ਨਿਕਲੇ ਸਨ ਅਤੇ ਉਹ ਕੱਲੇ ਗੱਡੀ ਚਲਾ ਰਹੇ ਸਨ। ਰਾਤ ਦੇ 1:30 ਵਜੇ ਦੇ ਕਰੀਬ ਜਦੋਂ ਉਹ ਗੋਰਾਈਆਂ ਦੇ ਕੋਲੋਂ ਜਾ ਰਹੇ ਸਨ ਤਾਂ ਅਚਾਨਕ ਪੰਜ ਨੌਜਵਾਨਾਂ ਨੇ ਉਹਨਾਂ ਦੀ ਗੱਡੀ ਨੂੰ ਹੱਥ ਦਿੱਤਾ। ਕੰਵਰ ਗਰੇਵਾਲ ਨੇ ਗੱਡੀ ਰੋਕ ਦਿੱਤੀ ਅਤੇ ਉਹ ਪੰਜੇ ਨੌਜਵਾਨ ਗੱਡੀ ਵਿੱਚ ਬੈਠ ਗਏ। ਇੱਕ ਬੰਦਾ ਗੱਡੀ ਦੀ ਅਗਲੀ ਸੀਟ 'ਤੇ ਆ ਕੇ ਬੈਠ ਗਿਆ। ਉਸ ਵੇਲੇ ਗੱਡੀ ਵਿੱਚ ਧਾਰਮਿਕ ਸ਼ਬਦ ਚੱਲ ਰਹੇ ਸਨ। 


ਅੱਗੇ ਬੈਠੇ ਨੌਜਵਾਨ ਨੇ ਜਦੋਂ ਕੰਵਰ ਗਰੇਵਾਲ ਨੂੰ ਪਹਿਚਾਣ ਲਿਆ ਤਾਂ ਉਸ ਨੇ ਗੱਡੀ ਰੋਕਣ ਨੂੰ ਕਿਹਾ। ਕੰਵਰ ਨੇ ਕਿਹਾ ਕਿ "ਇੰਨੀ ਜਲਦੀ ਕੀ ਹੋ ਗਿਆ, ਹੁਣੇ ਤਾਂ ਤੁਸੀਂ ਗੱਡੀ ਵਿੱਚ ਬੈਠੇ ਹੋ।" ਉਨ੍ਹਾਂ ਵਿੱਚੋ ਇੱਕ ਨੇ ਕਿਹਾ ਕਿ "ਅਸੀਂ ਲੁਟੇਰੇ ਹਾਂ ਅਤੇ ਅਸੀਂ ਵਾਰਦਾਤ ਕਰਨ ਲਈ ਨਿਕਲੇ ਹਾਂ।" ਕੰਵਰ ਨੇ ਦੱਸਿਆ ਕਿ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਵਧੀਆ ਮੌਕਾ ਤੁਹਾਨੂੰ ਨਹੀਂ ਮਿਲੇਗਾ, ਮਾਰੋ ਮੈਨੂੰ ਅਤੇ ਕਰ ਲਵੋ ਲੁੱਟ।" 


ਇਹ ਵੀ ਪੜ੍ਹੋ : Punjab News: ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ!


ਹਾਲਾਂਕਿ ਲੁਟੇਰੇ ਉਸ ਨੂੰ ਦੇਖ ਕੇ ਸ਼ਰਮਿੰਦਾ ਹੋ ਗਏ ਅਤੇ ਗੱਡੀ ਵਿੱਚੋਂ ਉੱਤਰ ਗਏ। ਇਸ ਤੋਂ ਬਾਅਦ ਕੰਵਰ ਗਰੇਵਾਲ ਨੇ ਉਹਨਾਂ ਨੂੰ 500 ਰੁਪਏ ਦਿੱਤੇ ਅਤੇ ਕਿਹਾ ਕਿ ਦੁੱਧ ਪੀ ਲਿਓ। ਕੰਵਰ ਗਰੇਵਾਲ ਨੇ ਦੱਸਿਆ ਕਿ "ਮਰਨਾ-ਜੀਣਾ ਸਭ ਰੱਬ ਦੇ ਹੱਥ ਵਿੱਚ ਹੈ, ਜੇਕਰ ਮੇਰੀ ਮੌਤ ਉਹਨਾਂ ਦੇ ਹੱਥੋਂ ਹੋਣੀ ਹੁੰਦੀ ਤਾਂ ਉਹ ਮੈਨੂੰ ਮਾਰ ਚੁੱਕੇ ਹੁੰਦੇ।" ਦੱਸਣਯੋਗ ਹੈ ਕਿ ਉਨ੍ਹਾਂ ਨੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਨਹੀਂ ਕੀਤੀ।


ਇਹ ਵੀ ਪੜ੍ਹੋ : Mukhtar Ansari Controversial: ਮੁਖਤਾਰ ਅੰਸਾਰੀ ਦੇ ਜੇਲ੍ਹ 'ਚ ਬੰਦ ਸਮੇਂ ਪਰਿਵਾਰ ਨੇ ਰੋਪੜ ਦੇ ਸਨ ਇਨਕਲੇਵ 'ਚ ਲਗਾਏ ਸਨ ਡੇਰੇ