Apple Employee Package: ਐਪਲ ਨੇ ਆਪਣੀ ਸ਼ੁਰੂਆਤ ਤੋਂ ਹੀ ਇੱਕ ਖਾਸ ਪਛਾਣ ਬਣਾਈ ਰੱਖੀ ਹੈ। ਹਾਲ ਹੀ ਵਿੱਚ ਕੰਪਨੀ ਨੇ ਭਾਰਤ ਵਿੱਚ ਦੋ ਸਟੋਰ ਖੋਲ੍ਹੇ ਹਨ। ਪਹਿਲਾ ਮੁੰਬਈ ਅਤੇ ਦੂਜਾ ਦਿੱਲੀ। ਸਟੋਰ ਖੁੱਲ੍ਹਣ ਤੋਂ ਬਾਅਦ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਲੈ ਚਰਚਾ ਤੇਜ਼ ਕਰ ਦਿੱਤੀ ਹੈ। ਐਪਲ ਇਸ ਸਮੇਂ ਭਾਰਤ ਵਿੱਚ ਆਪਣੇ ਰਿਟੇਲ ਸਟੋਰਾਂ ਲਈ  ਐਪਲ ਬਿਜ਼ਨਸ ਐਕਸਪਰਟ, ਕ੍ਰਿਏਟਿਵ, ਟੈਕਨੀਕਲ ਸਪੈਸ਼ਲਿਸਟ, ਓਪਰੇਸ਼ਨ ਐਕਸਪਰਟ, ਜੀਨੀਅਸ ਅਤੇ ਬਿਜ਼ਨਸ ਪ੍ਰੋ ਦੇ ਅਹੁਦਿਆਂ ਲਈ ਭਰਤੀ ਕਰ ਰਿਹਾ ਹੈ।


COMMERCIAL BREAK
SCROLL TO CONTINUE READING

ਭਾਰਤ ਵਿੱਚ ਪਹਿਲੀ ਵਾਰ ਖੁੱਲ੍ਹੇ ਐਪਲ ਸਟੋਰ  (Apple India Store) ਦਾ ਮਹੀਨਾਵਾਰ ਕਿਰਾਇਆ ਲੱਖਾਂ ਵਿੱਚ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੰਪਨੀ ਹਰ ਮਹੀਨੇ ਮੁੰਬਈ 'ਚ 42 ਲੱਖ ਰੁਪਏ ਅਤੇ ਦਿੱਲੀ 'ਚ 40 ਲੱਖ ਰੁਪਏ ਕਿਰਾਇਆ ਅਦਾ ਕਰੇਗੀ। ਇਸ ਦੇ ਨਾਲ ਹੀ ਭਾਰਤ 'ਚ ਕੰਪਨੀ ਦੇ ਕਰਮਚਾਰੀਆਂ ਦੀ ਤਨਖਾਹ ਨੂੰ ਲੈ ਕੇ ਵੀ ਕਾਫੀ ਚਰਚਾ ਹੈ।


ਇਹ ਵੀ ਪੜ੍ਹੋ: PRTC Bus Timing News: ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ਦਾ ਬਦਲਿਆ ਸਮਾਂ, ਜਾਣੋ ਡਿਟੇਲ

ਵਰਕਰਾਂ ਦੀ ਤਨਖਾਹ: Apple Employee Package

ਹੁਣ ਗੱਲ ਕਰੀਏ ਐਪਲ ਸਟੋਰਾਂ 'ਚ ਕੰਮ ਕਰਦੇ ਇਨ੍ਹਾਂ ਵਰਕਰਾਂ ਦੀ ਤਨਖਾਹ ਦੀ ਤਾਂ ਦੱਸ ਦੇਈਏ ਕਿ ਇਨ੍ਹਾਂ ਸਟੋਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ (Apple Employee Package)ਨੂੰ ਹਰ ਮਹੀਨੇ ਇੱਕ ਲੱਖ ਰੁਪਏ ਦੀ ਤਨਖਾਹ ਦਿੱਤੀ ਜਾਂਦੀ ਹੈ। ਅਜਿਹੇ 'ਚ ਇਹ ਕਰਮਚਾਰੀ ਸਾਲਾਨਾ 12 ਲੱਖ ਰੁਪਏ ਦਾ ਪੈਕੇਜ ਕਮਾਉਂਦੇ ਹਨ।


ਹੁਣ ਤੱਕ, ਕੰਪਨੀ ਨੇ ਦਿੱਲੀ ਅਤੇ ਮੁੰਬਈ ਵਿੱਚ ਆਪਣੇ ਰਿਟੇਲ ਸਟੋਰਾਂ ਲਈ 170 ਤੋਂ ਵੱਧ ਉੱਚ ਸਿੱਖਿਆ ਪ੍ਰਾਪਤ ਕਰਮਚਾਰੀਆਂ ਨੂੰ ਨਿਯੁਕਤ ਕੀਤਾ ਹੈ। ਹਾਲਾਂਕਿ ਵੈੱਬਸਾਈਟ ਨੇ ਨੌਕਰੀਆਂ ਲਈ ਕਿਸੇ ਸਿੱਖਿਆ ਯੋਗਤਾ ਦਾ ਜ਼ਿਕਰ ਨਹੀਂ ਕੀਤਾ ਹੈ, ET ਦੀ ਰਿਪੋਰਟ ਹੈ ਕਿ ਹੁਣ ਤੱਕ ਨਿਯੁਕਤ ਕੀਤੇ ਗਏ ਕਰਮਚਾਰੀ MSC IT, MBA, ਇੰਜੀਨੀਅਰ, BCA, MCA ਗ੍ਰੈਜੂਏਟ ਹਨ।