Delhi Air Pollution: ਦਿੱਲੀ-NCR `ਚ ਵਧਣ ਲੱਗਾ ਪ੍ਰਦੂਸ਼ਣ, ਸਾਹ ਲੈਣਾ ਹੋਇਆ ਮੁਸ਼ਕਲ, AQI 309 ਦਰਜ
Delhi Air Pollution: ਐਤਵਾਰ ਨੂੰ ਦਿੱਲੀ ਦੀ ਹਵਾ ਦੀ ਗੁਣਵੱਤਾ ਵੀ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਆਉਣ ਵਾਲੇ ਦਿਨਾਂ ਵਿੱਚ ਇਸ ਦੇ ਹੋਰ ਵਿਗੜਨ ਦੀ ਸੰਭਾਵਨਾ ਹੈ।
Delhi Air Pollution: ਦਿੱਲੀ ਅਤੇ ਨੋਇਡਾ ਸਮੇਤ ਪੂਰੇ ਐਨਸੀਆਰ ਵਿੱਚ ਹਵਾ ਜ਼ਹਿਰੀਲੀ ਹੋ ਗਈ ਹੈ। SAFAR ਦੇ ਅਨੁਸਾਰ, ਦਿੱਲੀ ਵਿੱਚ ਓਵਰਆਲ ਏਅਰ ਕੁਆਲਿਟੀ ਇੰਡੈਕਸ (AQI) ਐਤਵਾਰ ਸਵੇਰੇ 309 ਦਰਜ ਕੀਤਾ ਗਿਆ, ਜੋ ਕਿ 'ਬਹੁਤ ਖਰਾਬ' ਸ਼੍ਰੇਣੀ ਵਿੱਚ ਹੈ। ਇਸ ਦੇ ਨਾਲ ਹੀ ਨੋਇਡਾ ਵਿੱਚ AQI ਪੱਧਰ 372 ਦਰਜ ਕੀਤਾ ਗਿਆ।
SAFAR-ਭਾਰਤ ਦੁਆਰਾ ਐਤਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦਿੱਲੀ ਦੀ ਸਮੁੱਚੀ ਹਵਾ ਦੀ ਗੁਣਵੱਤਾ 309 AQI ਦੇ ਨਾਲ 'ਬਹੁਤ ਮਾੜੀ' ਸ਼੍ਰੇਣੀ ਵਿੱਚ ਹੈ। ਨੋਇਡਾ ਵਿੱਚ ਹਵਾ ਦੀ ਗੁਣਵੱਤਾ ਵੀ 372 AQI ਦੇ ਨਾਲ 'ਬਹੁਤ ਮਾੜੀ' ਸ਼੍ਰੇਣੀ ਵਿੱਚ ਹੈ। ਗੁਰੂਗ੍ਰਾਮ ਵਿੱਚ ਹਵਾ ਦੀ ਗੁਣਵੱਤਾ 221 ਦੇ AQI ਨਾਲ 'ਮਾੜੀ' ਸ਼੍ਰੇਣੀ ਵਿੱਚ ਹੈ।
ਇਹ ਵੀ ਪੜ੍ਹੋ: Amritsar News: ਪਾਕਿਸਤਾਨ ਦੀਆਂ ਨਾਪਾਕ ਹਰਕਤ, ਭਾਰਤੀ ਸਰਹੱਦ 'ਚ ਦਾਖ਼ਲ ਹੋਏ 3 ਡਰੋਨ, ਨਸ਼ੇ ਦੀ ਖੇਪ ਬਰਾਮਦ
ਦਿੱਲੀ ਦਾ ਸਮੁੱਚਾ AQI ਅਜੇ ਵੀ 309 ਦਰਜ ਕੀਤਾ ਗਿਆ ਹੈ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਹੈ। ਅੱਜ ਸਵੇਰੇ ਦਿੱਲੀ ਪ੍ਰਦੂਸ਼ਣ ਦੀ ਚਾਦਰ ਨਾਲ ਢਕੀ ਹੋਈ ਦਿਖਾਈ ਦਿੱਤੀ। ਦਿੱਲੀ ਦੇ ਕਈ ਖੇਤਰਾਂ ਵਿੱਚ AQI 300 ਨੂੰ ਪਾਰ ਕਰ ਗਿਆ ਹੈ। ਦਿੱਲੀ ਯੂਨੀਵਰਸਿਟੀ ਖੇਤਰ ਵਿੱਚ AQI 341 ਦਰਜ ਕੀਤਾ ਗਿਆ ਹੈ। ਏਅਰਪੋਰਟ T3 ਵਿੱਚ AQI 323, ਲੋਧੀ ਰੋਡ AQI 262, IIT ਦਿੱਲੀ ਖੇਤਰ ਵਿੱਚ AQI 300 ਬਹੁਤ ਮਾੜੀ ਸ਼੍ਰੇਣੀ ਵਿੱਚ ਦਰਜ ਕੀਤੇ ਗਏ ਹਨ। ਮਥੁਰਾ ਰੋਡ AQI 311 ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਹੈ। ਇਨ੍ਹਾਂ ਸਾਰੀਆਂ ਥਾਵਾਂ 'ਤੇ ਪੀਐਮ-2.5 ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Kapurthala News: ਨਸ਼ੇ 'ਚ ਰੁਲ ਗਈ ਪੰਜਾਬ ਦੀ ਜਵਾਨੀ, ਕਪੂਰਥਲਾ ਤੋਂ ਆਈ ਇੱਕ ਨਵੀਂ ਵੀਡਿਓ ਸਾਹਮਣੇ