Moonak Flood News: ਹੜ੍ਹ ਪ੍ਰਭਾਵਿਤ ਇਲਾਕਿਆਂ `ਚ ਡਿਊਟੀ ਦੌਰਾਨ ਏਐਨਐਮ ਨੇ ਸਟਾਫ ਨਾਲ ਮਨਾਇਆ ਬੇਟੀ ਦਾ ਜਨਮ
Moonak Flood News: ਮੂਨਕ ਇਲਾਕੇ ਵਿੱਚ ਹੜ੍ਹ ਵਰਗੇ ਬਣੇ ਹਾਲਾਤ ਤੋਂ ਬਾਅਦ ਮੈਡੀਕਲ ਸੇਵਾਵਾਂ ਦੇਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਜੁੱਟੀਆਂ ਹੋਈਆਂ ਹਨ। ਇਸ ਦੌਰਾਨ ਇੱਕ ਏਐਨਐਮ ਨੇ ਆਪਣੀ ਬੇਟੀ ਦਾ ਜਨਮ ਦਿਨ ਸਟਾਫ ਨਾਲ ਹੀ ਮਨਾਇਆ।
Moonak Flood News: ਮੂਨਕ ਇਲਾਕੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਐਮਰਜੈਂਸੀ ਮੈਡੀਕਲ ਸੇਵਾਵਾਂ ਦੇਣ ਵਾਲੀ ਏਐਨਐਮ ਗੁਰਪ੍ਰੀਤ ਕੌਰ ਨੇ ਡਿਊਟੀ ਦੌਰਾਨ ਐਬੂਲੈਂਸ ਵਿੱਚ ਹੀ ਕੇਕ ਕੱਟ ਕੇ ਆਪਣੀ ਬੱਚੀ ਦਾ ਜਨਮ ਦਿਨ ਮਨਾਇਆ। ਮੋਬਾਈਲ ਫੋਨ ਉਤੇ ਵੀਡੀਓ ਕਾਲ ਕਰਕੇ ਮੈਡੀਕਲ ਸਟਾਫ ਦੇ ਨਾਲ ਐਬੂਲੈਂਸ ਵਿੱਚ ਹੀ ਕੇਕ ਕੱਟ ਕੇ ਬੇਟੀ ਅਵਲੀਨ ਨੂੰ ਹੈਪੀ ਬਰਥਡੇ ਦਾ ਗੀਤ ਸੁਣਾਇਆ ਹੈ।
ਲਗਭਗ ਪਿਛਲੇ 1 ਹਫ਼ਤੇ ਤੋਂ ਏਐਨਐਮ ਗੁਰਪ੍ਰੀਤ ਕੌਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਦਿਨ-ਰਾਤ ਡਿਊਟੀ ਕਰਕੇ ਐਮਰਜੈਂਸੀ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਮੂਨਕ ਦੇ ਇਲਾਕੇ ਵਿੱਚ ਹੜ੍ਹ ਤੋਂ ਬਾਅਦ ਹਾਲਾਤ ਕਾਫੀ ਖ਼ਰਾਬ ਬਣੇ ਹੋਏ ਹਨ। ਅਜਿਹੇ ਹਾਲਾਤ ਵਿੱਚ ਉਹ ਛੁੱਟੀ ਲੈ ਕੇ ਬੇਟੀ ਦਾ ਜਨਮ ਦਿਨ ਨਹੀਂ ਮਨਾ ਸਕਦੇ ਸਨ।
ਇਸ ਦੌਰਾਨ ਉਨ੍ਹਾਂ ਨੇ ਆਪਣੀ ਬੇਟੀ ਦਾ ਜਨਮ ਦਿਨ ਡਿਊਟੀ ਕਰਦੇ ਹੋਏ ਮੈਡੀਕਲ ਸਟਾਫ ਦੇ ਨਾਲ ਕੇਕ ਕੱਟ ਕੇ ਐਬੂਲੈਂਸ ਵਿੱਚ ਹੀ ਮਨਾਇਆ। ਗੁਰਪ੍ਰੀਤ ਕੌਰ ਨੇ ਕਿਹਾ ਕਿ ਬੇਟੀ ਚਾਹੁੰਦੀ ਸੀ ਕਿ ਘਰ ਵਿੱਚ ਆ ਕੇ ਹਰ ਵਾਰ ਦੀ ਤਰ੍ਹਾਂ ਉਸ ਦਾ ਜਨਮ ਦਿਨ ਮਨਾਇਆ ਜਾਵੇ ਪਰ ਇਸ ਹਾਲਾਤ ਵਿੱਚ ਲੋਕਾਂ ਦੀ ਸੇਵਾ ਕਰਨਾ ਸਾਡੇ ਲਈ ਜ਼ਰੂਰੀ ਹੈ ਤਾਂ ਬੇਟੀ ਨੂੰ ਸਮਝਾਇਆ ਤੇ ਵੀਡੀਓ ਕਾਲ ਉਤੇ ਹੀ ਐਬੂਲੈਂਸ ਵਿੱਚ ਕੇਕ ਕੱਟ ਕੇ ਜਨਮ ਦਿਨ ਮਨਾਇਆ ਗਿਆ।
ਕਾਬਿਲੇਗੌਰ ਹੈ ਕਿ ਬੀਤੇ ਦਿਨ ਮੂਨਕ ਵਿੱਚ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਘਟਣ ਦੇ ਬਾਵਜੂਦ ਇਲਾਕੇ ਵਿੱਚ ਹੜ੍ਹ ਦਾ ਕਹਿਰ ਜਾਰੀ ਹੈ। ਮੂਨਕ-ਟੋਹਾਣਾ ਰੋਡ ਉਤੇ ਪਏ 100 ਫੁੱਟ ਚੌੜੇ ਤੇ ਕਰੀਬ 15 ਫੁੱਟ ਡੂੰਘੇ ਪਾੜ ਪੈਣ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋ ਗਿਆ। ਇਸ ਪਾੜ ਵਿੱਚ ਇੱਕ ਨੌਜਵਾਨ ਵੀ ਰੁੜ ਗਿਆ ਸੀ।
ਜਾਣਕਾਰੀ ਮੁਤਾਬਕ ਦੇਸੂ ਸਿੰਘ ਵਾਸੀ ਮੂਨਕ ਕੰਮ ’ਤੇ ਜਾਣ ਲਈ ਮੂਨਕ ਤੋਂ ਟੋਹਾਣਾ ਵੱਲ ਜਾ ਰਿਹਾ ਸੀ ਤਾਂ ਉਸ ਨੇ ਪਾੜ ਦੇ ਨੇੜੇ ਪੁਲਿਸ ਵੱਲੋਂ ਲਾਈਆਂ ਰੋਕਾਂ ਤੋਂ ਬਚਦਿਆਂ ਪਾੜ ਦੇ ਸਾਈਡ ਤੋਂ ਮੂਨਕ ਵੱਲ ਜਾਣ ਦੇ ਯਤਨ ਕੀਤੇ ਪਰ ਉਸ ਨੂੰ ਪਾਣੀ ਦੀ ਡੂੰਘਾਈ ਤੇ ਪਾਣੀ ਦਾ ਅੰਦਾਜ਼ਾ ਨਹੀਂ ਸੀ, ਜਿਸ ਕਾਰਨ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ।
ਇਹ ਵੀ ਪੜ੍ਹੋ : Gurbani Telecast Row: CM ਭਗਵੰਤ ਮਾਨ ਦਾ ਸਵਾਲ, "ਜਥੇਦਾਰ ਨੇ ਕਿਸੇ ਚੈਨਲ ਦਾ ਨਾਮ ਨਹੀਂ ਲਿਆ ਤਾਂ SGPC ਵੱਲੋਂ ਇੱਕੋ ਚੈਨਲ ਨੂੰ ਬੇਨਤੀ ਕਿਉਂ?"