LPG Price Hike: ਮਹਿੰਗਾਈ ਦਾ ਵੱਡਾ ਝਟਕਾ; ਐਲਪੀਜੀ ਸਿਲੰਡਰ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
LPG Price Hike: ਤੇਲ ਕੰਪਨੀਆਂ ਹਰ ਮਹੀਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਕਰਦੀਆਂ ਹਨ। 1 ਮਾਰਚ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਇਜ਼ਾਫਾ ਕਰਕੇ ਮਹਿੰਗਾਈ ਦਾ ਝਟਕਾ ਦਿੱਤਾ ਹੈ।
LPG Price Hike: ਤੇਲ ਕੰਪਨੀਆਂ ਨੇ ਮਾਰਚ ਦੇ ਪਹਿਲੇ ਦਿਨ ਹੀ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਦਿੱਤਾ ਹੈ। ਤੇਲ ਕੰਪਨੀਆਂ ਹਰ ਮਹੀਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਕਰਦੀਆਂ ਹਨ। ਦਰਅਸਲ ਤੇਲ ਕੰਪਨੀਆਂ ਨੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਇਜ਼ਾਫਾ ਕਰਕੇ ਮਹਿੰਗਾਈ ਦਾ ਝਟਕਾ ਦਿੱਤਾ ਹੈ। ਇਸ ਵਾਰ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ 25.50 ਰੁਪਏ ਦਾ ਇਜ਼ਾਫਾ ਹੋਇਆ ਹੈ।
ਇਹ ਵੀ ਪੜ੍ਹੋ : Punjab Budget Session Live Updates: ਅੱਜ ਤੋਂ ਪੰਜਾਬ ਵਿਧਾਨ ਸਭਾ 'ਚ ਬਜਟ ਇਜਲਾਸ ਹੋਵੇਗਾ ਸ਼ੁਰੂ; ਜਾਣੋ ਕਿਹੜੇ ਮੁੱਦੇ ਗੂੰਜਣਗੇ?
ਇਸ ਇਜ਼ਾਫੇ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ 1795 ਰੁਪਏ ਵਿੱਚ ਉਪਲਬਧ ਹੈ। ਕਾਬਿਲੇਗੌਰ ਹੈ ਕਿ ਇਹ ਦੂਜੀ ਵਾਰ ਹੈ ਜਦੋਂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਧਾਈ ਗਈ ਹੈ। ਇਸ ਤੋਂ ਪਹਿਲਾਂ ਫਰਵਰੀ ਵਿੱਚ ਵਪਾਰਕ ਐਲਪੀਜੀ ਗੈਸ ਦੀ ਕੀਮਤ ਵਿੱਚ 14 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਹੋਇਆ ਸੀ।
ਕਮਰਸ਼ੀਅਲ ਗੈਸ ਸਿਲੰਡਰ ਦੀ ਨਵੀਂ ਕੀਮਤ
ਇਸ ਵਾਧੇ ਕਾਰਨ ਮੁੰਬਈ ਵਿੱਚ 19 ਕਿਲੋ ਦੇ ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ 25.50 ਰੁਪਏ ਵਧ ਕੇ 1749 ਰੁਪਏ ਹੋ ਗਈ ਹੈ। ਪਹਿਲਾਂ ਇਹ 1723.50 ਰੁਪਏ ਸੀ। ਇਸ ਦੇ ਨਾਲ ਹੀ ਕੋਲਕਾਤਾ 'ਚ ਕੀਮਤ 24 ਰੁਪਏ ਵਧ ਕੇ 1911 ਰੁਪਏ ਹੋ ਗਈ ਹੈ, ਜੋ ਪਹਿਲਾਂ 1887 ਰੁਪਏ ਸੀ। ਚੇਨਈ ਵਿੱਚ ਐਲਪੀਜੀ ਗੈਸ ਦੀ ਕੀਮਤ 23.50 ਰੁਪਏ ਵਧ ਕੇ 1960 ਰੁਪਏ ਹੋ ਗਈ ਹੈ, ਪਹਿਲਾਂ ਇਹ 1937 ਰੁਪਏ ਸੀ।
ਜੈਪੁਰ ਵਰਗੇ ਹੋਰ ਸ਼ਹਿਰਾਂ ਵਿੱਚ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 1818 ਰੁਪਏ ਹੋ ਗਈ ਹੈ, ਜਦੋਂ ਕਿ ਲਖਨਊ ਵਿੱਚ ਕਮਰਸ਼ੀਅਲ ਐਲਪੀਜੀ ਸਿਲੰਡਰ 1909 ਰੁਪਏ ਵਿੱਚ ਮਿਲੇਗਾ, ਜੋ ਪਹਿਲਾਂ 1883 ਰੁਪਏ ਸੀ। ਇਸ ਦੇ ਨਾਲ ਹੀ ਆਗਰਾ, ਅਹਿਮਦਾਬਾਦ ਅਤੇ ਇੰਦੌਰ ਵਿੱਚ ਐਲਪੀਜੀ ਗੈਸ ਸਿਲੰਡਰ ਦੀ ਕੀਮਤ 1843, 1816 ਅਤੇ 1901 ਰੁਪਏ ਹੋ ਗਈ ਹੈ।
ਘਰੇਲੂ ਸਿਲੰਡਰ ਦੀ ਕੀਮਤ ਪਹਿਲਾਂ ਵਾਂਗ ਹੀ ਬਰਕਰਾਰ
14.2 ਕਿਲੋ ਦੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। 14.2 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਦਿੱਲੀ ਵਿੱਚ 903 ਰੁਪਏ, ਕੋਲਕਾਤਾ ਵਿੱਚ 929 ਰੁਪਏ, ਮੁੰਬਈ ਵਿੱਚ 902.50 ਰੁਪਏ, ਚੇਨਈ ਵਿੱਚ 918.50 ਰੁਪਏ, ਲਖਨਊ ਵਿੱਚ 940.50 ਰੁਪਏ, ਪਟਨਾ ਵਿੱਚ 1,001 ਰੁਪਏ ਹੈ। ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਆਖਰੀ ਬਦਲਾਅ ਅਗਸਤ 2023 'ਚ ਹੋਇਆ ਸੀ।
ਇਹ ਵੀ ਪੜ੍ਹੋ : Kisan Andolan Live: ਕਿਸਾਨ ਅੰਦੋਲਨ-18ਵਾਂ ਦਿਨ; ਕਿਸਾਨਾਂ ਦਾ ਦਿੱਲੀ ਕੂਚ ਇੱਕ ਦਿਨ ਹੋਰ ਟਲਿਆ, ਮੀਟਿੰਗ ਮਗਰੋਂ ਕਰਨਗੇ ਫ਼ੈਸਲਾ