Delhi Weather Update: ਧੁੰਦ ਨੇ ਦਿੱਲੀ `ਚ ਲੋਕਾਂ ਦੀ ਵਧਾਈ ਚਿੰਤਾ! 80 ਤੋਂ ਵੱਧ ਉਡਾਣਾਂ ਪ੍ਰਭਾਵਿਤ, ਕਈ ਟਰੇਨਾਂ ਲੇਟ
Delhi Weather Update: ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਕਾਰਨ 80 ਤੋਂ ਵੱਧ ਟਰੇਨਾਂ ਦੀ ਰਫ਼ਤਾਰ ਹੌਲੀ ਹੋ ਗਈ। ਇਸ ਦੇ ਨਾਲ ਹੀ ਟਰੇਨਾਂ 10 ਘੰਟੇ ਦੇਰੀ ਨਾਲ ਚੱਲ ਰਹੀ ਸੀ ਜਦਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ `ਤੇ ਯਾਤਰੀ ਆਪਣੀ ਟਰੇਨ ਦੇ ਆਉਣ ਲਈ ਠੰਡ `ਚ ਇੰਤਜ਼ਾਰ ਕਰਦੇ ਦੇਖੇ ਗਏ।
Delhi Weather Update: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਸਵੇਰੇ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਖਰਾਬ ਮੌਸਮ ਕਾਰਨ ਲਗਭਗ 80 ਉਡਾਣਾਂ ਸਵੇਰੇ 8:30 ਵਜੇ ਤੱਕ ਲੇਟ ਹੋਈਆਂ। ਖ਼ਰਾਬ ਮੌਸਮ ਨੇ ਫਲਾਈਟ (Delhi Flights) ਸ਼ਡਿਊਲ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਯਾਤਰੀਆਂ ਨੂੰ ਅਸੁਵਿਧਾ ਹੋ ਰਹੀ ਹੈ।
ਹਵਾਈ ਅੱਡੇ ਦੇ ਸੰਚਾਲਨ ਵਿੱਚ ਬਦਲਾਅ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਇਸ ਦੌਰਾਨ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਕਈ ਟਰੇਨਾਂ ਵੀ ਦੇਰੀ ਨਾਲ ਚੱਲ ਰਹੀਆਂ ਸਨ, ਜਿਸ ਕਾਰਨ ਟਰੇਨਾਂ ਅਤੇ ਉਡਾਣਾਂ (Delhi Flights) ਦਾ ਸਮਾਂ ਪ੍ਰਭਾਵਿਤ ਹੋਇਆ ਹੈ। ਆਈਐਮਡੀ ਨੇ ਕਿਹਾ ਕਿ 11 ਜਨਵਰੀ ਤੱਕ ਕੜਾਕੇ ਦੀ ਠੰਢ ਤੋਂ ਕੋਈ ਰਾਹਤ ਨਹੀਂ ਮਿਲੇਗੀ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਸੰਘਣੀ ਧੁੰਦ ਦੇ ਵਿਚਕਾਰ ਨਵੇਂ ਸਾਲ ਦਾ ਆਗਾਜ਼, ਜਾਣੋ ਮੌਸਮ ਦਾ ਹਾਲ
ਇਸ ਦੇ ਨਾਲ ਹੀ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਯਾਤਰੀ ਠੰਡ 'ਚ ਆਪਣੀ ਟਰੇਨ ਦੇ ਸਟੇਸ਼ਨ 'ਤੇ ਆਉਣ ਦੀ ਉਡੀਕ ਕਰਦੇ ਦੇਖੇ ਗਏ। ਲਗਾਤਾਰ ਚੌਥੇ ਦਿਨ ਵੀ ਰੇਲਗੱਡੀ ਦੀ ਧੀਮੀ ਰਫ਼ਤਾਰ ਨੇ ਯਾਤਰੀਆਂ ਨੂੰ ਬੇਚੈਨ ਕਰ ਦਿੱਤਾ। ਵੀਰਵਾਰ ਨੂੰ 80 ਤੋਂ ਵੱਧ ਟਰੇਨਾਂ ਘੰਟਿਆਂ ਦੀ ਦੇਰੀ ਨਾਲ ਚੱਲੀਆਂ ਜਦਕਿ 14 ਟਰੇਨਾਂ ਬਦਲੇ ਹੋਏ ਸਮੇਂ ਨਾਲ ਚੱਲੀਆਂ। ਇਸ ਦੌਰਾਨ ਕਈ ਟਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: Jalandhar Accident News: ਜਲੰਧਰ ਵਿੱਚ ਤੇਜ਼ ਰਫ਼ਤਾਰ ਟਰੱਕ ਨੇ ਦੋ ਵਿਅਕਤੀਆਂ ਨੂੰ ਕੁਚਲਿਆ
ਧੁੰਦ ਕਾਰਨ ਹਵਾਈ ਜਹਾਜ਼ਾਂ ਦੀਆਂ ਉਡਾਣਾਂ (Delhi Flights) ਵੀ ਲਗਾਤਾਰ ਪ੍ਰਭਾਵਿਤ ਹੋ ਰਹੀਆਂ ਹਨ। ਨਵੀਂ ਦਿੱਲੀ ਹਵਾਈ ਅੱਡੇ ਦੀ ਬਜਾਏ ਕਿਸੇ ਹੋਰ ਸੂਬੇ ਦੇ ਹਵਾਈ ਅੱਡੇ 'ਤੇ ਜਹਾਜ਼ ਨੂੰ ਉਤਾਰਿਆ ਜਾ ਰਿਹਾ ਹੈ। ਇਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਨਵੇਅ 'ਤੇ ਜ਼ੀਰੋ ਵਿਜ਼ੀਬਿਲਟੀ ਹੋਣ ਕਾਰਨ ਜਹਾਜ਼ਾਂ ਲਈ ਆਰਟੀਫੀਸ਼ੀਅਲ ਰੋਸ਼ਨੀ 'ਚ ਵੀ ਰਨਵੇ 'ਤੇ ਉਤਰਨਾ ਮੁਸ਼ਕਲ ਹੋ ਰਿਹਾ ਹੈ। ਖਾਸ ਤੌਰ 'ਤੇ ਜਿਨ੍ਹਾਂ ਜਹਾਜ਼ਾਂ ਦੇ ਪਾਇਲਟਾਂ ਕੋਲ ਕੈਟ 3 ਦੀ ਸਿਖਲਾਈ ਨਹੀਂ ਹੈ, ਉਨ੍ਹਾਂ ਦੇ ਜ਼ਿਆਦਾਤਰ ਜਹਾਜ਼ਾਂ (Delhi Flights) ਨੂੰ ਡਾਇਵਰਟ ਕਰਨਾ ਪੈ ਰਿਹਾ ਹੈ।