AAP Protest:  ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਅੱਜ ਤਿਹਾੜ ਜੇਲ੍ਹ ਦੇ ਗੇਟ ਨੰਬਰ 4 ਦੇ ਬਾਹਰ ਪ੍ਰਦਰਸ਼ਨ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਲਦ ਤੋਂ ਜਲਦ ਡਾਕਟਰਾਂ ਦੀ ਸਲਾਹ ਉਤੇ ਇਨਸੁਲਿਨ ਮੁਹੱਈਆ ਕਰਵਾਉਣ ਦੀ ਮੰਗ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਉਨ੍ਹਾਂ ਦੀ ਨਿਯਮਿਤ ਜਾਂਚ ਹੋਵੇ ਅਤੇ ਡਾਕਟਰਾਂ ਦੀ ਸਲਾਹ ਸਮੇਂ-ਸਮੇਂ ਉਤੇ ਲਈ ਜਾਵੇ।


COMMERCIAL BREAK
SCROLL TO CONTINUE READING

ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਦਿੱਲੀ ਸਰਕਾਰ ਦੀ ਕੈਬਨਿਟ ਮੰਤਰੀ ਆਤਿਸ਼ੀ ਹੱਥਾਂ ਵਿੱਚ ਇਨਸੁਲਿਨ ਲੈ ਕੇ ਤਿਹਾੜ ਜੇਲ੍ਹ ਪਹੁੰਚੀ ਅਤੇ ਤਿਹਾੜ ਪ੍ਰਸ਼ਾਸਨ ਨੂੰ ਕਿਹਾ ਕਿ ਜੇਕਰ ਉਹ ਇਨਸੁਲਿਨ ਮੁਹੱਈਆ ਕਰਵਾਉਣ ਦੇ ਸਮਰੱਥ ਨਹੀਂ ਹਨ ਤਾਂ ਉਹ ਅਰਵਿੰਦ ਕੇਜਰੀਵਾਲ ਲਈ ਇਨਸੁਲਿਨ ਅਤੇ ਡਾਕਟਰਾਂ ਦੀ ਸਲਾਹ ਲੈ ਕੇ ਆਈ ਹੈ ਪਰ ਉਨ੍ਹਾਂ ਨੂੰ ਇਨਸੁਲਿਨ ਦਿਓ ਕਿਉਂਕਿ ਜਿਸ ਤਰ੍ਹਾਂ ਉਨ੍ਹਾਂ ਦਾ ਸ਼ੂਗਰ ਲੈਵਲ ਵਧ ਗਿਆ ਹੈ ਅਤੇ 300 ਨੂੰ ਪਾਰ ਕਰ ਗਿਆ ਹੈ, ਜੇਕਰ ਉਨ੍ਹਾਂ ਨੂੰ ਸਮੇਂ 'ਤੇ ਇਨਸੁਲਿਨ ਨਾ ਮਿਲੀ ਤਾਂ ਹਾਲਤ ਹੋਰ ਵੀ ਵਿਗੜ ਸਕਦੀ ਹੈ।


ਇਸ ਲਈ ਉਨ੍ਹਾਂ ਨੇ ਤਿਹਾੜ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਅਰਵਿੰਦ ਕੇਜਰੀਵਾਲ ਜਲਦੀ ਤੋਂ ਜਲਦੀ ਇਨਸੁਲਿਨ ਮੁਹੱਈਆ ਕਰਵਾਈ ਜਾਵੇ। ਜਿੰਨਾ ਸੰਭਵ ਹੋ ਸਕੇ ਡਾਕਟਰ ਦੀ ਸਲਾਹ 'ਤੇ ਇਨਸੁਲਿਨ ਪ੍ਰਦਾਨ ਕਰੋ ਤਾਂ ਜੋ ਉਨ੍ਹਾਂ ਦੇ ਸ਼ੂਗਰ ਦੇ ਪੱਧਰ ਨੂੰ ਘੱਟ ਕੀਤਾ ਜਾ ਸਕੇ।


ਇਹ ਵੀ ਪੜ੍ਹੋ : Kisan Andolan 2 Updates: ਸ਼ੰਭੂ ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਪੱਕਾ ਮੋਰਚਾ! 73 ਟਰੇਨਾਂ ਰੱਦ, 50 ਟਰੇਨਾਂ ਦੇ ਬਦਲੇ ਜਾਣਗੇ ਰੂਟ


ਜ਼ੀ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਆਤਿਸ਼ ਨੇ ਕਿਹਾ ਕਿ ਤਿਹਾੜ ਦਾ ਪ੍ਰਸ਼ਾਸਨ ਦਿੱਲੀ ਸਰਕਾਰ ਦੇ ਅੰਦਰ ਹੈ ਪਰ ਇਹ ਨਾ ਤਾਂ ਦਿੱਲੀ ਸਰਕਾਰ ਨੂੰ ਰਿਪੋਰਟ ਕਰਦਾ ਹੈ ਤੇ ਨਾ ਹੀ ਜੇਲ੍ਹ ਮੰਤਰੀ ਨੂੰ, ਇਹ ਸਿੱਧੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਰਿਪੋਰਟ ਕਰਦਾ ਹੈ। .. ਇਸ ਲਈ ਮੈਂ ਕਹਿਣਾ ਚਾਹੁੰਦਾ ਹਾਂ ਕਿ ਤਿਹਾੜ ਜੇਲ੍ਹ ਦੇ ਲੋਕ ਹਰ ਕਿਸੇ ਦੇ ਕਹਿਣ 'ਤੇ ਕੰਮ ਕਰ ਰਹੇ ਹਨ ਤੇ ਇਹੀ ਕਾਰਨ ਹੈ ਕਿ ਤਿਹਾੜ ਜੇਲ੍ਹ ਦੇ ਵਕੀਲ ਨੇ ਅਦਾਲਤ 'ਚ ਤਿਹਾੜ ਪ੍ਰਸ਼ਾਸਨ ਦਾ ਪੱਖ ਪੇਸ਼ ਨਹੀਂ ਕੀਤਾ।


ਇਹ ਵੀ ਪੜ੍ਹੋ : Amritsar News: ਜਾਲਮ ਪਤੀ ਨੇ ਗਰਭਵਤੀ ਪਤਨੀ ਨੂੰ ਮੰਜੇ ਨਾਲ ਬੰਨ੍ਹ ਕੇ ਲਾਈ ਅੱਗ, ਰਾਸ਼ਟਰੀ ਮਹਿਲਾ ਕਮਿਸ਼ਨ ਨੇ ਮੰਗੀ ਰਿਪੋਰਟ