Corona News: ਕਾਫੀ ਲੰਮੇ ਸਮੇਂ ਬਾਅਦ ਦੇਸ਼ ਵਿੱਚ ਕੋਰੋਨਾ ਦਾ ਮੁੜ ਵਿਸਫੋਟ ਹੋਇਆ ਹੈ। ਇਸ ਨਾਲ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਦਰਅਸਲ ਬਿਹਾਰ ਵਿੱਚ ਕੋਰੋਨਾ ਮੁੜ ਪੈਰ ਪਸਾਰ ਰਿਹਾ ਹੈ।


COMMERCIAL BREAK
SCROLL TO CONTINUE READING

ਪਟਨਾ ਵਿੱਚ ਪਿਛਲੇ 8 ਦਿਨਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ ਸੌ ਦੇ ਕਰੀਬ ਪਹੁੰਚ ਗਿਆ ਹੈ। ਜ਼ਿਲ੍ਹੇ ਵਿੱਚ 51 ਨਵੇਂ ਲਾਗ ਵਾਲੇ ਮਰੀਜ਼ ਮਿਲੇ ਹਨ। ਇਸ ਤੋਂ ਪਹਿਲਾਂ 1 ਮਾਰਚ ਨੂੰ 15, 2 ਮਾਰਚ ਨੂੰ ਇੱਕ, 27 ਫਰਵਰੀ ਨੂੰ 9, 28 ਫਰਵਰੀ ਨੂੰ 13 ਅਤੇ 29 ਫਰਵਰੀ ਨੂੰ ਇੱਕ ਕੇਸ ਸਾਹਮਣੇ ਆਇਆ ਸੀ।


ਸਿਵਲ ਸਰਜਨ ਦਫ਼ਤਰ ਵੱਲੋਂ ਦੱਸਿਆ ਗਿਆ ਕਿ ਜਿਨ੍ਹਾਂ ਥਾਵਾਂ ਉਤੇ ਮਰੀਜ਼ ਮਿਲ ਰਹੇ ਹਨ, ਉਨ੍ਹਾਂ ਥਾਵਾਂ ਉਤੇ ਫੌਗਿੰਗ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਵੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ।


ਸਭ ਤੋਂ ਵੱਧ ਮਰੀਜ਼ ਪਾਲੀਗੰਜ, ਦੁਲਹੀਨਬਾਜ਼ਾਰ ਅਤੇ ਦਾਨੀਆਵਾਨ ਵਿੱਚ ਪਾਏ ਗਏ ਹਨ। ਇਨ੍ਹਾਂ ਤੋਂ ਇਲਾਵਾ ਅਠਮਲਗੋਲਾ, ਮੋਕਾਮਾ, ਫਤੂਹਾ, ਬਾਰਹ, ਘੋਸਵਾੜੀ, ਦਰਿਆਪੁਰ, ਦੌਲਤਪੁਰ, ਲਹਿਰੀਆਟੋਲਾ, ਸੰਬਲਪੁਰ ਵਿੱਚ ਵੀ ਕੋਰੋਨਾ ਸੰਕਰਮਣ ਦੇ ਮਰੀਜ਼ ਪਾਏ ਗਏ ਹਨ।


ਸਿਹਤ ਵਿਭਾਗ ਮੁਤਾਬਕ ਇਸ ਸਮੇਂ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਜ਼ਿਆਦਾਤਰ ਸੈਂਪਲ ਬਲਾਕਾਂ ਤੋਂ ਆ ਰਹੇ ਹਨ। ਉੱਥੋਂ ਦੇ ਕਰਮਚਾਰੀ ਹਰ ਰੋਜ਼ ਦੇ ਸੈਂਪਲ ਇੱਕੋ ਦਿਨ ਲੈਬਾਰਟਰੀ ਵਿੱਚ ਨਹੀਂ ਪਹੁੰਚਾ ਰਹੇ। ਸਥਿਤੀ ਇਹ ਹੈ ਕਿ ਚਾਰ-ਪੰਜ ਦਿਨਾਂ ਬਾਅਦ ਸੈਂਪਲ ਲੈਬਾਰਟਰੀ ਵਿੱਚ ਭੇਜੇ ਜਾ ਰਹੇ ਹਨ। ਅਜਿਹੇ 'ਚ ਤਾਪਮਾਨ ਵਧਣ ਦੇ ਪ੍ਰਭਾਵ ਕਾਰਨ ਨਮੂਨਿਆਂ ਅਤੇ ਜਾਂਚ ਰਿਪੋਰਟਾਂ ਦੀ ਗੁਣਵੱਤਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।


ਇਹ ਵੀ ਪੜ੍ਹੋ : Kisan Andolan Live Updates: ਕਿਸਾਨਾਂ ਦਾ ਦਿੱਲੀ ਕੂਚ ਅੱਜ; ਅੰਨਦਾਤਾ ਕਿਸ ਤਰ੍ਹਾਂ ਪੁੱਜੇਗਾ ਰਾਜਧਾਨੀ; ਜਾਣੋ ਪੂਰੀ ਯੋਜਨਾ


ਇਸ ਤੋਂ ਇਲਾਵਾ ਪ੍ਰਾਈਵੇਟ ਪੈਥੋਲੋਜਿਸਟ ਵੀ ਪੋਰਟਲ 'ਤੇ ਆਪਣੀਆਂ ਰੋਜ਼ਾਨਾ ਰਿਪੋਰਟਾਂ ਨੂੰ ਅਪਡੇਟ ਨਹੀਂ ਕਰ ਰਹੇ ਹਨ। ਇਸ ਕਾਰਨ ਕਈ ਦਿਨਾਂ ਤੋਂ ਇੱਕ ਵੀ ਕੇਸ ਸਾਹਮਣੇ ਨਾ ਆਉਣ ਤੋਂ ਬਾਅਦ ਅਚਾਨਕ ਵੱਡੀ ਗਿਣਤੀ ਵਿੱਚ ਸੰਕਰਮਿਤ ਵਿਅਕਤੀਆਂ ਦੇ ਸਾਹਮਣੇ ਆਉਣ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ।


ਇਹ ਵੀ ਪੜ੍ਹੋ : Underwater Metro News: ਪਾਣੀ ਥੱਲੇ ਚੱਲਣ ਵਾਲੀ ਦੇਸ਼ ਦੀ ਪਹਿਲੀ ਮੈਟਰੋ ਦਾ ਪੀਐਮ ਮੋਦੀ ਕਰਨਗੇ ਉਦਘਾਟਨ