Delhi Weather Update: ਦਿੱਲੀ `ਚ ਠੰਡ ਕਰਕੇ ਰੇਲ ਤੇ ਹਵਾਈ ਸੇਵਾਵਾਂ `ਤੇ ਦਿਖਿਆ ਅਸਰ, ਪਲੇਟਫਾਰਮ `ਤੇ ਯਾਤਰੀ ਸੌਣ ਨੂੰ ਮਜ਼ਬੂਰ
Delhi Weather Update: ਖੇਤਰੀ ਮੌਸਮ ਵਿਭਾਗ ਅਨੁਸਾਰ ਕਿਹਾ ਜਾ ਰਿਹਾ ਸੀ ਕਿ ਵੀਰਵਾਰ ਨੂੰ ਪਾਰਾ ਡਿੱਗੇਗਾ, ਜਿਸ ਦੌਰਾਨ ਵੱਧ ਤੋਂ ਵੱਧ ਤਾਪਮਾਨ 5 ਡਿਗਰੀ ਸੈਲਸੀਅਸ ਅਤੇ 18 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
Delhi Weather Update: ਦਿੱਲੀ ਵਿੱਚ ਵੀਰਵਾਰ ਦੀ ਸਵੇਰ ਵੀ ਹੱਡੀਆਂ ਨੂੰ ਠੰਢਕ ਦੇਣ ਵਾਲੀ ਠੰਡ ਲੈ ਕੇ ਆਈ, ਜਿਸ ਦੌਰਾਨ ਘੱਟੋ-ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੜਾਕੇ ਦੀ ਠੰਡ ਦਾ ਅਸਰ ਰੇਲ ਤੇ ਹਵਾਈ ਸੇਵਾਵਾਂ 'ਤੇ ਦਿਖਿਆ ਹੈ। ਇਹ ਮੌਸਮ ਦੇ ਔਸਤ ਤਾਪਮਾਨ ਨਾਲੋਂ ਚਾਰ ਡਿਗਰੀ ਘੱਟ ਹੈ। ਰਾਸ਼ਟਰੀ ਰਾਜਧਾਨੀ (Delhi Weather Update) 'ਚ ਲਗਾਤਾਰ ਸੱਤਵੇਂ ਦਿਨ 'ਕੋਲਡ ਡੇ' ਦੀ ਸਥਿਤੀ ਜਾਰੀ ਹੈ। ਦਿੱਲੀ 'ਚ ਸਵੇਰੇ 5.30 ਵਜੇ ਦਰਮਿਆਨੀ ਧੁੰਦ ਛਾਈ ਰਹੀ ਜਦਕਿ ਕੁਝ ਹਿੱਸਿਆਂ 'ਚ ਸੰਘਣੀ ਧੁੰਦ ਦੇਖਣ ਨੂੰ ਮਿਲੀ। ਇਸ ਕਾਰਨ ਆਵਾਜਾਈ ’ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਇਸ ਦੌਰਾਨ ਆਈਜੀਆਈ ਹਵਾਈ ਅੱਡੇ 'ਤੇ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਕਈ ਉਡਾਣਾਂ 'ਚ ਦੇਰੀ ਹੋਈ। ਕੁਝ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਹਵਾਈ ਅੱਡੇ 'ਤੇ ਯਾਤਰੀ ਪ੍ਰੇਸ਼ਾਨ ਹਨ। ਸੰਘਣੀ ਧੁੰਦ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਆਉਣ ਵਾਲੀਆਂ 18 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ (Delhi Weather Update)ਦਿੱਲੀ ਜਾਣ ਵਾਲੀਆਂ 18 ਟਰੇਨਾਂ ਸੰਘਣੀ ਧੁੰਦ ਕਾਰਨ 18 ਜਨਵਰੀ ਤੱਕ ਦੇਰੀ ਨਾਲ ਚੱਲ ਰਹੀਆਂ ਹਨ। ਵੇਖੋ ਲਿਸਟ
ਇਹ ਵੀ ਪੜ੍ਹੋ:Punjab Weather Update: ਪਹਾੜੀ ਇਲਾਕਿਆਂ 'ਚ ਪਈ ਬਰਫ਼ ਦਾ ਕੀ ਦਿਖੇਗਾ ਅਸਰ, ਜਾਣੋ ਅਗਲੇ ਦਿਨਾਂ 'ਚ ਕਿਵੇਂ ਰਹੇਗਾ ਮੌਸਮ ?
ਦਿੱਲੀ ਤੋਂ ਇਲਾਵਾ (Delhi Weather Update) ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਠੰਡ ਦਾ ਅਸਰ ਦੇਖਣ ਨੂੰ ਮਿਲਿਆ। ਬਿਹਾਰ ਦੇ ਪਟਨਾ 'ਚ ਸੀਤ ਲਹਿਰ ਜਾਰੀ ਹੈ। ਜਦੋਂ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਸੀਤ ਲਹਿਰ ਜਾਰੀ ਹੈ। ਮੌਸਮ ਵਿਗਿਆਨੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਠੰਢ ਦਾ ਪ੍ਰਭਾਵ ਹੋਰ ਕਈ ਦਿਨਾਂ ਤੱਕ ਜਾਰੀ ਰਹੇਗਾ।
ਦਿੱਲੀ ਐਨਸੀਆਰ ਵਿੱਚ ਠੰਡ ਦਾ ਕਹਿਰ ਜਾਰੀ ਹੈ ਅਤੇ ਅੱਜ ਕਈ ਇਲਾਕੇ ਧੁੰਦ ਦੀ ਲਪੇਟ ਵਿੱਚ ਹਨ। ਅੱਜ ਮੌਸਮ ਵਿਭਾਗ ਨੇ ਸ਼ੀਤ ਲਹਿਰ, ਠੰਡੇ ਦਿਨ ਅਤੇ ਕੁਝ ਥਾਵਾਂ 'ਤੇ ਧੁੰਦ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਹੈ। ਅੱਜ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਜਦੋਂ ਕਿ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਦਿੱਲੀ ਦਾ ਔਸਤ AQI 338 ਹੈ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ।