Viral Video: ਸਰਹੱਦ ਉਪਰ ਦੇਸ਼ ਦੀ ਰੱਖਿਆ ਕਰਨ ਵਿੱਚ ਮੋਹਰੀ ਸੂਬਾ ਬਿਹਾਰ ਹਰ ਸਾਲ ਵੱਡੀ ਗਿਣਤੀ ਵਿੱਚ ਦੇਸ਼ ਨੂੰ ਫ਼ੌਜੀ ਜਵਾਨ ਦਿੰਦਾ ਹੈ। ਜ਼ਿਆਦਾਤਰ ਨੌਜਵਾਨਾਂ ਦਾ ਫ਼ੌਜ ਵਿੱਚ ਜਾਣ ਦਾ ਸੁਪਨਾ ਹੁੰਦਾ ਹੈ ਪਰ ਇਹ ਸੁਪਨਾ ਹਕੀਕਤ ਵਿੱਚ ਇੰਨਾ ਆਸਾਨ ਨਹੀਂ ਹੁੰਦਾ। ਸਰਹੱਦ ਉਤੇ ਵੱਖ-ਵੱਖ ਮੌਸਮੀ ਸੀਜ਼ਨ ਉੱਚ ਤਾਪਮਾਨ ਤੇ ਮਨਫੀ ਡਿਗਰੀ ਵਿੱਚ ਦੇਸ਼ ਰੱਖਿਆ ਕਰਨਾ ਕਾਫੀ ਜ਼ੋਖ਼ਮ ਭਰਿਆ ਹੁੰਦਾ ਹੈ।


COMMERCIAL BREAK
SCROLL TO CONTINUE READING

ਫ਼ੌਜ ਵਿੱਚ ਭਰਤੀ ਇੱਕ ਨੌਜਵਾਨ ਹੀ ਸਵੈਇੱਛਾ ਤੇ ਖ਼ਤਰੇ ਵਾਲੀ ਨੌਕਰੀ ਦੀਆਂ ਮੁਸ਼ਕਲਾਂ ਬਿਆਨ ਕਰ ਸਕਦਾ ਹੈ। ਇੱਕ ਪਰਿਵਾਰ ਲਈ ਵੀ ਆਪਣੇ ਦਿਲ ਦੇ ਟੁਕੜੇ ਨੂੰ ਸਰਹੱਦ ਉਪਰ ਭੇਜਣਾ ਵੀ ਸੌਖਾ ਨਹੀਂ ਹੁੰਦਾ ਹੈ। ਪਰਿਵਾਰਾਂ ਤੇ ਫ਼ੌਜ ਵਿੱਚ ਭਰਤੀ ਨੌਜਵਾਨਾਂ ਦੋਵਾਂ ਨੂੰ ਹੀ ਵਿਛੋੜੇ ਦਾ ਦਰਦ ਝੱਲਣਾ ਪੈਂਦਾ ਹੈ। ਆਪਣੇ ਦੇਸ਼ ਦੀ ਰੱਖਿਆ ਲਈ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪੈਂਦਾ ਹੈ ਪਰ ਜਦੋਂ ਘਰ ਵਿੱਚ ਲਾਲ ਸੂਹੇ ਚੂੜੇ ਵਾਲੀ ਨਵਵਿਆਹੁਤਾ ਆਈ ਹੋਵੇ ਉਦੋਂ ਇੱਕ ਫ਼ੌਜੀ ਘਰ ਵੱਲ ਨੂੰ ਜ਼ਿਆਦਾ ਖਿੱਚ ਮਹਿਸੂਸ ਕਰਦਾ ਹੈ ਅਤੇ ਉਸ ਲਈ ਡਿਊਟੀ ਉਪਰ ਜਾਣਾ ਹੋਰ ਵੀ ਮੁਸ਼ਕਲ ਭਰਿਆ ਹੋ ਜਾਂਦਾ ਹੈ।


ਸਿਰਫ਼ ਫ਼ੌਜੀਆਂ ਲਈ ਹੀ ਨਹੀਂ ਉਨ੍ਹਾਂ ਦੇ ਪਰਿਵਾਰਾਂ ਤੇ ਪਤਨੀਆਂ ਲਈ ਵੀ ਉਨ੍ਹਾਂ ਨੂੰ ਡਿਊਟੀ ਉਪਰ ਭੇਜਣਾ ਔਖਾ ਹੋ ਜਾਂਦਾ ਹੈ। ਸਰਹੱਦ ਉਤੇ ਦਿਨ-ਰਾਤ ਦੇਸ਼ ਦੀ ਸੁਰੱਖਿਆ ਲਈ ਡਟੇ ਫੌਜੀ ਭਰਾਵਾਂ ਨੂੰ ਡਿਊਟੀ ਤੋਂ ਘੱਟ ਹੀ ਛੁੱਟੀਆਂ ਮਿਲਦੀਆਂ ਹਨ। ਉਨ੍ਹਾਂ ਦਾ ਵੀ ਮਨ ਕਰਦਾ ਹੈ ਕਿ ਉਹ ਆਪਣੇ ਪਰਿਵਾਰਾਂ ਨਾਲ ਸਮਾਂ ਗੁਜ਼ਾਰਨ ਅਤੇ ਆਪਣੇ ਘਰਦਿਆਂ ਨਾਲ ਤਿਉਹਾਰ ਤੇ ਹੋਰ ਖ਼ਾਸ ਦਿਨ ਪਰਿਵਾਰ ਨਾਲ ਮਨਾਉਣ ਪਰ ਇਹ ਜ਼ਿਆਦਾਤਰ ਸੰਭਵ ਨਹੀਂ ਹੁੰਦਾ।


ਜਦ ਫ਼ੌਜੀ ਭਰਾ ਇਨ੍ਹਾਂ ਕੁਝ ਦਿਨਾਂ ਦੀ ਛੁੱਟੀ ਲਈ ਘਰ ਆਉਂਦੇ ਹਨ ਤਾਂ ਉਨ੍ਹਾਂ ਲਈ ਵਾਪਸ ਜਾਣਾ ਹੋਰ ਵੀ ਔਖਾ ਹੋ ਜਾਂਦਾ ਹੈ। ਕਾਬਿਲੇਗੌਰ ਹੈ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਫੌਜੀ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜੋ ਕਿ ਸੁਨੀਲ ਨਾਮ ਦੇ ਵਿਅਕਤੀ ਨੇ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟ 'ਤੇ ਪਾਈ ਹੈ,  ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਰੋਂਦੇ ਹੋਏ ਉਸ ਨੂੰ ਜੱਫੀ ਪਾ ਕੇ ਖੜ੍ਹੀ ਹੈ ਅਤੇ ਉਸ ਨੂੰ ਜਾਣ ਨਹੀਂ ਦੇ ਰਹੀ।


ਇਸ ਵੀਡਿਓ ਨੇ ਸੋਸ਼ਲ ਮੀਡੀਆ 'ਤੇ ਕਈ ਸਾਰੇ ਲੋਕਾਂ ਨੂੰ ਭਾਵੁਕ ਕਰ ਦਿੱਤਾ। ਇਸ ਤਰੀਕੇ ਦੀਆ ਵੀਡਿਓਜ਼ ਸੋਸ਼ਲ ਮੀਡੀਆ 'ਤੇ ਆਏ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜੋ ਲੋਕਾਂ ਨੂੰ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਭਾਵੁਕ ਕਰਦੀਆਂ ਹਨ।



ਇਹ ਵੀ ਪੜ੍ਹੋ : Punjab News: ਨਹਿਰੀ ਵਿਭਾਗ ਦੀ ਅਣਗਹਿਲੀ! ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫ਼ਸਲ ਹੋਈ ਤਬਾਹ