Ban on Fishing: ਭਾਖੜਾ `ਚ 15 ਅਗਸਤ ਤੱਕ ਮੱਛੀਆਂ ਫੜਨ `ਤੇ ਪੂਰਨ ਪਾਬੰਦੀ, ਫੜੇ ਜਾਣ `ਤੇ ਗੈਰ-ਜ਼ਮਾਨਤੀ ਧਾਰਾ ਤਹਿਤ ਹੋਵੇਗਾ ਕੇਸ ਦਰਜ
Ban on Fishing: ਮੱਛੀ ਪਾਲਣ ਵਿਭਾਗ ਨੇ ਭਾਖੜਾ ਨਹਿਰ ਵਿੱਚ 15 ਅਗਸਤ ਤੱਕ ਮੱਛੀਆਂ ਫੜ੍ਹਨ ਉਤੇ ਮੁਕੰਮਲ ਤੌਰ ਉਤੇ ਪਾਬੰਦੀ ਲਗਾ ਦਿੱਤੀ ਹੈ।
Ban on Fishing: ਭਾਖੜਾ ਡੈਮ ਦੀ ਮੱਛੀ ਪੰਜਾਬ ਸਮੇਤ ਹੋਰ ਰਾਜਾਂ ਵਿੱਚ ਵੀ ਕਾਫਈ ਮਸ਼ਹੂਰ ਹੈ ਤੇ ਮੱਛੀ ਖਾਣ ਦੇ ਸ਼ੌਕੀਨ ਭਾਖੜਾ ਡੈਮ ਦੀ ਮੱਛੀ ਬਹੁਤ ਹੀ ਸੁਆਦ ਨਾਲ ਖਾਂਦੇ ਹਨ। ਇਸ ਦੌਰਾਨ ਭਾਖੜਾ ਡੈਮ ਦੀਆਂ ਮੱਛੀਆਂ ਖਾਣ ਦੇ ਸ਼ੌਕੀਨ ਲੋਕਾਂ ਲਈ ਬੁਰੀ ਖਬਰ ਸਾਹਮਣੇ ਆਈ ਕਿਉਂਕਿ ਮੱਛੀਆਂ ਦੇ ਬਰੀਡਿੰਗ ਸੀਜ਼ਨ ਦੇ ਮੱਦੇਨਜ਼ਰ ਭਾਖੜਾ ਡੈਮ ਦੇ ਮੱਛੀ ਪਾਲਣ ਵਿਭਾਗ ਵੱਲੋਂ ਜੂਨ ਤੋਂ ਅਗਸਤ ਤੱਕ ਇਨ੍ਹਾਂ 2 ਮਹੀਨਿਆਂ ਦੌਰਾਨ ਮੱਛੀਆਂ ਫੜਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
ਅੱਜ ਤੋਂ ਆਉਣ ਵਾਲੇ ਦੋ ਮਹੀਨਿਆਂ ਲਈ ਗੋਬਿੰਦ ਸਾਗਰ ਝੀਲ ਅਤੇ ਹੋਰ ਜਲ ਭੰਡਾਰਾਂ ਤੋਂ ਮੱਛੀਆਂ ਦੇ ਸ਼ਿਕਾਰ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮੱਛੀ ਕਾਰੋਬਾਰ ਦੇ ਵੱਡੇ ਠੇਕੇਦਾਰ ਰਿਪੂ ਕੋਹਲੀ ਨੇ ਦੱਸਿਆ ਕਿ ਹਿਮਾਚਲ ਸਰਕਾਰ ਦੇ ਮੱਛੀ ਪਾਲਣ ਵਿਭਾਗ ਨੇ ਮੱਛੀ ਦੇ ਪ੍ਰਜਨਨ ਸੀਜ਼ਨ ਦੇ ਮੱਦੇਨਜ਼ਰ ਜੂਨ ਤੋਂ ਅਗਸਤ ਤੱਕ ਮੱਛੀਆਂ ਫੜਨ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।
ਦੋ ਮਹੀਨੇ ਇਸ ਦੌਰਾਨ ਮੱਛੀਆਂ ਫੜਨ 'ਤੇ ਮੁਕੰਮਲ ਪਾਬੰਦੀ ਰਹੇਗੀ। ਰਿਪੂ ਕੋਹਲੀ ਨੇ ਦੱਸਿਆ ਕਿ ਭਾਵੇਂ ਪਹਿਲਾਂ ਬਰੀਡਿੰਗ ਸੀਜ਼ਨ 1 ਜੂਨ ਤੋਂ 1 ਅਗਸਤ ਤੱਕ ਮੰਨਿਆ ਜਾਂਦਾ ਸੀ ਪਰ ਮੌਸਮ 'ਚ ਬਦਲਾਅ ਕਾਰਨ ਇਹ 15 ਜੂਨ ਤੋਂ 15 ਅਗਸਤ ਤੱਕ ਕਰ ਦਿੱਤਾ ਗਿਆ ਹੈ। ਇਸ ਦੌਰਾਨ ਦੋ ਮਹੀਨੇ ਦੀ ਛੁੱਟੀ ਮਨਾਈ ਜਾਵੇਗੀ ਤੇ ਮੱਛੀ ਪ੍ਰੇਮੀਆਂ ਨੂੰ ਹੁਣ 15 ਅਗਸਤ ਨੂੰ ਹੀ ਤਾਜ਼ੀ ਮੱਛੀ ਮਿਲੇਗੀ।
ਇਹ ਵੀ ਪੜ੍ਹੋ : CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ 419 ਨਵਨਿਯੁਕਤ ਮੁਲਾਜ਼ਮਾਂ ਨੂੰ ਸੌਂਪੇ ਨਿਯੁਕਤੀ ਪੱਤਰ
ਦੂਜੇ ਪਾਸੇ ਹਿਮਾਚਲ ਦੇ ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਸਤਪਾਲ ਮਹਿਤਾ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬਰੀਡਿੰਗ ਸੀਜ਼ਨ ਦੌਰਾਨ ਜੇਕਰ ਕੋਈ ਮੱਛੀ ਦਾ ਸ਼ਿਕਾਰ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫਲਾਇੰਗ ਸਕੁਐਡ ਵੀ ਬਣਾਏ ਗਏ ਹਨ, ਜੋ ਕਿ ਮੱਛੀਆਂ ਦੇ ਤਸਕਰਾਂ 'ਤੇ ਸਖ਼ਤ ਨਜ਼ਰ ਰੱਖੀ ਜਾਵੇਗੀ ਅਤੇ ਇਨ੍ਹਾਂ ਦੋ ਮਹੀਨਿਆਂ ਦੌਰਾਨ ਜੇਕਰ ਕੋਈ ਵਿਅਕਤੀ ਮੱਛੀਆਂ ਦਾ ਸ਼ਿਕਾਰ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਵਿਰੁੱਧ ਗੈਰ-ਜ਼ਮਾਨਤੀ ਅਪਰਾਧ ਵਜੋਂ ਕੇਸ ਦਰਜ ਕਰਕੇ ਤਿੰਨ ਸਾਲ ਦੀ ਸਜ਼ਾ ਦੀ ਵਿਵਸਥਾ ਵੀ ਹੈ।
ਇਹ ਵੀ ਪੜ੍ਹੋ : Punjab Weather Today: ਪੰਜਾਬ 'ਚ ਵੀ ਦਿਖੇਗਾ ਤੂਫਾਨ ਬਿਪਰਜੋਏ ਦਾ ਅਸਰ; ਜਲਦ ਮੀਂਹ ਦੀ ਸੰਭਾਵਨਾ, ਯੈਲੋ ਅਲਰਟ ਜਾਰੀ
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ