Rahul Gandhi News: ਤਾਮਿਲਨਾਡੂ ਦੇ ਨੀਲਗਿਰੀਸ 'ਚ ਚੋਣ ਅਧਿਕਾਰੀਆਂ ਨੇ ਸੋਮਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੀ ਤਲਾਸ਼ੀ ਲਈ। ਚੋਣ ਕਮਿਸ਼ਨ ਦੇ ਇਸ ਐਕਸ਼ਨ ਤੋਂ ਬਾਅਦ ਕਾਂਗਰਸ ਨੇ ਇਸ ਦੀ ਨਿਖੇਧੀ ਕੀਤੀ।


COMMERCIAL BREAK
SCROLL TO CONTINUE READING

ਪੁਲਿਸ ਨੇ ਦੱਸਿਆ ਕਿ ਫਲਾਇੰਗ ਸਕੁਐਡ ਦੇ ਅਧਿਕਾਰੀਆਂ ਨੇ ਹੈਲੀਕਾਪਟਰ ਦੇ ਇੱਥੇ ਉਤਰਨ ਤੋਂ ਬਾਅਦ ਉਸ ਦੀ ਤਲਾਸ਼ੀ ਲਈ। ਰਾਹੁਲ ਕੇਰਲ ਵਿੱਚ ਆਪਣੇ ਸੰਸਦੀ ਹਲਕੇ ਵਾਇਨਾਡ ਜਾ ਰਹੇ ਸਨ ਜਿੱਥੇ ਉਹ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਸਮੇਤ ਕਈ ਚੋਣ ਪ੍ਰਚਾਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਹਨ।


ਪੁਲਿਸ ਨੇ ਦੱਸਿਆ ਕਿ ਨੀਲਗਿਰੀ 'ਚ ਉਤਰਨ ਤੋਂ ਬਾਅਦ ਫਲਾਇੰਗ ਸਕੁਐਡ ਦੇ ਅਧਿਕਾਰੀਆਂ ਨੇ ਰਾਹੁਲ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ। ਰਾਹੁਲ ਕੇਰਲ ਦੇ ਵਾਇਨਾਡ ਜਾ ਰਹੇ ਸਨ। ਉੱਥੇ ਉਨ੍ਹਾਂ ਨੇ ਰੋਡ ਸ਼ੋਅ ਅਤੇ ਜਨ ਸਭਾਵਾਂ ਸਮੇਤ ਕਈ ਚੋਣ ਪ੍ਰਚਾਰ 'ਚ ਹਿੱਸਾ ਲਿਆ।


ਇਹ ਵੀ ਪੜ੍ਹੋ : Arvind Kejriwal News: ਤਿਹਾੜ ਜੇਲ੍ਹ 'ਚ ਕੇਜਰੀਵਾਲ ਨਾਲ ਅੱਤਵਾਦੀਆਂ ਵਾਂਗ ਸਲੂਕ ਕੀਤਾ ਜਾ ਰਿਹੈ-ਸੀਐਮ ਮਾਨ


ਰਾਹੁਲ ਗਾਂਧੀ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵਾਇਨਾਡ ਤੋਂ ਜਿੱਤ ਹਾਸਲ ਕੀਤੀ ਸੀ। ਜੈਰਾਮ ਰਮੇਸ਼ ਨੇ ਕਿਹਾ ਕਿ ਚੋਣ ਕਮਿਸ਼ਨ ਇੱਕ ਨਿਰਪੱਖ ਸੰਸਥਾ ਹੈ। ਚੋਣ ਕਮਿਸ਼ਨ ਨੂੰ ਗ੍ਰਹਿ ਮੰਤਰੀ ਦੇ ਚਾਪਰ ਦੀ ਚੈਕਿੰਗ ਵੀ ਕਰਨੀ ਚਾਹੀਦੀ ਹੈ। ਕੱਲ੍ਹ ਨੂੰ ਮੇਰੀ ਗੱਡੀ ਨੂੰ ਵੀ ਚੈਕ ਕੀਤਾ ਜਾਣਾ ਚਾਹੀਦਾ ਹੈ।


ਸੁਲਤਾਨ ਬਥੇਰੀ 'ਚ ਰਾਹੁਲ ਨੇ ਕਾਰ ਦੀ ਖੁੱਲ੍ਹੀ ਛੱਤ 'ਤੇ ਬੈਠ ਕੇ ਰੋਡ ਸ਼ੋਅ ਕੀਤਾ। ਇਸ ਦੌਰਾਨ ਸੈਂਕੜੇ ਵਰਕਰ ਉਸ ਦੀ ਫੋਟੋ ਵਾਲੇ ਬੈਨਰ ਲੈ ਕੇ ਚੱਲਦੇ ਰਹੇ। ਰਾਹੁਲ ਅੱਜ ਨੇੜਲੇ ਪੁਲਪਲੀ ਵਿੱਚ ਕਿਸਾਨਾਂ ਦੀ ਰੈਲੀ ਨੂੰ ਵੀ ਸੰਬੋਧਨ ਕਰਨ ਵਾਲੇ ਹਨ। ਪੁਲਪੱਲੀ ਮੁੱਖ ਤੌਰ 'ਤੇ ਇੱਕ ਖੇਤੀਬਾੜੀ ਖੇਤਰ ਹੈ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਰਹਿੰਦੇ ਹਨ।


ਉਹ ਲਗਾਤਾਰ ਦੂਜੀ ਵਾਰ ਵਾਇਨਾਡ ਤੋਂ ਲੋਕ ਸਭਾ ਚੋਣ ਲੜ ਰਹੇ ਹਨ ਜਿੱਥੇ 26 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਅੱਜ ਦੱਖਣੀ ਰਾਜ ਵਿੱਚ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਹਿੱਸੇ ਵਜੋਂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਸੁਲਤਾਨ ਬਥੇਰੀ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ।


ਰਾਹੁਲ ਗੁਆਂਢੀ ਤਾਮਿਲਨਾਡੂ ਦੇ ਨੀਲਗਿਰੀ ਜ਼ਿਲੇ 'ਚ ਪਹੁੰਚੇ ਅਤੇ ਉਥੇ ਆਰਟਸ ਐਂਡ ਸਾਇੰਸ ਕਾਲਜ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਥੋਂ ਉਹ ਸੜਕੀ ਰਸਤੇ ਕੇਰਲ ਦੇ ਸੁਲਤਾਨ ਬਥੇਰੀ ਪਹੁੰਚੇ।


 


ਇਹ ਵੀ ਪੜ੍ਹੋ : Delhi Liquor Policy Case: ਰਾਊਜ਼ ਐਵੇਨਿਊ ਕੋਰਟ ਤੋਂ ਕੇ. ਕਵਿਤਾ ਨੂੰ ਲੱਗਾ ਵੱਡਾ ਝਟਕਾ, ਨਿਆਂਇਕ ਹਿਰਾਸਤ ਦੀ ਤਰੀਕ ਵਧੀ