Mini Goa Tourist Place : ਨਵੇਂ ਸਾਲ ਅਤੇ ਕ੍ਰਿਸਮਿਸ ਦੇ ਤਿਉਹਾਰ ਦੀਆਂ ਛੁੱਟੀਆਂ ਆ ਰਹੀਆਂ ਹਨ, ਜੇਕਰ ਤੁਸੀਂ ਇਨ੍ਹਾਂ ਛੁੱਟੀਆਂ ਵਿੱਚ ਤੁਸੀਂ ਘੁੰਮਣ ਦਾ ਪਲੈਨ ਜਰੂਰ ਕਰ ਰਹੇ ਹੋ ਤਾਂ ਤੁਹਾਨੂੰ ਇਸ ਟੂਰਿਸਟ ਪਲੇਸ 'ਤੇ ਜ਼ਰੂਰ ਜਾਣਾ ਚਾਹੀਦਾ ਹੈ।


COMMERCIAL BREAK
SCROLL TO CONTINUE READING

ਇਹ ਥਾਂ ਤੁਹਾਨੂੰ ਗੋਆ, ਮੁੰਬਈ ਅਤੇ ਦਮਨ ਦੀਪ ਵਰਗੇ ਬੀਚਾਂ ਨੂੰ ਮਾਤ ਪਾਉਂਦਾ ਨਜ਼ਰ ਆਵੇਗਾ। ਇਸੇ ਲਈ ਇਸਨੂੰ ਪੰਜਾਬ ਦਾ 'ਮਿੰਨੀ ਗੋਆ' ਵੀ ਆਖਿਆ ਜਾਂਦਾ ਹੈ। ਜੇਕਰ ਤੁਸੀਂ ਤਾਜ਼ਗੀ ਅਤੇ ਸ਼ਾਂਤ ਬੀਚ ਦੀ ਤਲਾਸ਼ ਕਰ ਰਹੇ ਹੋ, ਤਾਂ ਤੁਹਾਡੀ ਖੋਜ ਇੱਥੇ ਜਾਂ ਕੇ ਖਤਮ ਹੋ ਸਕਦੀ ਹੈ।  


ਜਿਸ ਦੇ ਲਈ ਤੁਹਾਨੂੰ ਪੰਜਾਬ ਦੇ ਪਠਾਨਕੋਟ ਤੋਂ 30 ਕਿਲੋਮੀਟਰ ਦੂਰ ਚਮਰੋੜ ਜਾਣਾ ਪਵੇਗਾ। ਇੱਥੇ ਇੱਕ ਵਿਸ਼ਾਲ ਝੀਲ ਮਹਾਰਾਜਾ ਰਣਜੀਤ ਸਾਗਰ ਡੈਮ ਦੇ ਪਾਣੀ ਨਾਲ ਬਣੀ ਹੈ। ਜਿੱਥੇ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਨੇ ਰਣਜੀਤ ਸਾਗਰ ਡੈਮ ਦੇ ਕੰਢੇ ਇਹ ਟੂਰਿਸਟ ਪੁਆਇੰਟ ਬਣਾ ਗਿਆ ਹੈ।


ਜੋ ਇੱਥੇ ਘੁੰਮਣ ਆ ਰਹੇ ਸੈਲਾਨੀਆਂ ਨੂੰ ਆਪਣੇ ਵੱਲੋਂ ਆਕਰਸ਼ਿਤ ਕਰਦਾ ਹੈ, ਮਿੰਨੀ ਗੋਆ ਦੇ ਚਾਰੇ ਪਾਸੇ ਰਣਜੀਤ ਸਾਗਰ ਡੈਮ ਦੀਆਂ ਝੀਲਾਂ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ। ਝੀਲ ਵਿੱਚ ਚੱਲ ਰਹੀਆਂ ਕਿਸ਼ਤੀਆਂ ਖਿੱਚ ਦਾ ਕੇਂਦਰ ਬਣਦੀਆਂ ਹਨ।


ਮਿੰਨੀ ਗੋਆ 'ਚ ਸੈਲਾਨੀਆਂ ਦੇ ਲਈ ਸੈਰ ਸਪਾਟਾ ਵਿਭਾਗ ਨੇ ਕਈ ਹੋਰ Adventure Sports ਦਾ ਪ੍ਰਬੰਧ ਕੀਤਾ ਗਿਆ ਹੈ। ਤੁਹਾਨੂੰ ਪੈਰਾ ਪੈਰਾਗਲਾਈਡਿੰਗ ਦੇ ਲਈ ਹੁਣ ਹਿਮਾਚਲ ਜਾਣ ਦੀ ਲੋੜ ਨਹੀਂ ਹੈ।ਇੱਥ ਪੈਰਾਗਲਾਈਡਿੰਗ ਅਤੇ ਮੋਟਰ ਪੈਰਾਗਲਾਈਡਿੰਗ ਵੀ ਸ਼ੁਰੂ ਕੀਤੀ ਗਈ ਹੈ।


ਜੋ ਤੁਹਾਨੂੰ ਕਾਫੀ ਜਿਆਦਾ ਪਸੰਦ ਆਵੇਗੀ, ਪੰਜਾਬ ਦਾ ਇਹ ਮਿੰਨੀ ਗੋਆ ਟੂਰਿਸਟ ਪੁਆਇੰਟ ਪਠਾਨਕੋਟ ਘੁੰਮਣ ਦੇ ਲਈ ਪਹੁੰਚ ਰਹੇ ਸੈਲਾਨੀਆਂ ਦੀ ਪਹਿਲੀ ਪਸੰਦ ਬਣ ਰਿਹਾ ਹੈ। ਇੱਥ ਪੰਜਾਬ ਸਰਕਾਰ ਦੇ ਵਣ ਵਿਭਾਗ ਵੱਲੋਂ ਇੱਕ ਹੋਟਲ ਤੇ ਰੈਸਟੋਰੈਂਟ ਵੀ ਚਲਾਇਆ ਜਾ ਰਿਹਾ ਹੈ ਜੋਂ ਰੁਕਣ ਦੇ ਲਈ ਇੱਕ ਵੱਖਰਾ ਅਨੁਭਵ ਪ੍ਰਦਾਨ ਕਰਦਾ ਹੈ।


ਜੇ ਤੁਸੀਂ ਮਿੰਨੀ ਗੋਆ ਜਾ ਰਹੇਂ ਹੋਂ ਤਾਂ ਤੁਸੀਂ ਪਠਾਨਕੋਟ ਵਿੱਚ ਪੈਦੀਆਂ ਕਈ ਹੋਰ ਮਸ਼ਹੂਰ ਥਾਵਾਂ ਤੇ ਵੀ ਘੁੰਮ ਸਕਦੇ ਹੋਂ:-


ਸ੍ਰੀ ਗੁਰੂ ਨਾਨਕ ਪਾਰਕ, ਨਾਗਨੀ ਮੰਦਿਰ, ਕਥਾਲੋਰ ਵਾਈਲਡਲਾਈਫ ਸੈਂਚੁਰੀ, ਗੁਰਦੁਆਰਾ ਸ੍ਰੀ ਬਾਠ ਸਾਹਿਬ, ਸ਼ਾਹਪੁਰ ਕੰਢੀ ਦਾ ਕਿਲਾ, ਕਾਠਗੜ੍ਹ ਮੰਦਿਰ, ਮੁਕਤੇਸ਼ਵਰ ਮੰਦਿਰ ਇੱਥੇ ਮਸ਼ਹੂਰ ਹਨ।


ਪੂਰਾ ਸਾਲ ਪਠਾਨਕੋਟ ਘੁੰਮਣ ਲਈ ਢੁਕਵਾਂ ਸਮਾਂ ਹੈ ਪਰ ਅਕਤੂਬਰ ਤੋਂ ਅਪ੍ਰੈਲ ਮਹੀਨੇ ਇਸ ਸ਼ਹਿਰ ਵਿੱਚ ਘੁੰਮਣ ਦਾ ਸਭ ਤੋਂ ਵਧੀਆ ਸਮਾਂ  ਹੈ।


ਇਹ ਵੀ ਪੜ੍ਹੋ: Behbal Kalan Golikand News: SIT ਨੇ ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਪੇਸ਼ ਕੀਤੀ ਸਟੇਟਸ ਰਿਪੋਰਟ