ਅਨਮੋਲ ਗੁਲਾਟੀ/ਨਵੀਂ ਦਿੱਲੀ: ਕਾਂਗਰਸ ਦੇ ਵਿੱਚ ਚੱਲ ਰਹੇ ਕਾਟੋ ਕਲੇਸ਼ ਨੂੰ ਮੁਕਾਉਣ ਦੇ ਲਈ ਦਿੱਲੀ ਹਾਈ ਕਮਾਨ ਵੱਲੋਂ ਬੈਠਕਾਂ ਦਾ ਦੌਰ ਜਾਰੀ ਹੈ, ਜਿਸ ਵਿੱਚ ਪਾਰਟੀ ਦੇ ਸਾਰੇ ਮੰਤਰੀ ਅਤੇ ਵਿਧਾਇਕ ਹੁਣ ਤੱਕ 3 ਮੈਂਬਰੀ ਕਮੇਂਟੀ ਸਾਹਮਣੇ ਪੇਸ਼ ਹੋ ਚੁੱਕੇ ਹਨ।


COMMERCIAL BREAK
SCROLL TO CONTINUE READING

ਦੱਸਣਯੋਗ ਹੈ ਕਿ ਮੀਟਿੰਗ ਦਾ 5ਵਾਂ ਦਿਨ ਹੈ, ਇਸ ਦੇ ਤਹਿਤ ਅੱਜ 11 ਵਜੇ ਲਗਭਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 3 ਮੈਂਬਰੀ ਕਮੇਂਟੀ ਸਾਹਮਣੇ ਹੋਂਣਗੇ।


 


ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਹਾਈ ਕਮਾਨ ਨਾਲ ਮੁਲਾਕਾਤ ਕਰਨ ਲਈ ਹਵਾਈ ਜਹਾਜ ਰਾਹੀਂ ਚੰਡੀਗੜ੍ਹ ਤੋਂ ਸਵੇਰੇ ਸਾਢੇ 11 ਵਜੇ ਰਵਾਨਾ ਹੋਏ ਸਨ, 


ਹੁਣ ਤੱਕ ਜਿੰਨੇ ਵੀ ਵਿਧਾਇਕ ਅਤੇ ਮੰਤਰੀਆਂ ਦੀ ਹਾਈ ਕਮਾਨ ਦੇ ਨਾਲ ਗੱਲ ਹੋਈ ਹੈ ਉਨ੍ਹਾਂ ਵਿੱਚ ਇੱਕ ਗੱਲ ਸਾਫ਼ ਹੋਈ ਹੈ ਕਿ ਸਾਰਿਆਂ ਦੀ ਜੋ ਵੀ ਨਾਰਾਜ਼ਗੀ ਸੀ ਉਹਨਾਂ ਨੇ ਹਾਈਕਮਾਨ ਦੇ ਸਾਹਮਣੇ ਰੱਖੀ ਹੈ। ਮੰਤਰੀਆਂ ਅਤੇ ਵਜ਼ੀਰਾਂ ਦੇ ਵੱਲੋਂ ਕੈਪਟਨ ਨੂੰ ਕੁਝ ਸਵਾਲ ਵੀ ਕੀਤੇ ਗਏ ਹਨ, ਤਾਂ ਹੋ ਸਕਦਾ ਹੈ ਅੱਜ ਹਾਈ ਕਮਾਨ ਉਨ੍ਹਾਂ ਹੀ ਸਵਾਲਾਂ ਦਾ ਜਵਾਬ ਮੁੱਖ ਮੰਤਰੀ ਕੋਲੋਂ ਲਵੇ। 


 


ਇਸ ਦੇ ਨਾਲ ਹੀ ਮੁੱਖ ਮੰਤਰੀ ਅਤੇ ਨਵਜੋਤ ਸਿੱਧੂ ਵਿਚਕਾਰ ਚੱਲ ਰਹੀ ਟਵਿੱਟਰ ਵਾਰ ਅਤੇ ਬਾਕੀ ਨਾਰਾਜ਼ਗੀਆਂ ਨੂੰ ਦੂਰ ਕਰਨ ਦਾ ਵੀ ਹੱਲ ਕੱਢਿਆ ਜਾ ਸਕਦਾ ਹੈ, ਮੁੱਖ ਮੰਤਰੀ ਤੋਂ ਇਲਾਵਾ 2017 ਦੇ ਵਿਚ ਜੋ ਵਿਧਾਇਕ ਹਾਰ ਗਏ ਸਨ ਉਨ੍ਹਾਂ ਨੂੰ ਵੀ ਦਿੱਲੀ ਸੱਦਾ ਦਿੱਤਾ ਗਿਆ ਹੈ, ਉਨ੍ਹਾਂ ਨਾਲ ਵੀ ਹਾਈ ਕਮਾਨ ਮੁਲਾਕਾਤ ਕਰੇਗੀ ਵੇਖਣਾ ਹੋਵੇਗਾ ਕਿ ਇਸ ਮੀਟਿੰਗ ਦੇ ਵਿੱਚ ਪੰਜਾਬ ਦਾ ਕਲੇਸ਼ ਖ਼ਤਮ ਹੁੰਦਾ ਹੈ ਕਿ ਨਹੀਂ।