Balaghat Plane Crash: ਬਾਲਾਘਾਟ `ਚ ਟਰੇਨੀ ਏਅਰਕ੍ਰਾਫਟ ਕਰੈਸ਼; ਦੋ ਪਾਇਲਟਾਂ ਦੀ ਹੋਈ ਮੌਤ
Balaghat Plane Crash News: ਮੱਧ ਪ੍ਰਦੇਸ਼ ਦੇ ਬਾਲਾਘਾਟ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਬਾਲਾਘਾਟ ਵਿੱਚ ਇੱਕ ਟਰੇਨੀ ਚਾਰਟਰ ਜਹਾਜ਼ ਕਰੈਸ਼ ਹੋ ਗਿਆ ਹੈ। ਇਸ ਹਾਦਸੇ ਵਿੱਚ ਦੋ ਟਰੇਨੀ ਪਾਇਲਟਾਂ ਦੀ ਮੌਤ ਹੋ ਗਈ ਹੈ।
Balaghat Plane Crash News: ਮੱਧ ਪ੍ਰਦੇਸ਼ ਦੇ ਬਾਲਾਘਾਟ ਵਿੱਚ ਸ਼ਨੀਵਾਰ ਦੁਪਹਿਰ ਨੂੰ ਇੱਕ ਟਰੇਨੀ /ਸਿਖਿਆਰਥੀ ਜਹਾਜ਼ ਕਰੈਸ਼ ਹੋ ਗਿਆ। ਜਹਾਜ਼ ਵਿੱਚ ਇੱਕ ਪਾਇਲਟ ਅਤੇ ਇੱਕ ਟਰੇਨੀ ਪਾਇਲਟ ਸਵਾਰ ਸਨ। ਇਸ ਹਾਦਸੇ ਤੋਂ ਬਾਅਦ ਦੋਵੇਂ ਸੜਨ ਕਰਕੇਮਰ ਗਏ। ਅਮੇਠੀ ਤੋਂ ਇੱਕ ਟੀਮ ਜਲਦ ਇੱਥੇ ਪਹੁੰਚੇਗੀ, ਜੋ ਜਹਾਜ਼ ਹਾਦਸੇ ਦੀ ਜਾਂਚ ਕਰੇਗੀ।
ਇਹ ਹਾਦਸਾ ਬਾਲਾਘਾਟ ਜ਼ਿਲ੍ਹੇ ਦੇ ਕਿਰਨਪੁਰ ਦੇ ਭਾਕੁਟੋਲਾ ਪਹਾੜੀ 'ਤੇ ਹੋਇਆ। ਜਹਾਜ਼ ਨੇ ਮਹਾਰਾਸ਼ਟਰ ਦੇ ਗੋਂਡੀਆ ਜ਼ਿਲ੍ਹੇ ਦੇ ਬਿਰਸੀ ਹਵਾਈ ਪੱਟੀ ਤੋਂ ਉਡਾਣ ਭਰੀ ਸੀ। ਇਸ ਵਿੱਚ ਹਿਮਾਚਲ ਪ੍ਰਦੇਸ਼ ਨਿਵਾਸੀ ਪਾਇਲਟ (ਇੰਸਟਰਕਟਰ) ਮੋਹਿਤ ਠਾਕੁਰ ਅਤੇ ਗੁਜਰਾਤ ਨਿਵਾਸੀ ਸਿਖਿਆਰਥੀ ਪਾਇਲਟ ਬੀ. ਮਹੇਸ਼ਵਰੀ ਸਵਾਰ ਸਨ। ਉਡਾਣ ਭਰਨ ਤੋਂ ਲਗਭਗ 15 ਮਿੰਟ ਬਾਅਦ, ਜਹਾਜ਼ ਪਹਾੜੀਆਂ ਨਾਲ ਟਕਰਾ ਗਿਆ। ਇਸ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ ਅਤੇ ਇਸ 'ਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਭਗੌੜਾ ਕਰਾਰ ! ਪੰਜਾਬ ਦੇ ਸਾਰੇ ਐਂਟਰੀ ਪੁਆਇੰਟ ਕੀਤੇ ਗਏ ਸੀਲ, ਵੱਡੀ ਗਿਣਤੀ 'ਚ ਜਵਾਨ ਤਾਇਨਾਤ
ਇਹ ਹਾਦਸਾ ਦੁਪਹਿਰ ਕਰੀਬ 3.20 ਵਜੇ ਵਾਪਰਿਆ। ਭਕਕੁਟੋਲਾ ਪਹਾੜੀ ਤੋਂ ਧੂੰਆਂ ਉੱਠਦਾ ਦੇਖ ਕੇ ਪਿੰਡ ਵਾਸੀ ਉਥੇ ਪਹੁੰਚ ਗਏ ਅਤੇ ਦੇਖਿਆ ਕਿ ਜਹਾਜ਼ ਕਰੈਸ਼ ਹੋ ਗਿਆ ਸੀ। ਪਿੰਡ ਵਾਸੀਆਂ ਨੇ ਦੋ ਚੱਟਾਨਾਂ ਵਿਚਕਾਰ ਇੱਕ ਲਾਸ਼ ਸੜਦੀ ਵੀ ਦੇਖੀ। ਇਸ ਹਾਦਸੇ ਬਾਰੇ ਇੰਦਰਾ ਗਾਂਧੀ ਨੈਸ਼ਨਲ ਫਲਾਈਟ ਅਕੈਡਮੀ ਅਮੇਠੀ ਦੇ ਮੀਡੀਆ ਇੰਚਾਰਜ ਰਾਮਕਿਸ਼ੋਰ ਦਿਵੇਦੀ ਨੇ ਦੱਸਿਆ ਕਿ ਅਧਿਕਾਰਤ ਤੌਰ 'ਤੇ ਇਕ ਜਾਂਚ ਟੀਮ 19 ਮਾਰਚ ਨੂੰ ਅਮੇਠੀ ਤੋਂ ਬਿਰਸੀ ਪਹੁੰਚੇਗੀ ਅਤੇ ਇਸ ਹਾਦਸੇ ਦੀ ਜਾਂਚ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਹਾਦਸਾਗ੍ਰਸਤ ਜਹਾਜ਼ ਡਾਇਮੰਡ-41 ਰਾਏਬਰੇਲੀ ਦਾ ਸੀ।