Egg Price In India: ਸੋਸ਼ਲ-ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਦੁਨੀਆਂ ਦੇ ਸਭ ਤੋਂ ਮਹਿੰਗੇ ਅਤੇ ਸਸਤੇ ਆਂਡੇ (Egg Price) ਬਾਰੇ ਜ਼ਿਕਰ ਕੀਤਾ ਗਿਆ ਹੈ। ਜ਼ਿਆਦਾਤਰ ਲੋਕ ਨਾਸ਼ਤੇ ਵਿੱਚ ਅੰਡੇ ਖਾਣਾ ਪਸੰਦ ਕਰਦੇ ਹਨ ਕਿਉਂਕਿ ਇਸ ਨੂੰ ਸਭ ਤੋਂ ਵਧੀਆ ਅਤੇ ਜਲਦੀ ਬਣਨ ਵਾਲਾ ਨਾਸ਼ਤਾ ਮੰਨਿਆ ਜਾਂਦਾ ਹੈ। ਹਰ ਇੱਕ ਚੀਜ਼ ਦੀ ਮਹਿੰਗਾਈ ਵੱਧਣ ਨਾਲ ਅੰਡਿਆਂ 'ਤੇ ਵੀ ਪ੍ਰਭਾਵ ਪੈ ਰਿਹਾ ਹੈ। 


COMMERCIAL BREAK
SCROLL TO CONTINUE READING

ਕੀ ਤੁਸੀਂ ਕਦੇ ਸੋਚਿਆ ਹੈ ਕਿ ਅੰਡਿਆਂ ਦੀ ਵੱਧ ਤੋਂ ਵੱਧ (Egg Price) ਕੀਮਤ ਕੀ ਹੋਵੇਗੀ ? ਚੱਲੋ ਅੱਜ ਤੁਹਾਨੂੰ ਅਸੀਂ ਦੱਸਦੇ ਹਾਂ ਕਿ ਭਾਰਤ ਵਿੱਚ ਸਭ ਤੋਂ  ਸਸਤੇ ਅਤੇ ਸਭ ਤੋਂ ਮਹਿੰਗੇ ਅੰਡੇ ਕਿੱਥੇ ਮਿਲਦੇ ਹਨ, ਇਸ ਬਾਰੇ ਜਾਣੋ ਕਰਵਾਂਗੇ। ਵਰਲਡ ਆਫ ਸਟੈਟਿਸਟਿਕਸ ਨੇ ਅੰਡਿਆਂ ਦੀ ਕੀਮਤ ਦੇ ਅਧਾਰ ਉੱਤੇ ਇੱਕ ਸੂਚੀ ਜਾਰੀ ਕੀਤੀ ਹੈ। ਇਸ ਨੂੰ ਦਰਜਨ ਭਰ ਅੰਡਿਆਂ ਦੇ ਹਿਸਾਬ ਨਾਲ ਕੀਤੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਾਰਤ ਵਿੱਚ ਸਭ ਤੋਂ ਸਸਤੇ ਅੰਡੇ ਮਿਲਦੇ ਹਨ ਜੋ ਕਿ ਭਾਰਤ ਵਾਸੀਆਂ ਲਈ ਖੁਸ਼ੀ ਦੀ ਗੱਲ ਹੈ। 


ਇਹ ਵੀ ਪੜ੍ਹੋ: Talwandi Sabo Encounter News ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ; ਇੱਕ ਗੈਂਗਸਟਰ ਜ਼ਖ਼ਮੀ

ਭਾਰਤ ਵਿੱਚ ਸਭ ਤੋਂ ਸਸਤੇ ਅੰਡੇ- (Egg Price)
ਵਰਲਡ ਆਫ ਸਟੈਟਿਸਟਿਕਸ ਦੇ ਅਨੁਸਾਰ ਭਾਰਤ ਵਿੱਚ ਇਕ ਦਰਜਨ ਅੰਡਿਆਂ ਦੀ ਕੀਮਤ 78 ਰੁਪਏ ਹੈ। ਇਸ ਹਿਸਾਬ ਨਾਲ ਇੱਕ ਅੰਡੇ ਦੀ ਕੀਮਤ 6.5 ਰੁਪਏ ਹੈ। 


ਪਾਕਿਸਤਾਨ ਵਿੱਚ ਅੰਡਿਆਂ ਦੀ ਕੀਮਤ(Egg Price)
ਭਾਰਤ ਦਾ ਗੁਆਂਡੀ ਦੇਸ਼ ਪਾਕਿਸਤਾਨ ਇਸ ਰੈੰਕਿੰਗ ਵਿੱਚ ਦੂਜੇ ਨੰਬਰ ਤੇ ਹੈ। ਉੱਥੇ ਇੱਕ ਦਰਜਨ ਅੰਡਿਆਂ ਦੀ ਕੀਮਤ 83 ਰੁਪਏ ਹੈ ਅਤੇ ਇੱਕ ਅੰਡੇ ਦੀ ਕੀਮਤ 7 ਰੁਪਏ ਹੈ।ਇਸੇ ਤਰ੍ਹਾਂ ਈਰਾਨ, ਬੰਗਲਾਦੇਸ਼, ਰੂਸ ਅਤੇ ਇੰਡੋਨੇਸ਼ੀਆ ਦੇ ਆਂਡਿਆਂ ਦੀ ਕੀਮਤ ਵੀ ਜ਼ਿਆਦਾ ਹੈ।


ਸਵਿਟਜ਼ਰਲੈਂਡ ਵਿੱਚ ਅੰਡੇ ਦੀ ਕੀਮਤ
ਮਾਹਿਰਾਂ ਦੇ ਅਨੁਸਾਰ ਸਭ ਤੋਂ ਮਹਿੰਗੇ ਅੰਡੇ ਸਵੀਜ਼ਰਲੈੰਡ ਵਿੱਚ ਹਨ। ਸਵਿਜ਼ਰਲੈਂਡ ਵਿੱਚ ਇੱਕ ਦਰਜਨ ਅੰਡਿਆਂ ਦੀ ਕੀਮਤ 550 ਰੁਪਏ ਹਨ। ਇਸ ਹਿਸਾਬ ਨਾਲ ਇੱਕ ਅੰਡੇ ਦੀ ਕੀਮਤ 46 ਰੁਪਏ ਹੈ। 


ਇਸ ਤੋਂ ਬਾਅਦ ਇਸ ਰੈਂਕਿੰਗ ਵਿੱਚ ਆਈਸਲੈਂਡ, ਨਿਊਜ਼ੀਲੈਂਡ, ਅਮਰੀਕਾ, ਡੈਨਮਾਰਕ, ਗ੍ਰੀਸ, ਆਸਟ੍ਰੇਲੀਆ, ਇਜ਼ਰਾਈਲ, ਨਾਰਵੇ, ਫਰਾਂਸ ਅਤੇ ਦੱਖਣੀ ਕੋਰੀਆ ਆਉਂਦੇ ਹਨ। ਯੂਕੇ ਵਿੱਚ ਇੱਕ ਦਰਜਨ ਅੰਡੇ ਦੀ ਕੀਮਤ (Egg Price) $2.81 ਹੈ। ਜਦਕਿ ਚੀਨ ਵਿੱਚ ਇੱਕ ਦਰਜਨ ਅੰਡੇ $1.81, ਜਾਪਾਨ ਵਿੱਚ $1.81, ਈਰਾਨ ਵਿੱਚ $1.18 ਅਤੇ ਰੂਸ ਵਿੱਚ $1.15 ਵਿੱਚ ਉਪਲਬਧ ਹਨ।