Bangladesh Protest Violence: ਸ਼ੇਖ ਹਸੀਨਾ ਭਾਰਤ `ਚ ਰਹੇਗੀ ਜਾਂ ਲੰਡਨ ਜਾਵੇਗੀ? 300 ਦੀ ਮੌਤ, ਇੱਥੇ ਪੜ੍ਹੋ ਸਾਰਾ ਅਪਡੇਟ
Bangladesh Protest Violence: ਬੰਗਲਾਦੇਸ਼ ਵਿਚ ਸਥਿਤੀ ਤੇਜ਼ੀ ਨਾਲ ਵਿਗੜ ਰਹੀ ਹੈ। ਇਸ ਸਮੇਂ ਦੇਸ਼ ਦੀ ਕਮਾਨ ਫੌਜ ਦੇ ਕੋਲ ਹੈ। 1 ਕਰੋੜ ਤੋਂ ਵੱਧ ਹਿੰਦੂਆਂ ਲਈ ਖਤਰਾ ਵਧ ਗਿਆ ਹੈ। ਮੁਹੰਮਦ ਯੂਨਸ ਦੀ ਅਗਵਾਈ ਹੇਠ ਅੰਤਰਿਮ ਸਰਕਾਰ ਬਣਾਈ ਜਾ ਰਹੀ ਹੈ। ਸ਼ੇਖ ਹਸੀਨਾ ਅੱਜ ਸਵੇਰ ਤੱਕ ਭਾਰਤ ਵਿੱਚ ਹੀ ਸੀ, ਹੁਣ ਉਨ੍ਹਾਂ ਦੇ ਬਾਰੇ ਵਿੱਚ ਇੱਕ ਵੱਡਾ ਅਪਡੇਟ ਆਇਆ ਹੈ।
Bangladesh Protest Violence: ਬੰਗਲਾਦੇਸ਼ ਵਿੱਚ ਦੋ ਮਹੀਨੇ ਤੱਕ ਚੱਲੇ ਰਾਖਵਾਂਕਰਨ ਵਿਰੋਧੀ ਵਿਦਿਆਰਥੀ ਅੰਦੋਲਨ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੋਮਵਾਰ 5 ਅਗਸਤ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਉਹ ਦੇਸ਼ ਛੱਡ ਕੇ ਢਾਕਾ ਤੋਂ ਅਗਰਤਲਾ ਦੇ ਰਸਤੇ ਭਾਰਤ ਪਹੁੰਚੀ।
ਉਨ੍ਹਾਂ ਦਾ ਸੀ-130 ਟਰਾਂਸਪੋਰਟ ਜਹਾਜ਼ ਸ਼ਾਮ 6 ਵਜੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਪਹੁੰਚਿਆ। ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਕਰੀਬ ਇਕ ਘੰਟੇ ਤੱਕ ਏਅਰਬੇਸ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਚਰਚਾ ਹੈ ਕਿ ਅੱਜ ਉਹ ਇੱਥੋਂ ਲੰਡਨ, ਫਿਨਲੈਂਡ ਜਾਂ ਹੋਰ ਦੇਸ਼ਾਂ ਵਿੱਚ ਜਾ ਸਕਦੀ ਹੈ।
ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਬੰਗਲਾਦੇਸ਼ ਦੇ ਫੌਜ ਮੁਖੀ ਨੇ ਕਿਹਾ, 'ਅਸੀਂ ਅੰਤਰਿਮ ਸਰਕਾਰ ਬਣਾਵਾਂਗੇ, ਅਸੀਂ ਹੁਣ ਦੇਸ਼ ਦੀ ਦੇਖਭਾਲ ਕਰਾਂਗੇ। ਅੰਦੋਲਨ ਵਿੱਚ ਕਤਲ ਹੋਏ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।"
ਇਸ ਦੌਰਾਨ ਰਾਸ਼ਟਰਪਤੀ ਨੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੀ ਨੇਤਾ ਖਾਲਿਦਾ ਜ਼ਿਆ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਉਸ ਨੂੰ 2018 ਵਿੱਚ ਭ੍ਰਿਸ਼ਟਾਚਾਰ ਨਾਲ ਸਬੰਧਤ ਇੱਕ ਕੇਸ ਵਿੱਚ 17 ਸਾਲ ਦੀ ਸਜ਼ਾ ਸੁਣਾਈ ਗਈ ਸੀ।
Bangladesh Protest Violence Updates
-ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੰਦਰ ਦਾਖ਼ਲ ਹੋ ਗਏ। ਭੰਨਤੋੜ ਅਤੇ ਅੱਗਜ਼ਨੀ ਕੀਤੀ।ਰਾਜਧਾਨੀ ਢਾਕਾ 'ਚ 4 ਲੱਖ ਲੋਕ ਸੜਕਾਂ 'ਤੇ ਉਤਰ ਆਏ ਅਤੇ ਥਾਂ-ਥਾਂ ਭੰਨਤੋੜ ਕੀਤੀ।
300 ਲੋਕਾਂ ਦੀ ਮੌਤ
ਸੋਮਵਾਰ ਨੂੰ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ 'ਚ 6 ਲੋਕਾਂ ਦੀ ਮੌਤ ਹੋ ਗਈ ਸੀ। ਪ੍ਰਦਰਸ਼ਨਕਾਰੀਆਂ ਨੇ 2 ਹਾਈਵੇਅ 'ਤੇ ਕਬਜ਼ਾ ਕਰ ਲਿਆ। ਹੁਣ ਤੱਕ 300 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਹਨ।
ਸਰਹੱਦ 'ਤੇ ਅਲਰਟ ਵਧਿਆ
ਇੱਥੇ ਭਾਰਤ ਵਿੱਚ, ਸੀਮਾ ਸੁਰੱਖਿਆ ਬਲ (BSF) ਨੇ ਪੱਛਮੀ ਬੰਗਾਲ, ਮੇਘਾਲਿਆ, ਤ੍ਰਿਪੁਰਾ, ਅਸਾਮ ਅਤੇ ਮਿਜ਼ੋਰਮ ਦੇ ਨਾਲ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਅਲਰਟ ਵਧਾ ਦਿੱਤਾ ਹੈ।
-ਬੰਗਲਾਦੇਸ਼ ਦੀ ਫੌਜ ਨੇ ਦੇਸ਼ ਦੀਆਂ ਪ੍ਰਮੁੱਖ ਪਾਰਟੀਆਂ ਦੇ ਨੇਤਾਵਾਂ ਨਾਲ ਬੈਠਕ ਕੀਤੀ ਹੈ। 18 ਮੈਂਬਰੀ ਅੰਤਰਿਮ ਸਰਕਾਰ ਦਾ ਪ੍ਰਸਤਾਵ ਕੀਤਾ ਗਿਆ ਹੈ। ਫੌਜ ਇਸ ਸਰਕਾਰ ਨੂੰ ਬਣਾਏਗੀ।
ਸਾਰੀਆਂ ਟਰੇਨਾਂ ਰੱਦ
-ਭਾਰਤ ਨੇ ਬੰਗਲਾਦੇਸ਼ ਜਾਣ ਵਾਲੀਆਂ ਸਾਰੀਆਂ ਟਰੇਨਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਅਤੇ ਇੰਡੀਗੋ ਨੇ ਵੀ ਢਾਕਾ ਲਈ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।
-ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੋਮਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅਪਡੇਟ ਦਿੱਤੀ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ। ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਤੇ ਸ਼ੇਖ ਹਸੀਨਾ ਨੂੰ ਮਿਲੇ।