Arvind Kejriwal News: ਮਹਾਰਾਸ਼ਟਰ ਦੇ ਨਾਲ-ਨਾਲ ਦਿੱਲੀ `ਚ ਵੀ ਨਵੰਬਰ ਵਿੱਚ ਕਰਵਾਈਆਂ ਜਾਣ ਚੋਣਾਂ: ਕੇਜਰੀਵਾਲ
Arvind Kejriwal News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀ ਸਿਆਸਤ ਵਿੱਚ ਵੱਡਾ ਭੂਚਾਲ ਲਿਆਉਂਦੇ ਹੋਏ ਦੋ ਦਿਨ ਬਾਅਦ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ।
Arvind Kejriwal News: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੇਸ਼ ਦੀ ਸਿਆਸਤ ਵਿੱਚ ਵੱਡਾ ਭੂਚਾਲ ਲਿਆਉਂਦੇ ਹੋਏ ਦੋ ਦਿਨ ਬਾਅਦ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਕਾਬਿਲੇਗੌਰ ਹੈ ਕਿ ਦਿੱਲੀ ਵਿੱਚ ਫਰਵਰੀ ਮਹੀਨੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਇਸ ਦੌਰਾਨ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਵੰਬਰ ਮਹੀਨੇ ਵਿੱਚ ਮਹਾਰਾਸ਼ਟਰ ਵਿੱਚ ਚੋਣਾਂ ਕਰਵਾਈਆਂ ਜਾ ਰਹੀਆਂ ਅਤੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵੀ ਨਵੰਬਰ ਮਹੀਨੇ ਵਿੱਚ ਕਰਵਾਈਆਂ ਜਾਣ। ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਮਹਾਰਾਸ਼ਟਰ ਤੇ ਝਾਰਖੰਡ ਦੇ ਨਾਲ-ਨਾਲ ਦਿੱਲੀ 'ਚ ਵੀ ਚੋਣਾਂ ਕਰਵਾਈਆਂ ਜਾਣ।
ਤੁਹਾਨੂੰ ਦੱਸ ਦੇਈਏ ਕਿ ਚੋਣ ਕਮਿਸ਼ਨ ਨੇ ਅਜੇ ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ ਪਰ ਹਰਿਆਣਾ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਹੈ।
ਦਿੱਲੀ ਵਿੱਚ ਫਰਵਰੀ 2025 ਵਿੱਚ ਕੇਜਰੀਵਾਲ ਸਰਕਾਰ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ। ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ 2013 ਤੋਂ ਦਿੱਲੀ ਦੀ ਸੱਤਾ ਵਿੱਚ ਹੈ। ਦਿੱਲੀ ਵਿੱਚ 4 ਦਸੰਬਰ 2013 ਨੂੰ ਕੁੱਲ 70 ਸੀਟਾਂ ਉਤੇ ਵਿਧਾਨ ਸਭਾ ਚੋਣਾਂ ਹੋਈਆਂ ਸਨ। 8 ਦਸੰਬਰ 2013 ਨੂੰ ਨਤੀਜੇ ਆਏ ਸਨ। ਇਸ ਵਿੱਚ ਭਾਜਪਾ 32 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੀ ਹਾਲਾਂਕਿ ਬਹੁਮਤ ਨਹੀਂ ਮਿਲਿਆ।
ਆਮ ਆਦਮੀ ਪਾਰਟੀ ਨੂੰ 28 ਅਤੇ ਕਾਂਗਰਸ ਨੂੰ 8 ਸੀਟਾਂ ਮਿਲੀਆਂ ਸਨ। ਕਾਂਗਰਸ ਦੇ ਸਮਰਥਨ ਨਾਲ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਬਣਦੇ ਹੋਏ ਸਰਕਾਰ ਬਣਾਈ। ਹਾਲਾਂਕਿ 49 ਦਿਨ ਬਾਅਦ ਦੋਵਾਂ ਪਾਰਟੀਆਂ ਦਾ ਗਠਜੋੜ ਟੁੱਟ ਗਿਆ। 7 ਫਰਵਰੀ 2015 ਨੂੰ ਦਿੱਲੀ ਵਿੱਚ ਵਿਧਾਨ ਚੋਣਾਂ ਹੋਈਆਂ ਸਨ।
ਇਹ ਵੀ ਪੜ੍ਹੋ : Arvind Kejriwal Live Updates: ਕੇਜਰੀਵਾਲ ਦਾ ਵੱਡਾ ਐਲਾਨ; ਲੋਕਾਂ ਵੱਲੋਂ ਇਮਾਨਦਾਰੀ ਦਾ ਸਰਟੀਫਿਕੇਟ ਆਉਣ ਤੱਕ ਸੀਐਮ ਦੀ ਕੁਰਸੀ 'ਤੇ ਨਹੀਂ ਬੈਠਾਂਗਾ
ਇਸ ਵਿੱਚ ਆਮ ਆਦਮੀ ਪਾਰਟੀ ਨੇ 67 ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ। ਭਾਜਪਾ ਸਿਰਫ਼ ਤਿੰਨ ਸੀਟਾਂ ਉਤੇ ਸਿਮਟ ਗਈ ਸੀ। ਪੰਜ ਸਾਲ ਬਾਅਦ 8 ਫਰਵਰੀ 2020 ਦੇ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਕੁਲ 70 ਸੀਟਾਂ ਵਿੱਚੋਂ 62 ਸੀਟਾਂ ਉਤੇ ਜਿੱਤ ਹਾਸਲ ਕੀਤੀ ਹੈ। ਭਾਜਪਾ ਸਿਰਫ਼ 8 ਸੀਟਾਂ ਉਤੇ ਸਿਮਟ ਕੇ ਰਹਿ ਗਈ ਸੀ।
ਇਹ ਵੀ ਪੜ੍ਹੋ : National Lok Adalat: ਸੂਬੇ ਭਰ 'ਚ ਲਗਾਈ ਕੌਮੀ ਲੋਕ ਅਦਾਲਤ; 366 ਬੈਂਚਾਂ ਨੇ 3.76 ਲੱਖ ਤੋਂ ਵੱਧ ਕੇਸਾਂ ‘ਤੇ ਕੀਤੀ ਸੁਣਵਾਈ