Bathinda News: ਬਠਿੰਡਾ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿੱਚੋਂ ਬੀਤੀ ਦੇਰ ਰਾਤ ਪਿਸਤੌਲ ਦਿਖਾ ਕੇ ਕਰੇਟਾ ਗੱਡੀ ਖੋਹਣ ਵਾਲੇ ਤਿੰਨ ਨੌਜਵਾਨਾਂ ਨੂੰ ਬਠਿੰਡਾ ਪੁਲਿਸ ਨੇ ਅਸਲੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।


COMMERCIAL BREAK
SCROLL TO CONTINUE READING

ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਨੂੰ ਮੁਦੱਈ ਮਨੋਜ਼ ਜੈਨ ਪੁੱਤਰ ਸ਼ਾਂਤੀ ਲਾਲ ਜੈਨ ਵਾਸੀ ਟੈਗੋਰ ਨਗਰ ਬਠਿੰਡਾ ਪਾਸੋਂ ਤਿੰਨ ਨਾਮਲੂਮ ਮੋਟਰਸਾਇਕਲ ਸਵਾਰ ਨੌਜਵਾਨਾਂ ਵੱਲੋਂ ਅਸਲੇ ਦੀ ਨੋਕ ਤੇ ਨੇੜੇ ਗੁਰੂਦੁਆਰਾ ਸਾਹਿਬ ਫੇਸ-। ਮਾਡਲ ਟਾਊਨ ਬਠਿੰਡਾ ਤੋਂ ਇੱਕ ਕਾਰ ਕਰੇਟਾ ਨਬੇਰੀ PB03BK-2101 ਖੋਹ ਕੇ ਫ਼ਰਾਰ ਹੋ ਗਏ ਸਨ। ਲੁੱਟ ਦੀ  ਵਾਰਦਾਤ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਸੀ.ਆਈ.ਏ. ਸਟਾਫ-2, ਥਾਣਾ ਸਿਵਲ ਲਾਇਨ  ਅਤੇ ਪੀ.ਸੀ.ਆਰ ਬਠਿੰਡਾ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ।


ਇਸ ਦੌਰਾਨ  ਚੈਕਿੰਗ ਦੇ ਚਲਦਿਆ ਬਰਨਾਲਾ-ਮਾਨਸਾ ਰਿੰਗ ਰੋਡ ਬਠਿੰਡਾ ਤੋਂ ਬਿਨਾ ਨੰਬਰ ਪਲੇਟਾਂ ਤੋਂ ਘੁੰਮ ਰਹੀ ਇੱਕ ਕਰੇਟਾ ਕਾਰ ਵਿੱਚੋਂ ਵਿਕਾਸ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਗਲੀ ਨੰਬਰ 28 ਲਾਲ ਸਿੰਘ ਬਸਤੀ ਬਠਿੰਡਾ, ਦੀਪਕ ਸ਼ਰਮਾ ਪੁੱਤਰ ਹਰਜੀਤ ਸ਼ਰਮਾ ਵਾਸੀ ਗਲੀ ਨੰਬਰ 04 ਲਾਲ ਸਿੰਘ ਬਸਤੀ ਬਠਿੰਡਾ ਅਤੇ ਅਮਨ ਚਾਵਲਾ ਪੁੱਤਰ ਰਾਜ ਕੁਮਾਰ ਵਾਸੀ ਗਲੀ ਨੰਬਰ 04 ਅਮਰਪੁਰਾ ਬਸਤੀ ਬਠਿੰਡਾ ਨੂੰ ਸ਼ੱਕੀ ਹਲਾਤਾਂ ਵਿੱਚ ਕਾਬੂ ਕਰ ਲਿਆ ਸੀ।


ਪੁਲਿਸ ਨੇ ਇਹਨਾਂ ਦੇ ਕਬਜਾ ਵਿੱਚੋਂ ਬੀਤੀ ਰਾਤ ਵਾਰਦਾਤ ਦੌਰਾਨ ਖੋਹ ਕੀਤੀ ਗਈ ਕਾਰ ਹੁੰਡਈ ਕਰੇਟਾ ਬ੍ਰਾਮਦ ਕਰਨ ਤੋਂ ਇਲਾਵਾ ਵਾਰਦਾਤ ਦੌਰਾਨ ਵਰਤਿਆ ਗਿਆ ਲਾਇਸੰਸੀ ਰਿਵਾਲਵਰ 32 ਬੋਰ ਸਮੇਤ 08 ਜਿੰਦਾ ਰੌਂਦ 32 ਬੋਰ ਜੋ ਵਿਕਾਸ ਕੁਮਾਰ ਉਕਤ ਦੇ ਨਾਮ ਪਰ ਦਰਜ ਹੈ ਅਤੇ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਇਕਲ ਸਪਲੈਂਡਰ ਨੰਬਰੀ PB03AB-4352 ਬ੍ਰਾਮਦ ਕਰਵਾਏ ਗਏ ਹਨ।


ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਨ ਨੇ ਮੰਨਿਆ ਕਿ ਇਹ ਕਾਰ ਅਸੀਂ ਬੀਤੀ ਰਾਤ ਮਾਡਲ ਟਾਊਨ ਫੇਸ-। ਨੇੜੇ ਗੁਰੂਦੁਆਰਾ ਸਾਹਿਬ ਬਠਿੰਡਾ ਤੋਂ ਅਸਲੇ ਦੀ ਨੋਕ ਤੇ ਖੋਹ ਕੀਤੀ ਸੀ। ਇਹਨਾਂ ਵੱਲੋਂ ਉਕਤ ਕਾਰ ਦੀ ਖੋਹ ਕਰਨ ਦੇ ਕਾਰਨਾਂ ਸਬੰਧੀ ਜਾਂਚ ਚੱਲ ਰਹੀ ਹੈ। ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ।