Printed Bills Side Effects: ਅਕਸਰ ਅਸੀਂ ਸ਼ਾਪਿੰਗ ਜਾਂ ਕਿਸੇ ਵੀ ਸਰਵਿਸ ਤੋਂ ਬਾਅਦ ਪ੍ਰਿਟਿੰਡ ਬਿਲ ਨੂੰ ਬਿਨਾਂ ਕਿਸੇ ਡਰ-ਭੈਅ ਦੇ ਫੜ ਲੈਂਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਬਿਲ ਨੂੰ ਨੰਗੇ ਹੱਥ ਫੜ੍ਹਨਾ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ? ਪ੍ਰਿਟਿੰਡ ਬਿਲ ਵਿੱਚ ਮੌਜੂਦ ਕੈਮੀਕਲ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪ੍ਰਿਟਿੰਗ ਬਿਲ ਉਤੇ ਬਿਸਫੀਨਾਲ-ਏ(BPA) ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਸਿਹਤ ਲਈ ਹਾਨੀਕਾਰਕ ਹੁੰਦਾ ਹੈ।


COMMERCIAL BREAK
SCROLL TO CONTINUE READING

ਬੀਪੀਏ ਦਾ ਪ੍ਰਿਟਿੰਗ ਬਿਲ ਨਾਲ ਕੀ ਸਬੰਧ
ਮਾਹਿਰਾਂ ਮੁਤਾਬਕ ਪ੍ਰਿਟਿੰਡ ਬਿਲ ਵਿੱਚ ਬੀਪੀਏ (ਬਿਸਫੀਨਾਲ-ਏ) ਵਰਗੇ ਹਾਨੀਕਾਰਕ ਕੈਮੀਕਲ ਹੁੰਦੇ ਹਨ। ਬੀਪੀਏ ਥਰਮਲ ਪੇਪਰ ਵਿੱਚ ਇਸਤੇਮਾਲ ਕੀਤਾ ਜਾਣ ਵਾਲਾ ਇਕ ਕੈਮੀਕਲ ਹੈ ਜੋ ਬਿਲ ਦੇ ਪ੍ਰਿਟਿੰਡ ਟੈਕਸਟ ਨੂੰ ਸਪੱਸ਼ਟ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ। ਜਦ ਅਸੀਂ ਇਸ ਬਿੱਲ ਨੂੰ ਨੰਗੇ ਹੱਥ ਛੂਹਦੇ ਹਾਂ ਤਾਂ ਬੀਪੀਏ ਸਾਡੇ ਵਿੱਚ ਵਿੱਚ ਆਸਾਨੀ ਨਾਲ ਜਾ ਸਕਦਾ ਹੈ ਅਤੇ ਇਹ ਖੂਨ ਵਿੱਚ ਮਿਲ ਕੇ ਸਿਹਤ ਉਤੇ ਮਾੜਾ ਅਸਰ ਪਾ ਸਕਦਾ ਹੈ।


ਬੀਪੀਏ ਸਿਹਤ ਉਤੇ ਕੀ ਪਾਉਂਦਾ ਪ੍ਰਭਾਵ


ਫਰਟੀਲਿਟੀ ਉਤੇ ਅਸਰ
ਬੀਪੀਏ ਸਰੀਰ ਦੇ ਹਾਰਮੋਨਲ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਮਾਹਿਰਾਂ ਮੁਤਾਬਕ ਕੈਮੀਕਲ ਪੁਰਸ਼ਾਂ ਅਤੇ ਔਰਤਾਂ ਦੀ ਪ੍ਰਜਣਨ ਸਮਰਥਾ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਨਾਲ ਨਾ ਸਿਰਫ਼ ਗਰਭਧਾਰਨ ਦੀਆਂ ਸੰਭਾਵਨਾਵਾਂ ਵਿੱਚ ਕਮੀ ਆ ਸਕਦੀ ਹੈ ਬਲਕਿ ਭਵਿੱਖ ਵਿੱਚ ਪ੍ਰਜਣਨ ਸਬੰਧੀ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ।


ਹਾਰਮੋਨ ਅਸੰਤੁਲਨ
ਬੀਪੀਏ ਇਕ ਇੰਡੋਕ੍ਰੇਨ ਡਿਸਰਪਟਰ ਹੈ, ਜਿਸ ਦਾ ਮਤਲਬ ਹੈ ਕਿ ਇਹ ਸਰੀਰ ਵਿੱਚ ਹਾਰਮੋਨਸ ਦੀ ਆਮ ਗਤੀਵਿਧੀ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ। ਹਾਰਮੋਨਲ ਅਸੰਤੁਲਨ ਨਾਲ ਸਰੀਰਕ ਅਤੇ ਮਾਨਸਿਕ ਸਮੱਸਿਆਵਾ ਜਿਸ ਤਰ੍ਹਾਂ ਕਿ ਥਕਾਨ, ਮੂਡ ਸਵਿੰਗਸ, ਭਾਰ ਵਿੱਚ ਵਾਧਾ ਜਾਂ ਕਮੀ ਅਤੇ ਦੂਜੀ ਹਾਰਮੋਨਲ ਡਿਸਆਰਡਰਸ ਪੈਦਾ ਹੋ ਸਕਦੇ ਹਨ।


ਕੈਂਸਰ ਦਾ ਖ਼ਤਰਾ
ਡਾਕਟਰਾਂ ਮੁਤਾਬਕ ਬੀਪੀਏ ਕੈਮੀਕਲ ਕੁਝ ਪ੍ਰਕਾਰ ਦੇ ਕੈਂਸਰ ਦੇ ਖਤਰੇ ਨੂੰ ਵੀ ਵਧਾ ਸਕਦਾ ਹੈ। ਖਾਸ ਤੌਰ ਉਤੇ ਛਾਤੀ ਅਤੇ ਪ੍ਰੋਸਟੇਟ ਕੈਂਸਰ ਦੀ ਖ਼ਤਰਾ ਜ਼ਿਆਦਾ ਹੁੰਦਾ ਹੈ। ਲੰਮੇ ਸਮੇਂ ਤਕ ਬੀਪੀਏ ਦੇ ਸੰਪਰਕ ਵਿੱਚ ਰਹਿਣ ਨਾਲ ਸਰੀਰ ਵਿੱਚ ਕੋਸ਼ੀਕਾਵਾਂ ਵਿੱਚ ਅਸਾਧਾਰਣ ਵਾਧਾ ਹੋ ਸਕਦਾ ਹੈ, ਜਿਸ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।


ਉਪਾਅ


  • ਬੀਪੀਏ ਤੋਂ ਪੂਰੀ ਤਰ੍ਹਾਂ ਬਚਣਾ ਕਾਫੀ ਔਖਾ ਹੈ ਪਰ ਤੁਸੀਂ ਸਾਵਧਾਨੀਆਂ ਨਾਲ ਇਸ ਦੇ ਪ੍ਰਭਾਵ ਨੂੰ ਘੱਟ ਕਰ ਸਕਦੇ ਹੋ।

  • ਪ੍ਰਿਟਿੰਡ ਬਿਲ ਨੂੰ ਪਾਉਣ ਲਈ ਦਸਤਾਨਿਆਂ ਦਾ ਇਸਤੇਮਾਲ ਕਰੋ।

  • ਪ੍ਰਿਟਿੰਡ ਬਿਲ ਨੂੰ ਜਲਦ ਤੋਂ ਜਲਦ ਸੁੱਟ ਦਵੋ ਅਤੇ ਇਸ ਨੂੰ ਘਰ ਵਿਚ ਨਾ ਰੱਖੋ।

  • ਹੱਥ ਧੋਣਾ ਨਾ ਭੁੱਲੋ, ਖਾਸ ਕਰਕੇ ਬਿੱਲ ਨੂੰ ਛੂਹਣ ਤੋਂ ਬਾਅਦ।


ਕਾਬਿਲੇਗੌਰ ਹੈ ਕਿ 2023 ਵਿੱਚ ਹੈਦਰਾਬਾਦ ਦੇ ਕੰਜਿਊਮਰ ਕੋਰਟ ਵਿੱਚ ਨਗਿੰਦਰ ਨਾਮ ਦੇ ਸਖ਼ਸ਼ ਵੱਲੋਂ ਇਸ ਸਬੰਧੀ ਇੱਕ ਪਟੀਸ਼ਨ ਵੀ ਪਾਈ ਗਈ ਸੀ। ਇਸ ਲਈ ਅਗਲੀ ਵਾਰ ਜਦ ਕੋਈ ਬਿਲ ਚੁੱਕੋ ਤਾਂ ਧਿਆਨ ਰੱਖੋ ਕਿ ਇਹ ਸਿਹਤ ਲਈ ਕਾਫੀ ਖਤਰਨਾਕ ਹੋ ਸਕਦਾ ਹੈ। ਸਾਵਧਾਨੀ ਨਾਲ ਇਸ ਨੂੰ ਫੜ੍ਹੋ ਅਤੇ ਆਪਣੀ ਸਿਹਤ ਨੂੰ ਸੁਰੱਖਿਅਤ ਰੱਖੋ।


Disclaimer
ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਿਤ ਹਨ। ਜ਼ੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ। ਕਿਸੇ ਤਰੀਕੇ ਦੇ ਪ੍ਰਯੋਗ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲਵੋ।