ਚੰਡੀਗੜ੍ਹ: ਪੰਜਾਬ ਪੁਲਿਸ ’ਚ ਨੌਕਰੀ ਕਰ ਰਹੇ ਕੁਲਦੀਪ ਸਿੰਘ ਦੇ ਪਰਿਵਾਰ ’ਚ ਅੱਜ ਖੁਸ਼ੀਆਂ ਹੀ ਖੁਸ਼ੀਆਂ ਹਨ। ਦਰਅਸਲ ਪਰਿਵਾਰ ਦੀ ਖੁਸ਼ੀ ਦਾ ਕਾਰਨ ਹੈ ਇਹ ਕਿ ਉਸਦੀ 1 ਕਰੋੜ ਰੁਪਏ ਦੀ ਲਾਟਰੀ ਲੱਗ ਗਈ ਹੈ।


COMMERCIAL BREAK
SCROLL TO CONTINUE READING

ਮਾਂ ਦੇ ਕਹਿਣ ’ਤੇ ਖ਼ਰੀਦੀ ਸੀ ਕੁਲਦੀਪ ਨੇ ਲਾਟਰੀ ਦੀ ਟਿਕਟ
ਇਹ ਬਾਰੇ ਜਾਣਕਾਰੀ ਦਿੰਦਿਆ ਕੁਲਦੀਪ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਬਲਜਿੰਦਰ ਕੌਰ ਨੇ 6 ਮਹੀਨੇ ਪਹਿਲਾਂ ਉਸਨੂੰ ਲਾਟਰੀ ਖਰੀਦਣ ਲਈ ਕਿਹਾ। ਮਾ ਦੇ ਕਹਿਣ ’ਤੇ ਪੁੱਤ ਨੇ ਲਾਟਰੀ ਦੀਆਂ ਟਿਕਟਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਲੰਘੀ 2 ਅਗਸਤ ਨੂੰ ਉਸਨੇ ਲੁਧਿਆਣਾ ’ਚ ਗਾਂਧੀ ਬ੍ਰਦਰਜ਼ ਦੇ ਸਟਾਲ ਤੋਂ ਨਾਗਾਲੈਂਡ ਸਟੇਟ ਲਾਟਰੀ ਟਿਕਟਾ ਦੀ ਕਾਪੀ ਖ਼ਰੀਦੀ ਸੀ। ਇਸ ਕਾਪੀ ’ਚ ਕੁੱਲ 25 ਟਿਕਟਾਂ ਸਨ, ਹਰੇਕ ਟਿਕਟ ਦੀ ਕੀਮਤ 6 ਰੁਪਏ ਦੇ ਹਿਸਾਬ ਨਾਲ ਕੁੱਲ ਕੀਮਤ ਡੇਢ ਸੌ ਰੁਪਏ ਬਣਦੀ ਹੈ। 


 


ਕਾਂਸਟੇਬਲ ਕੁਲਦੀਪ ਦਾ ਸੁਪਨਾ ਸੱਚ ਹੋਇਆ
ਉਸੇ ਦਿਨ ਸ਼ਾਮ ਨੂੰ ਸਟਾਲ ਦੇ ਮਾਲਕ ਦਾ ਫ਼ੋਨ ਆਇਆ। ਜਦੋਂ ਫ਼ੋਨ ਕਰਨ ਵਾਲੇ ਨੇ ਕਿਹਾ ਕਿ ਉਸਦੀ ਇੱਕ ਕਰੋੜ ਦੀ ਲਾਟਰੀ ਲੱਗ ਗਈ ਹੈ ਤਾਂ ਕਾਂਸਟੇਬਲ ਕੁਲਦੀਪ ਸਿੰਘ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਕੁਲਦੀਪ ਦੇ ਦੱਸਣ ਅਨੁਸਾਰ ਉਸਨੇ ਕਦੇ ਸੋਚਿਆ ਨਹੀਂ ਸੀ ਕਿ ਉਸਦੀ 1 ਕਰੋੜ ਦੀ ਲਾਟਰੀ ਨਿਕਲੇਗੀ। ਹਾਲਾਂਕਿ ਉਹ ਸੁਪਨਾ ਜ਼ਰੂਰ ਵੇਖਦਾ ਸੀ ਕਿ ਕਿਸੇ ਦਿਨ ਉਸਦੀ ਵੱਡੀ ਲਾਟਰੀ ਨਿਕਲੇਗੀ। ਪਰ ਕਿਸਮਤ ਇਸ ਤਰ੍ਹਾ ਪਲਟੀ ਖਾਵੇਗੀ, ਉਸਨੂੰ ਉਮੀਦ ਨਹੀਂ ਸੀ।


ਪੈਸਿਆਂ ਨਾਲ ਕਰਵਾਏਗਾ ਬੇਟੇ ਨੂੰ ਚੰਗੀ ਪੜ੍ਹਾਈ 
ਆਪਣੀ ਮਾਂ ਬਲਜਿੰਦਰ ਕੌਰ ਨਾਲ ਲੁਧਿਆਣਾ ਸਥਿਤ ਘਰ ’ਚ ਕੁਲਦੀਪ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਦੱਸਿਆ ਕਿ ਲਾਟਰੀ ’ਚ ਮਿਲੇ ਇਨਾਮ ਦੇ ਪੈਸੇ ਨਾਲ ਉਹ ਆਪਣੇ ਬੇਟੇ ਨੂੰ ਚੰਗੀ ਪੜ੍ਹਾਈ ਕਰਵਾਉਣ ਦੇ ਨਾਲ ਨਾਲ ਸਮਾਜ ਦੇ ਗਰੀਬ ਵਰਗ ਤੋਂ ਆਉਣ ਵਾਲੇ ਬੱਚਿਆਂ ਦੀ ਵੀ ਮਦਦ ਕਰੇਗਾ। 



ਪੰਜਾਬ ਪੁਲਿਸ ’ਚ ਬਤੌਰ ਕਾਂਸਟੇਬਲ ਕੁਲਦੀਪ ਇਸ ਵੇਲੇ ਜ਼ਿਲ੍ਹਾ ਫਿਰੋਜ਼ਪੁਰ ’ਚ ਤਾਇਨਾਤ ਹੈ। ਮੂਲ ਰੂਪ ’ਚ ਕੁਲਦੀਪ ਰਾਜਸਥਾਨ ਦੇ ਸ੍ਰੀ ਗੰਗਾਨਗਰ ਦਾ ਰਹਿਣ ਵਾਲਾ, ਪਰ ਨੌਕਰੀ ਕਾਰਨ ਉਸਨੂੰ ਪੰਜਾਬ ਆਉਣਾ ਪਿਆ।