ਚੰਡੀਗੜ੍ਹ  :  ਸਰਕਰਾਰ ਨੇ ਐਲਾਨ ਕੀਤਾ ਹੈ ਕਿ ਰੁਕੇ ਹੋਏ ਮਹਿੰਗਾਈ ਭੱਤੇ ਦਾ ਫ਼ਾਇਦਾ 1 ਜੁਲਾਈ ਤੋਂ ਮਿਲਣ ਲੱਗੇਗਾ ਇਸ ਦੇ ਨਾਲ ਹੀ DA ਦਾ ਰੁਕਿਆ ਹੋਇਆ Arrear ਵੀ ਜਾਰੀ ਕਰ ਦਿੱਤਾ ਜਾਵੇਗਾ ਕੁੱਲ ਮਿਲਾ ਕੇ ਹੁਣੇ ਗੱਲ ਬਿਲਕੁਲ ਸਾਫ਼ ਹੋ ਗਈ 1 ਜੁਲਾਈ ਤੋਂ ਮੁਲਾਜ਼ਮਾਂ ਨੂੰ ਸੈਲਰੀ ਅਤੇ ਪੈਨਸ਼ਨਰਸ ਨੂੰ ਪੈਨਸ਼ਨ ਵਧਾ ਕੇ ਮਿਲੇਗੀ


COMMERCIAL BREAK
SCROLL TO CONTINUE READING

  ਰੁਕੀਆਂ ਹੋਈਆਂ ਤਿੰਨੋਂ ਕਿਸ਼ਤਾਂ ਹੋਣਗੀਆਂ ਜਾਰੀ



  ਕੋਰੋਨਾ ਦੇ ਚਲਦੇ ਪਿਛਲੇ ਸਾਲ ਮਹਿੰਗਾਈ ਭੱਤੇ ਦੀ ਦੋਵੇ ਕਿਸ਼ਤ ਜਾਰੀ ਨਹੀਂ ਕੀਤੀ ਗਈ ਸੀ ਇਸ ਵਾਰ ਵੀ ਹੁਣ ਤੱਕ DA ਵਿੱਚ ਕਿੰਨਾ ਵਾਧਾ ਹੋਵੇਗਾ ਇਸ ਦਾ ਐਲਾਨ ਨਹੀਂ ਹੋਇਆ ਹੈ ਪਰ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਤਿੰਨਾਂ ਕਿਸ਼ਤਾਂ ਦਾ ਫ਼ਾਇਦਾ 1 ਜੁਲਾਈ ਦੇ ਬਾਅਦ ਤਿੰਨ ਕਿਸ਼ਤਾਂ ਵਿੱਚ ਦਿੱਤਾ ਜਾਏਗਾ 


 28 ਫ਼ੀਸਦੀ ਹੋ ਸਕਦਾ ਹੈ DA 



ਜਨਵਰੀ ਤੋਂ ਜੁਲਾਈ 2020 ਵਿੱਚ 3 ਫ਼ੀਸਦ ਅਤੇ ਜੁਲਾਈ ਤੋਂ ਦਸੰਬਰ 2020 ਤੱਕ 4 ਫ਼ੀਸਦੀ DA ਮੁਲਾਜ਼ਮਾਂ ਨੂੰ ਕੋਰੋਨਾ ਦੀ ਵਜ੍ਹਾ ਤੋਂ ਨਹੀਂ ਮਿਲ ਸਕਿਆ ਹੁਣ ਜਨਵਰੀ ਤੋਂ ਜੁਲਾਈ 2021 ਦੀ ਮਹਿੰਗਾਈ ਭੱਤੇ ਦਾ ਐਲਾਨ ਹੋਇਆ ਹੈ ਜੋ ਕਿ 4 ਫ਼ੀਸਦ ਹੋ ਸਕਦਾ ਹੈ ਕੁੱਲ ਮਿਲਾ ਕੇ 17 ਫ਼ੀਸਦ DA ਹੁਣ ਮਿਲ ਰਿਹਾ ਅਤੇ (3+4+4) ਨੂੰ ਮਿਲਾ ਕੇ 28 ਫੀਸਦ ਤੱਕ ਹੋ ਸਕਦਾ ਹੈ


ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ  ਫ਼ਾਇਦਾ



 DA ਵਿੱਚ ਵਾਧੇ ਦੇ ਐਲਾਨ ਦੇ ਨਾਲ ਹੀ ਪੈਨਸ਼ਨਰਸ ਨੂੰ ਵੀ ਇਸ ਦਾ ਫ਼ਾਇਦਾ ਮਿਲੇਗਾ ਅੰਕੜਿਆਂ ਦੇ ਮੁਤਾਬਿਕ ਕਰੀਬ 50 ਲੱਖ ਸਰਕਾਰੀ ਮੁਲਾਜ਼ਮਾਂ ਅਤੇ 65 ਲੱਖ ਤੋਂ ਜ਼ਿਆਦਾ ਪੈਨਸ਼ਨਰਸ ਨੂੰ ਇਸ ਦਾ ਫਾਇਦਾ ਮਿਲੇਗਾ  


 1 ਅਪ੍ਰੈਲ ਤੋਂ ਲਾਗੂ ਹੋ ਸਕਦੇ ਹਨ ਲੇਬਰ ਕਾਨੂੰਨ



  ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਨਵੇਂ ਲੇਬਰ ਕਾਨੂੰਨ ਵੀ ਲਾਗੂ ਹੋ ਸਕਦੇ ਹੈ, ਨਵੀਂ ਲੇਬਰ ਕਾਨੂੰਨ ਸੰਸਦ ਵਿੱਚ ਪਾਸ ਹੋ ਸਕਦਾ ਹੈ ਅਤੇ ਮੋਦੀ ਸਰਕਾਰ ਇੱਕ ਅਪ੍ਰੈਲ ਤੋਂ ਉਨ੍ਹਾਂ ਨੂੰ ਲਾਗੂ ਕਰਨ ਜਾ ਰਹੀ ਹੈ ਇਸ ਦਾ ਅਸਰ ਤੁਹਾਡੇ ਹੱਥ ਵਿੱਚ ਆਉਣ ਵਾਲੀ ਸੈਲਰੀ ਉੱਤੇ ਪਵੇਗਾ  


  ਬਦਲ ਜਾਏਗੀ ਸੈਲਰੀ ਸਲਿੱਪ



  ਜਿਵੇਂ ਹੀ DA ਵਿੱਚ ਵਾਧੇ ਦਾ ਐਲਾਨ ਹੋਵੇਗਾ ਉਵੇਂ ਹੀ ਤੁਹਾਡੀ ਸੈਲਰੀ ਉੱਤੇ ਇਸ ਦਾ ਅਸਰ ਪਵੇਗਾ ਨਿਯਮਾਂ ਦੇ ਮੁਤਾਬਿਕ ਬੇਸਿਕ ਸੈਲਰੀ ਦੇ ਹਿਸਾਬ ਨਾਲ ਹੀ PF ਅਤੇ ਗਰੈਚੁਟੀ ਕੱਟ ਦੀ ਹੈ ਨਵੇਂ ਵੇਜ਼ ਕੋਡ ਦੇ ਮੁਤਾਬਿਕ CPC ਵਿੱਚ ਬੇਸਿਕ ਸੈਲਰੀ 50 ਫ਼ੀਸਦ ਤੋਂ ਘੱਟ ਨਹੀਂ ਹੋਣੀ ਚਾਹੀਦੀ


WATCH LIVE TV