Indian Railway News: ਕੀ ਸਾਵਣ ਮਹੀਨੇ ਦੌਰਾਨ ਰੇਲਾਂ `ਚ ਨਹੀਂ ਮਿਲੇਗਾ `ਨਾਨ-ਵੈਜ`? IRCTC ਨੇ ਟਵੀਟ ਕਰਕੇ ਦਿੱਤਾ ਹੈਰਾਨੀ ਵਾਲਾ ਜਵਾਬ
Indian Railway News: ਭਾਗਲਪੁਰ ਫੂਡ ਸਰਵਿਸ ਸਟਾਲ ਨੇ ਦੱਸਿਆ ਕਿ ਸਾਵਣ ਦੌਰਾਨ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇਗਾ ਕਿ ਖਾਣੇ ਵਿੱਚ ਲਸਣ ਅਤੇ ਪਿਆਜ਼ ਹੋਵੇ ਅਤੇ ਸਿਰਫ ਸ਼ਾਕਾਹਾਰੀ ਖਾਣਾ ਪਰੋਸਿਆ ਜਾਵੇਗਾ।
Indian Railway News: ਸਾਵਣ (Sawan) ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਇਸ ਦੌਰਾਨ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਮਣੇ ਆ ਰਹੀ ਹੈ। ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਸਾਵਣ ਦੇ ਮੌਸਮ ਵਿੱਚ ਰੇਲਵੇ ਵਿੱਚ (Indian Railway )'ਨਾਨ-ਵੈਜ' ਖਾਣਾ ਨਹੀਂ ਮਿਲੇਗਾ। ਭਾਰਤ 'ਚ ਰਹਿਣ ਵਾਲੇ ਜ਼ਿਆਦਾਤਰ ਹਿੰਦੂ ਸਾਵਣ ਦੇ ਪਵਿੱਤਰ ਮਹੀਨੇ 'ਚ ‘ਨਾਨ-ਵੈਜ’ ਨਹੀਂ ਖਾਂਦੇ। ਇਸ ਵਿਚਾਲੇ ਸੋਸ਼ਲ ਮੀਡੀਆ ਉੱਤੇ ਉੱਕ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਰੇਲਵੇ ਵਿੱਚ 'ਨਾਨ-ਵੈਜ' ਖਾਣਾ ਨਹੀਂ ਮਿਲੇਗਾ ਪਰ ਹੁਣ ਇਸ ਬਾਰੇ IRCTC ਨੇ ਟਵੀਟ ਕਰਕੇ ਅਜਿਹੇ ਦਾਅਵਿਆਂ ਦਾ ਖੰਡਨ ਕੀਤਾ ਹੈ।
ਦਰਅਸਲ ਸਾਵਣ (Sawan) ਦੇ ਹਰ ਸੋਮਵਾਰ ਨੂੰ ਵੀ ਸ਼ਰਧਾਲੂ ਵਰਤ ਰੱਖਦੇ ਹਨ। ਸਾਵਣ ਕਰਕੇ ਰੇਲਵੇ ਦੇ ਫੂਡ ਮੈਨਿਊ ਨਾਲ ਜੁੜੀ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਬਿਹਾਰ ਦੇ ਭਾਗਲਪੁਰ ਰੇਲਵੇ ਸਟੇਸ਼ਨ 'ਤੇ ਮਾਸਾਹਾਰੀ ਭੋਜਨ ਪਰੋਸਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭਾਗਲਪੁਰ ਫੂਡ ਸਰਵਿਸ ਸਟਾਲ ਦੇ ਮੈਨੇਜਰ ਨੇ ਦੱਸਿਆ ਕਿ ਸਾਵਣ ਦੌਰਾਨ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇਗਾ ਕਿ ਖਾਣੇ ਵਿੱਚ ਲਸਣ ਅਤੇ ਪਿਆਜ਼ ਹੋਵੇ ਅਤੇ ਸਿਰਫ ਸ਼ਾਕਾਹਾਰੀ ਖਾਣਾ ਪਰੋਸਿਆ ਜਾਵੇਗਾ।
ਇਹ ਵੀ ਪੜ੍ਹੋ: Punjab News: ਸੁਖਜਿੰਦਰ ਰੰਧਾਵਾ ਦਾ CM ਭਗਵੰਤ ਮਾਨ ਨੂੰ ਚੈਲੰਜ, 'ਪਹਿਲਾਂ ਰਿਕਵਰੀ ਨੋਟਿਸ ਭੇਜਣ ਮੁੱਖ ਮੰਤਰੀ'
ਆਓ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਦਾਅਵਿਆਂ ਵਿੱਚ ਕਿੰਨੀ ਸੱਚਾਈ ਹੈ। ਅਸਲ ਵਿੱਚ IRCTC ਨੇ ਟਵੀਟ ਕਰਕੇ ਅਜਿਹੇ ਦਾਅਵਿਆਂ ਦਾ ਖੰਡਨ ਕੀਤਾ ਹੈ। IRCTC ਵੱਲੋਂ ਟਵੀਟ ਕੀਤਾ ਗਿਆ ਹੈ ਕਿ ਵਿਭਾਗ ਵੱਲੋਂ ਅਜਿਹੀ ਕੋਈ ਹਦਾਇਤ ਨਹੀਂ ਦਿੱਤੀ ਗਈ ਹੈ। ਆਈਆਰਸੀਟੀਸੀ ਨੇ ਟਵਿੱਟਰ ਪੋਸਟ ਵਿੱਚ ਲਿਖਿਆ ਕਿ ਅਜਿਹੀ ਕੋਈ ਹਦਾਇਤ ਜਾਰੀ ਨਹੀਂ ਕੀਤੀ ਗਈ ਹੈ। ਸਾਰੀਆਂ ਪ੍ਰਵਾਨਿਤ ਵਸਤੂਆਂ ਫੂਡ ਯੂਨਿਟ ਤੋਂ ਯਾਤਰੀਆਂ ਨੂੰ ਵਿਕਰੀ ਲਈ ਉਪਲੱਬਧ ਹਨ।
ਵਾਇਰਲ ਮੀਡੀਆ ਰਿਪੋਰਟ ਵਿੱਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਾਵਣ (Sawan 2023) ਦੇ ਮਹੀਨੇ ਵਿਚ ਪਿਆਜ਼ ਅਤੇ ਲਸਣ ਤੋਂ ਬਿਨਾਂ ਖਾਣਾ ਪਰੋਸਿਆ ਜਾਵੇਗਾ ਅਤੇ ਫਲ ਵੀ ਦਿੱਤੇ ਜਾਣਗੇ। ਇਹ ਵਿਵਸਥਾ ਪੂਰੇ ਸਾਵਣ ਮਹੀਨੇ ਵਿੱਚ ਲਾਗੂ ਰਹੇਗੀ। ਸਾਵਣ ਸ਼ੁਰੂ ਹੁੰਦੇ ਹੀ 4 ਜੁਲਾਈ ਤੋਂ ਮਾਸਾਹਾਰੀ ਭੋਜਨ ਬੰਦ ਕਰ ਦਿੱਤਾ ਜਾਵੇਗਾ। ਸਫ਼ਾਈ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਆਈਆਰਸੀਟੀਸੀ ਨੇ ਇਨ੍ਹਾਂ ਸਾਰੇ ਦਾਅਵਿਆਂ ਤੋਂ ਸਾਫ਼ ਇਨਕਾਰ ਕੀਤਾ ਹੈ।
ਇਹ ਵੀ ਪੜ੍ਹੋ: Delhi News: PM ਨਰਿੰਦਰ ਮੋਦੀ ਦੀ ਰਿਹਾਇਸ਼ 'ਤੇ ਉੱਡਦਾ ਦਿਖਿਆ ਡਰੋਨ, ਤਲਾਸ਼ 'ਚ ਲੱਗੀਆਂ SPG ਤੇ ਪੁਲਿਸ ਏਜੰਸੀਆਂ