Elderly Women Skating Video: ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਹਾਲ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਵਿੱਚ ਬਜ਼ੁਰਗ ਦਾਦੀਆਂ ਹੈ। ਅਕਸਰ ਕੁਝ ਬਜ਼ੁਰਗ ਇੰਨੇ ਤਾਕਤਵਰ ਹੁੰਦੇ ਹਨ ਕਿ ਕੋਈ ਵੀ ਉਨ੍ਹਾਂ ਦਾ ਉਤਸ਼ਾਹ ਦੇਖ ਕੇ ਹੈਰਾਨ ਰਹਿ ਜਾਂਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਬਜ਼ੁਰਗ ਔਰਤਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜੋ ਖੁੱਲ੍ਹੀ ਸੜਕ 'ਤੇ ਸਕੇਟਿੰਗ (Elderly Women Skating) ਕਰਦੀਆਂ ਨਜ਼ਰ ਆ ਰਹੀਆਂ ਹਨ। 


COMMERCIAL BREAK
SCROLL TO CONTINUE READING

ਇਨ੍ਹਾਂ 'ਦਾਦੀਆਂ' ਦਾ ਅੰਦਾਜ਼ ਦੇਖ ਕੇ ਤੁਸੀਂ ਵੀ ਜ਼ਰੂਰ ਪ੍ਰਭਾਵਿਤ ਹੋਵੋਗੇ, ਇਸ ਲਈ ਇੱਕ ਵਾਰ ਫਿਰ ਇੰਨ੍ਹਾਂ ਤਸਵੀਰਾਂ ਨੂੰ ਧਿਆਨ ਨਾਲ ਦੇਖੋ। ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋ ਚੁੱਕੀਆਂ ਇਹ ਤਸਵੀਰਾਂ ਅਸਲ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦਾ ਨਤੀਜਾ ਹਨ।


ਕੋਈ ਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਕਲਾ ਨੇ ਇੰਟਰਨੈੱਟ 'ਤੇ ਤੂਫਾਨ ਲਿਆ ਹੈ। ਹਰ ਰੋਜ਼ ਸਾਨੂੰ ਸੋਸ਼ਲ ਮੀਡੀਆ 'ਤੇ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ। ਕਲਾਕਾਰ ਦੀ ਕਲਪਨਾ ਨੂੰ ਖੰਭ ਦੇਣ ਵਾਲੀ ਇਸ ਤਕਨੀਕ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਸ਼ੀਸ਼ ਜੋਸ ਨਾਮ ਦੇ ਇੱਕ ਇੰਸਟਾਗ੍ਰਾਮ ਅਕਾਉਂਟ ਦੁਆਰਾ ਸ਼ੇਅਰ ਕੀਤੀ ਗਈ ਹੈ।



ਇਹ ਵੀ ਪੜ੍ਹੋ: Australia News: ਆਸਟ੍ਰੇਲੀਆ ਦੀਆਂ 5 ਯੂਨੀਵਰਸਿਟੀਆਂ 'ਚ ਭਾਰਤੀ ਵਿਦਿਆਰਥੀਆਂ ਦੇ ਦਾਖ਼ਲੇ 'ਤੇ ਪਾਬੰਦੀ; ਜਾਣੋ ਵਜ੍ਹਾ

ਇਸ ਵੀਡੀਓ ਵਿੱਚ ਦਿਖਾਈ ਦੇ ਰਹੀਆਂ ਇਹ ਬਜ਼ੁਰਗ ਔਰਤਾਂ ਅਸਲ ਵਿੱਚ AI ਜਨਰੇਟਿਡ ਹਨ, ਜੋ ਕਿ ਮਿਡਜਰਨੀ ਵਰਗੀ ਐਪ ਦੀ ਵਰਤੋਂ ਕਰਕੇ ਬਣਾਈ ਗਈ ਹੈ। ਹਾਲਾਂਕਿ ਤਸਵੀਰਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੈ ਕਿ ਇਹ ਔਰਤਾਂ ਅਸਲੀ ਨਹੀਂ, ਸਗੋਂ ਕਾਲਪਨਿਕ ਰਚਨਾਵਾਂ ਹਨ।