Amritpal Singh News Update: ਕਿੱਥੇ ਹੈ ਅੰਮ੍ਰਿਤਪਾਲ ਸਿੰਘ? 15 ਵਾਰ ਬਦਲੀ ਲੋਕੇਸ਼ਨ, 10 ਫੋਟੋਆਂ ਤੇ ਕਈ ਵੀਡੀਓ ਆਈਆਂ ਸਾਹਮਣੇ
Amritpal Singh News Update: ਅ੍ਰੰਮਿਤਪਾਲ ਸਿੰਘ ਨੇ ਬੁੱਧਵਾਰ ਨੂੰ ਸ਼ਾਮ ਨੂੰ ਲਾਈਵ ਹੋ ਕੇ 18 ਮਾਰਚ ਤੋਂ ਬਾਅਦ ਵਾਪਰੇ ਸਾਰੇ ਘਟਨਾਕ੍ਰਮ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨੇ ਸੂਬਾ ਸਰਕਾਰ `ਤੇ ਵੀ ਨਿਸ਼ਾਨਾ ਬੰਨ੍ਹਿਆ।
Amritpal Singh News Update: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ਵੱਲੋਂ ਬੀਤੇ ਦਿਨੀ ਲਾਈਵ ਹੋ ਕੇ ਵਾਪਰੇ ਸਾਰੇ ਘਟਨਾਕ੍ਰਮ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਸੀ। ਇਸ ਦੇ ਨਾਲ ਹੀ ਹੁਣ ਕਿਹਾ ਜਾ ਰਿਹਾ ਹੈ ਕਿ 18 ਮਾਰਚ ਨੂੰ ਫ਼ਰਾਰ ਹੋਣ ਮਗਰੋਂ ਉਸ ਨੇ ਹਰਿਆਣਾ, ਦਿੱਲੀ ਤੇ ਉੱਤਰਾਖੰਡ ਵਿੱਚ ਪਨਾਹ ਲੈਣ ਤੋਂ ਬਾਅਦ ਮੁੜ ਪੰਜਾਬ ਆਉਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ 18 ਮਾਰਚ ਤੋਂ ਫਰਾਰ ਹਨ।
ਇਸ ਦੌਰਾਨ ਮੰਗਲਵਾਰ ਰਾਤ ਮੋਗਾ ਦੇ ਕਮਾਲਕੇ ਤੋਂ ਹੁਸ਼ਿਆਰਪੁਰ ਦੇ ਪਿੰਡ ਮਰਣਾਈਆਂ ਤੱਕ 15 ਥਾਵਾਂ 'ਤੇ ਉਸ (Amritpal Singh) ਦੀ ਲੋਕੇਸ਼ਨ ਮਿਲੀ ਹੈ। ਹੁਣ ਤੱਕ 10 ਫੋਟੋਆਂ ਅਤੇ ਛੇ ਵੀਡੀਓ ਵੀ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚ ਅੰਮ੍ਰਿਤਪਾਲ ਸ਼ਰੇਆਮ ਘੁੰਮਦਾ ਨਜ਼ਰ ਆ ਰਿਹਾ ਹੈ ਪਰ ਪੁਲਿਸ (Punjab Police) ਅਤੇ ਖੁਫੀਆ ਏਜੰਸੀਆਂ ਦੇ ਹੱਥ ਉਸ ਤੱਕ ਨਹੀਂ ਪਹੁੰਚ ਰਹੇ। ਬੁੱਧਵਾਰ ਨੂੰ ਅੰਮ੍ਰਿਤਪਾਲ ਨੇ ਵੀਡੀਓ ਜਾਰੀ ਕਰਕੇ ਇੱਕ ਵਾਰ ਫਿਰ ਪੁਲਿਸ ਨੂੰ ਚੁਣੌਤੀ ਦਿੱਤੀ ਅਤੇ ਕਿਹਾ ਕਿ ਕੋਈ ਵੀ ਉਸ ਦੇ ਵਾਲ ਵੀ ਵਿੰਗਾ ਨਹੀਂ ਕਰ ਸਕਦਾ।
ਇਹ ਵੀ ਪੜ੍ਹੋ: Amritpal Singh surrender News: ਅੰਮ੍ਰਿਤਪਾਲ ਸਿੰਘ ਸਰੰਡਰ ਕਰਨ ਨੂੰ ਤਿਆਰ; ਪੰਜਾਬ ਪੁਲਿਸ ਅੱਗੇ ਰੱਖੀਆਂ ਚਾਰ ਸ਼ਰਤਾਂ
ਅੰਮ੍ਰਿਤਪਾਲ ਸਿੰਘ (Amritpal Singh) ਰੋਜ਼ ਚੁਣੌਤੀਆਂ ਦੇ ਰਿਹਾ ਹੈ ਪਰ ਪੁਲਿਸ ਵਿਭਾਗ ਦਾ ਸਾਈਬਰ ਸੈੱਲ ਵੀ ਬੇਵੱਸ ਨਜ਼ਰ ਆ ਰਿਹਾ ਹੈ। ਸਾਈਬਰ ਸੈੱਲ ਅਜੇ ਤੱਕ ਇਹ ਨਹੀਂ ਦੱਸ ਸਕਿਆ ਹੈ ਕਿ ਇਹ ਵੀਡੀਓ ਅਤੇ ਫੋਟੋ ਕਿੱਥੋਂ ਅਤੇ ਕੌਣ ਜਾਰੀ ਕਰ ਰਿਹਾ ਹੈ। ਕੀ ਕਾਰਨ ਹੈ ਕਿ ਅਜੇ ਤੱਕ ਪੁਲਿਸ ਅੰਮ੍ਰਿਤਪਾਲ ਤੱਕ ਉਨ੍ਹਾਂ ਤੱਕ ਨਹੀਂ ਪਹੁੰਚ ਸਕੀ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅੰਮ੍ਰਿਤਪਾਲ ਕਿੱਥੇ ਹੈ?
Amritpal Singh News Update: 15 ਵਾਰ ਬਦਲੀ ਲੋਕੇਸ਼ਨ, 10 ਫੋਟੋਆਂ ਤੇ ਕਈ ਵੀਡੀਓ ਆਈਆਂ ਸਾਹਮਣੇ
-18 ਮਾਰਚ ਨੂੰ ਅੰਮ੍ਰਿਤਪਾਲ ਸਿੰਘ (Amritpal Singh) ਮੋਗਾ ਦੇ ਸਰਹੱਦੀ ਇਲਾਕੇ ਕਮਾਲਕੇ ਤੋਂ ਫਰਾਰ ਹੋ ਗਿਆ ਸੀ। ਪੰਜਾਬ ਪੁਲਿਸ ਦੇ 80,000 ਜਵਾਨਾਂ ਤੋਂ ਇਲਾਵਾ ਸਾਰੇ ਗਜ਼ਟਿਡ ਅਧਿਕਾਰੀ, ਕਾਊਂਟਰ ਇੰਟੈਲੀਜੈਂਸ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀ ਇਸ ਪੂਰੀ ਕਾਰਵਾਈ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ। ਉਸ ਦੀ ਨੌਂ ਸੂਬਿਆਂ ਵਿੱਚ ਭਾਲ ਕੀਤੀ ਜਾ ਰਹੀ ਹੈ। ਉੱਤਰਾਖੰਡ ਤੋਂ ਲੈ ਕੇ ਉੱਤਰ ਪ੍ਰਦੇਸ਼ ਅਤੇ ਨੇਪਾਲ ਸਰਹੱਦ ਤੱਕ ਅੰਮ੍ਰਿਤਪਾਲ ਦੇ ਪੋਸਟਰ ਲਗਾ ਕੇ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ 'ਤੇ ਹੈ। ਸਾਰੀ ਸੀਸੀਟੀਵੀ ਫੁਟੇਜ ਮਿਲ ਗਈ ਪਰ ਅੰਮ੍ਰਿਤਪਾਲ ਸਿੰਘ ਨਹੀਂ ਮਿਲਿਆ।
-ਉਥੋਂ ਪਟਿਆਲੇ ਚਲਾ ਗਿਆ। ਅੰਮ੍ਰਿਤਪਾਲ 18 ਮਾਰਚ ਨੂੰ ਹੀ ਹਰਿਆਣਾ ਦੇ ਸ਼ਾਹਬਾਦ ਪਹੁੰਚ ਗਿਆ। ਬਲਜੀਤ ਕੌਰ ਦੀ ਰਿਹਾਇਸ਼ ’ਤੇ ਰਾਤ ਠਹਿਰੀ। 19 ਮਾਰਚ ਨੂੰ ਉਥੋਂ ਫਰਾਰ ਹੋ ਗਿਆ। 21 ਮਾਰਚ ਨੂੰ ਪੂਰਬੀ ਦਿੱਲੀ ਦੇ ਰਮੇਸ਼ ਪਾਰਕ ਖੇਤਰ ਵਿੱਚ ਦੇਖਿਆ ਗਿਆ।
-23 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਦਾ ਟਿਕਾਣਾ ਲਖੀਮਪੁਰ ਖੀਰੀ, ਉੱਤਰ ਪ੍ਰਦੇਸ਼ ਵਿੱਚ ਮਿਲੀ। 25 ਮਾਰਚ ਨੂੰ, ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ, ਜਿਸ ਵਿੱਚ ਕਥਿਤ ਤੌਰ 'ਤੇ ਅੰਮ੍ਰਿਤਪਾਲ ਸਿੰਘ ਨੂੰ ਮੋਬਾਈਲ ਫੋਨ 'ਤੇ ਗੱਲ ਕਰਦੇ ਦਿਖਾਇਆ ਗਿਆ। 29 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਨੂੰ ਪਪਲਪ੍ਰੀਤ ਸਿੰਘ ਨਾਲ ਫਗਵਾੜਾ ਅਤੇ ਹੁਸ਼ਿਆਰਪੁਰ ਵਿੱਚ ਦੇਖਿਆ ਗਿਆ।