Amritpal Singh News: ਡਰਾਈਵਰ ਦਾ ਵੱਡਾ ਖੁਲਾਸਾ- 100 ਰੁਪਏ `ਚ ਅੰਮ੍ਰਿਤਪਾਲ ਨੇ ਭੱਜਣਾ ਦਾ ਲਾਇਆ `ਜੁਗਾੜ`! ਫੋਟੋ ਹੋਈ ਵਾਇਰਲ
Amritpal Singh latest News: ਜੁਗਾੜ ਕਾਰ ਚਾਲਕ ਲਖਵੀਰ ਨੇ ਦੱਸਿਆ ਕਿ ਉਹ ਉਸ ਨੂੰ ਪਛਾਣ ਨਹੀਂ ਸਕਿਆ ਕਿਉਂਕਿ ਉਹ ਫੋਨ ਦੀ ਜ਼ਿਆਦਾ ਵਰਤੋਂ ਨਹੀਂ ਕਰਦਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੂੰ ਸਾਰੀ ਗੱਲ ਦੱਸ ਦਿੱਤੀ ਗਈ ਹੈ।
Amritpal Singh latest News: ਵਾਰਿਸ ਪੰਜਾਬ ਜਥੇਬੰਦੀ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਪੰਜਾਬ ਤੇ ਪੰਜਾਬ ਪੁਲਿਸ ਦੀ ਗ੍ਰਿਫਤ 'ਚੋਂ ਅਜੇ ਵੀ ਫ਼ਰਾਰ ਹੈ। ਆਏ ਦਿਨ ਉਸ ਨੂੰ ਲੈ ਕੇ ਨਵੇਂ ਅਪਡੇਟ ਆ ਰਹੇ ਹਨ। ਹਾਲ ਹੀ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਪੱਪਨਪ੍ਰੀਤ ਸਿੰਘ ਦੀ ਜੁਗਾੜ ਗੱਡੀ 'ਤੇ ਬਾਈਕ ਰੱਖ ਕੇ ਭੱਜਣ ਦੀ ਸੀਸੀਟੀਵੀ ਫੋਟੇਜ ਵਾਇਰਲ ਹੋ ਰਹੀ ਹੈ।
ਇਸ ਦੌਰਾਨ ਹੁਣ ਜੁਗਾੜ ਗੱਡੀ ਦੇ ਮਾਲਕ ਲਖਵੀਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਜਦੋਂ ਉਹ ਆਪਣੇ ਪਿੰਡ ਉਦੋਵਾਲ ਤੋਂ ਬਾਹਰ ਨਿਕਲਿਆ ਤਾਂ ਅੱਗੇ ਸੜਕ 'ਤੇ ਦੋ ਨੌਜਵਾਨ ਖੜ੍ਹੇ ਸਨ। ਉਸ ਨੇ ਦੱਸਿਆ ਕਿ ਉਸ ਦੀ ਬਾਈਕ ਪੈਕਚਰ ਹੋ ਗਈ ਹੈ। ਅਜਿਹੇ 'ਚ ਉਸ ਨੂੰ ਪੰਕਚਰ ਦੀ ਦੁਕਾਨ 'ਤੇ ਲੈ ਜਾਓ।
ਇਹ ਵੀ ਪੜ੍ਹੋ: Chamkila Movie Update: ਫ਼ਿਲਮ 'ਚਮਕੀਲਾ' ਦੇ ਪ੍ਰਸਾਰਣ ‘ਤੇ ਲੱਗੀ ਰੋਕ! ਜਾਣੋ ਕੀ ਹੈ ਇਸਦੇ ਕਾਰਨ?
ਇਸ ਤੋਂ ਬਾਅਦ ਜੁਗਾੜ ਗੱਡੀ ਤੇ ਬਾਈਕ ਰੱਖ ਕੇ ਅੰਮ੍ਰਿਤਪਾਲ ਅਤੇ ਉਸ ਦੇ ਸਾਥੀ ਨੂੰ ਪਿੰਡ ਦੀ ਪੰਕਚਰ ਦੀ ਦੁਕਾਨ 'ਤੇ ਲੈ ਗਿਆ। ਇਸ ਤੋਂ ਬਾਅਦ ਉਸ ਨੇ ਪੁੱਛਿਆ ਕਿ ਉਹ ਕਿੱਥੇ ਜਾ ਰਿਹਾ ਹੈ। ਇਸ ’ਤੇ ਉਨ੍ਹਾਂ ਕਿਹਾ ਕਿ ਉਹ ਮਹਿਤਪੁਰ ਜਾ ਰਹੇ ਹਨ। ਫਿਰ ਅੰਮ੍ਰਿਤਪਾਲ ਸਿੰਘ ਨੇ ਉਸ ਨੂੰ ਕਿਹਾ ਕਿ ਉਸ ਨੂੰ ਵੀ ਉਸ ਪਾਸੇ ਲੈ ਜਾਣ। ਉਹ ਉਨ੍ਹਾਂ ਨੂੰ ਕਰੀਬ ਪੰਜ ਕਿਲੋਮੀਟਰ ਤੱਕ ਲੈ ਗਿਆ। ਮਹਿਤਪੁਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਉਸਨੂੰ ਉਤਾਰ ਦਿੱਤਾ।
ਲਖਵੀਰ ਨੇ ਦੱਸਿਆ ਕਿ ਜਦੋਂ ਉਸ ਨੇ ਬਾਈਕ ਉਤਾਰ ਕੇ ਪੈਸੇ ਮੰਗੇ ਤਾਂ ਉਸ ਨੇ 100 ਰੁਪਏ ਦੇ ਦਿੱਤੇ। ਲਖਵੀਰ ਨੇ ਦੱਸਿਆ ਕਿ ਉਹ ਉਸ ਨੂੰ ਪਛਾਣ ਨਹੀਂ ਸਕਿਆ ਕਿਉਂਕਿ ਉਹ ਫੋਨ ਦੀ ਜ਼ਿਆਦਾ ਵਰਤੋਂ ਨਹੀਂ ਕਰਦਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਨੂੰ ਸਾਰੀ ਗੱਲ ਦੱਸ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਬੀਤੇ ਦਿਨੀ ਪੰਜਾਬ ਪੁਲਿਸ ਵੱਲੋਂ ਇੱਕ ਹੋਰ ਸੀਸੀਟੀਵੀ ਨਸ਼ਰ ਕੀਤੀ ਹੈ ਤੇ ਪੁਲਿਸ ਇਸ ਵੀਡੀਓ ਵਿੱਚ ਦਿਖਾਈ ਦੇ ਰਹੇ ਸਖ਼ਸ਼ਾਂ ਨੂੰ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਹੋਣ ਦਾ ਦਾਅਵਾ ਕਰ ਰਹੀ ਹੈ। ਪੰਜਾਬ ਛੱਡਣ ਤੋਂ ਬਾਅਦ ਉਹ ਹਰਿਆਣਾ ਦੇ ਸ਼ਾਹਾਬਾਦ ਵਿੱਚ ਇੱਕ ਔਰਤ ਦੇ ਘਰ ਠਹਿਰਿਆ। ਪੰਜਾਬ ਅਤੇ ਹਰਿਆਣਾ ਦੀ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਬਲਜੀਤ ਕੌਰ ਨਾਂ ਦੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ।