Faridkot News: ਕਰੀਬ ਇੱਕ ਸਾਲ ਪਹਿਲਾਂ 2023 ਚ ਕਾਊਂਟਰ ਇੰਟੈਲੀਜੈਂਸ ਵੱਲੋਂ ਵੱਡੀ ਪ੍ਰਾਪਤੀ ਕਰਦੇ ਹੋਏ ਭਾਰਤ ਪਾਕਿਸਤਾਨ ਬਾਰਡਰ ਤੇ 77 ਕਿਲੋ ਹੈਰੋਇਨ ਬ੍ਰਾਮਦ ਕੀਤੀ ਗਈ ਸੀ। ਜਿਸ ਮਾਮਲੇ 'ਚ ਫ਼ਰੀਦਕੋਟ ਜ਼ਿਲੇ ਦੇ ਪਿੰਡ ਦੀਪ ਸਿੰਘ ਵਾਲਾ ਦੇ ਦੋ ਵਿਅਕਤੀ ਗੁਲਾਬ ਸਿੰਘ ਅਤੇ ਸਿਕੰਦਰ ਸਿੰਘ ਵੀ ਨਾਮਜ਼ਦ ਸਨ। ਜੋ ਮੌਕੇ ਤੋਂ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ ਸਨ ਅਤੇ ਹਲੇ ਤੱਕ ਫ਼ਰਾਰ ਚੱਲ ਰਹੇ ਸਨ। ਦੋ ਦਿਨ ਪਹਿਲਾਂ ਹੀ ਫ਼ਰੀਦਕੋਟ ਜ਼ਿਲਾ ਪੁਲਿਸ ਵੱਲੋਂ ਇੱਕ ਆਰੋਪੀ ਗੁਲਾਬ ਸਿੰਘ ਨੂੰ ਕਾਬੂ ਕਰ ਲਿਆ ਸੀ ਅਤੇ ਹੁਣ ਦੋ ਦਿਨਾਂ ਬਾਅਦ ਕਾਊਂਟਰ ਇੰਟੈਲੀਜੈਂਸ ਵੱਲੋ ਦੂਜੇ ਫ਼ਰਾਰ ਚਲ ਰਹੇ ਆਰੋਪੀ ਨੂੰ ਵੀ ਗਿਰਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕਰ ਲਈ ਹੈ।


COMMERCIAL BREAK
SCROLL TO CONTINUE READING

ਗੌਰਤਲਬ ਹੈ ਕਿ ਪਾਕਿਸਤਾਨੀ ਸਮਗਲਰਾਂ ਨਾਲ ਇੰਟਰਨੈੱਟ ਜਰੀਏ ਜੁੜੇ ਭਾਰਤੀ ਸਮਗਲਰ ਦਰਿਆ ਦੇ ਰਾਹੀਂ ਨਸ਼ੇ ਦੀ ਖੇਪ ਮੰਗਵਾਉਦੇ ਸਨ। ਜਿਨ੍ਹਾਂ ਨੂੰ ਗੁਲਾਬ ਸਿੰਘ ਅਤੇ ਸਿਕੰਦਰ ਸਿੰਘ ਗੋਤਾਖੋਰ ਮੁਹਈਆ ਕਰਵਾਉਂਦੇ ਸਨ ਤਾਂ ਜੋ ਦਰਿਆ ਦੇ ਰਸਤੇ ਨਸ਼ੇ ਦੀ ਖੇਪ ਨੂੰ ਪਾਰੋ ਮੰਗਵਾਇਆ ਜਾ ਸਕੇ। ਇਸ ਸਾਰੇ ਮਾਮਲੇ ਦਾ ਭਾਂਡਾ ਭੰਨਦੇ ਹੋਏ ਕਾਊਂਟਰ ਇੰਟੈਲੀਜੈਂਸ ਵੱਲੋਂ ਨਸ਼ੇ ਦੀ ਵੱਡੀ ਖੇਪ ਜਿਸ 'ਚ 77 ਕਿਲੋ ਹੈਰੋਇਨ ਤੋਂ ਇਲਾਵਾ ਕੁੱਝ ਹਥਿਆਰ ਵੀ ਬ੍ਰਾਮਦ ਕੀਤੇ ਸਨ। ਇਸ ਮਾਮਲੇ ਚ ਹੁਣ ਤੱਕ ਸਾਰੇ ਦੋਸ਼ੀ ਫੜੇ ਜਾ ਚੁਕੇ ਹਨ ਅਤੇ ਇਨ੍ਹਾਂ ਦੀ ਪੁੱਛਗਿੱਛ ਤੋਂ ਹੋ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਨਾਲ ਕੁੱਝ ਹੋਰ ਲੋਕ ਵੀ ਨਸ਼ੇ ਦੇ ਇਸ ਕਾਰੋਬਾਰ ਨਾਲ ਜੁੜੇ ਹੋਣ ਇਨ੍ਹਾਂ ਦਾ ਖੁਲਾਸਾ ਵੀ ਜਲਦ ਹੋ ਸਕਦਾ ਹੈ।