Delhi Tantrik News: ਦੇਸ਼ ਵਿੱਚ ਜਬਰ ਜਨਾਹ ਨਾਲ ਜੁੜੀਆਂ ਖ਼ਬਰਾਂ ਰੋਜ਼ਾਨਾ ਵੇਖਣ ਨੂੰ ਮਿਲਦੀਆਂ ਹਨ। ਅੱਜ ਇੱਕ ਅਜਿਹਾ ਹੀ ਮਾਮਲਾ ਰਾਜਧਾਨੀ ਦਿੱਲੀ ਤੋਂ ਸਾਹਮਣੇ ਆਇਆ ਹੈ ਜੋ ਕਿ ਬੇਹੱਦ ਸ਼ਰਮਸਾਰ ਕਰਨ ਵਾਲਾ ਹੈ। ਦੱਸ ਦੇਈਏ ਕਿ ਦਿੱਲੀ 'ਚ ਇੱਕ ਤਾਂਤਰਿਕ ਵੱਲੋਂ 14 ਸਾਲਾ ਲੜਕੀ ਨਾਲ ਜਬਰ-ਜਨਾਹ ਕੀਤਾ ਗਿਆ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਿਕ ਪੀੜਤਾ (Delhi Tantrik) ਦੀ ਮਾਂ 14 ਸਾਲਾ ਲੜਕੀ  ਨੂੰ ਤਾਂਤਰਿਕ ਕੋਲ ਲੈ ਕੇ ਗਈ ਸੀ ਪਰ ਉਸ ਤੋਂ ਬਾਅਦ ਤਾਂਤਰਿਕ ਨੇ ਉਸ ਨਾਲ ਵਾਰ-ਵਾਰ ਜਬਰ-ਜਨਾਹ ਕੀਤਾ ਜਿਸ ਤੋਂ ਬਾਅਦ 14 ਸਾਲਾ ਲੜਕੀ ਦੋ ਮਹੀਨੇ ਦੀ ਗਰਭਵਤੀ ਹੋ ਗਈ ਸੀ।



ਇਹ ਵੀ ਪੜ੍ਹੋ: ਸੰਘਣੀ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ; ਇੱਕ ਔਰਤ ਦੀ ਮੌਤ, 15 ਤੋਂ ਵੱਧ ਲੋਕ ਜ਼ਖਮੀ


ਦਿੱਲੀ ਪੁਲਿਸ ਅਨੁਸਾਰ ''ਇੱਕ 'ਤਾਂਤਰਿਕ' 'ਤੇ 14 ਸਾਲ ਦੀ ਬੱਚੀ ਨਾਲ ਜਬਰ-ਜਨਾਹ ਕਰਨ ਦਾ ਦੋਸ਼ ਲੱਗਿਆ ਹੈ। ਪੀੜਿਤਾ ਦੀ ਮਾਂ ਬੱਚੀ ਨੂੰ ਤਾਂਤਰਿਕ ਕੋਲ ਲੈ ਕੇ ਗਈ ਸੀ। ਜਿਸ ਤੋਂ ਬਾਅਦ ਤਾਂਤਰਿਕ' ਨੇ ਉਸ ਨਾਲ ਵਾਰ-ਵਾਰ ਬਲਾਤਕਾਰ ਕੀਤਾ, ਉਹ 2 ਮਹੀਨੇ ਦੀ ਗਰਭਵਤੀ ਸੀ।'' ਪੁਲਿਸ ਨੂੰ ਮਾਮਲੇ ਦੀ ਸੂਚਨਾ ਦੇਣ ਤੋਂ ਬਾਅਦ ਪੋਕਸੋ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਅਗਲੇਰੀ ਜਾਂਚ ਜਾਰੀ ਹੈ।