Farmers Protest Update: ਕਿਸਾਨ ਇੱਕ ਵਾਰ ਫਿਰ ਰਾਜਧਾਨੀ ਦਿੱਲੀ ਵੱਲ ਮਾਰਚ ਕਰਨ ਜਾ ਰਹੇ ਹਨ। ਅੱਜ 2 ਦਸੰਬਰ ਨੂੰ 10 ਕਿਸਾਨ ਜਥੇਬੰਦੀਆਂ ਦਿੱਲੀ ਵਿੱਚ ਦਾਖ਼ਲ ਹੋਣਗੀਆਂ। ਕਿਸਾਨਾਂ ਨੇ ਸੰਸਦ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਨੋਇਡਾ ਪੁਲਿਸ ਨੇ ਵੀ ਕਿਸਾਨਾਂ ਨੂੰ ਰੋਕਣ ਲਈ ਪੂਰੀ ਤਿਆਰੀ ਕਰ ਲਈ ਹੈ।


COMMERCIAL BREAK
SCROLL TO CONTINUE READING

ਇਸ ਦੇ ਨਾਲ ਹੀ ਭਾਰਤੀ ਕਿਸਾਨ ਪਰਿਸ਼ਦ (ਬੀਕੇਪੀ) ਸਮੇਤ ਕਿਸਾਨ ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਅਤੇ ਸੰਯੁਕਤ ਕਿਸਾਨ ਮੋਰਚਾ (ਐੱਸ. ਕੇ. ਐੱਮ.) ਵਰਗੀਆਂ ਕਈ ਹੋਰ ਕਿਸਾਨ ਜਥੇਬੰਦੀਆਂ ਨੇ ਦਿੱਲੀ ਆਉਣ ਵਾਲੇ  (Farmers Protest)  ਕੁਝ ਰਸਤਿਆਂ ਨੂੰ ਬੰਦ ਕਰ ਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। 


ਨਵੇਂ ਖੇਤੀ ਕਾਨੂੰਨਾਂ ਤਹਿਤ ਮੁਆਵਜ਼ੇ ਅਤੇ ਲਾਭਾਂ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਦਿੱਲੀ ਵੱਲ ਮਾਰਚ (Farmers Protest) ਕਰਨਗੇ। ਬੀਕੇਪੀ ਆਗੂ ਸੁਖਬੀਰ ਖਲੀਫਾ ਦੀ ਅਗਵਾਈ ਹੇਠ ਪਹਿਲਾ ਗਰੁੱਪ 2 ਦਸੰਬਰ ਨੂੰ ਦੁਪਹਿਰ 12 ਵਜੇ ਨੋਇਡਾ ਦੇ ਮਹਾਮਾਇਆ ਫਲਾਈਓਵਰ ਤੋਂ ਆਪਣਾ ਮਾਰਚ ਸ਼ੁਰੂ ਕਰੇਗਾ।


ਟ੍ਰੈਫਿਕ ਐਡਵਾਈਜ਼ਰੀ ਜਾਰੀ
ਟ੍ਰੈਫਿਕ 'ਤੇ ਪ੍ਰਭਾਵ ਨੂੰ ਘੱਟ ਕਰਨ ਲਈ ਨੋਇਡਾ ਅਧਿਕਾਰੀਆਂ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ 'ਚ ਮੁੱਖ ਮਾਰਗਾਂ 'ਤੇ ਸੰਭਾਵੀ ਭੀੜ-ਭੜੱਕੇ ਦੀ ਚਿਤਾਵਨੀ ਦਿੱਤੀ ਗਈ ਹੈ। ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਯਾਤਰੀਆਂ ਨੂੰ ਵਿਕਲਪਕ ਰੂਟਾਂ ਦੀ ਵਰਤੋਂ ਕਰਨ ਅਤੇ ਦੇਰੀ ਤੋਂ ਬਚਣ ਲਈ ਮੈਟਰੋ ਦੀ ਵਰਤੋਂ ਕਰਨ 'ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।


- ਸੰਦੀਪ ਪੇਪਰ ਮਿੱਲ ਚੌਂਕ, ਝੂੰਡਪੁਰਾ ਚੌਂਕ ਤੋਂ ਸੈਕਟਰ-15 ਹੋ ਕੇ ਜਾ ਸਕਦੇ ਹੋ।
-ਡੀਐਨਡੀ ਬਾਰਡਰ ਤੋਂ ਦਿੱਲੀ ਜਾਣ ਵਾਲੇ ਵਾਹਨ ਐਲੀਵੇਟਿਡ ਰੋਡ ਦੀ ਵਰਤੋਂ ਕਰਦੇ ਹੋਏ ਸੈਕਟਰ-18 ਤੋਂ ਹੋ ਕੇ ਫਿਲਮਸਿਟੀ ਫਲਾਈਓਵਰ ਤੋਂ ਜਾ ਸਕਦੇ ਹਨ।
-ਕਾਲਿੰਦੀ ਬਾਰਡਰ ਦਿੱਲੀ ਤੋਂ ਆਉਣ ਵਾਲੇ ਵਾਹਨ ਸੈਕਟਰ-37 ਦੇ ਰਸਤੇ ਮਹਾਮਾਯਾ ਫਲਾਈਓਵਰ ਤੋਂ ਜਾ ਸਕਣਗੇ।


ਇਹ ਵੀ ਪੜ੍ਹੋ: Farmers Protest Update: ਕਿਸਾਨ ਆਗੂਆਂ ਨੇ 6 ਦਸੰਬਰ ਨੂੰ ਪੈਦਲ ਦਿੱਲੀ ਵੱਲ ਕੂਚ ਕਰਨ ਦਾ ਕੀਤਾ ਐਲਾਨ


ਅੱਜ ਦੁਪਹਿਰ 12 ਵਜੇ ਤੋਂ ਕਿਸਾਨਾਂ ਦਾ ਮਾਰਚ
ਕਿਸਾਨ ਅੱਜ ਦੁਪਹਿਰ 12 ਵਜੇ ਮਹਾਮਾਇਆ ਫਲਾਈਓਵਰ ਦੇ ਹੇਠਾਂ ਤੋਂ ਆਪਣਾ ਮਾਰਚ ਸ਼ੁਰੂ ਕਰਨਗੇ। ਉਹ ਆਪਣੇ ਟਰੈਕਟਰ-ਟਰਾਲੀਆਂ ਵਿੱਚ ਦਿੱਲੀ ਲਈ ਰਵਾਨਾ ਹੋਣਗੇ। ਇੱਥੇ ਨੋਇਡਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਗੌਤਮ ਬੁੱਧ ਨਗਰ ਨੂੰ ਦਿੱਲੀ ਨਾਲ ਜੋੜਨ ਵਾਲੀਆਂ ਸਾਰੀਆਂ ਸਰਹੱਦਾਂ 'ਤੇ ਬੈਰੀਅਰ ਲਗਾ ਦਿੱਤੇ ਹਨ। ਦਿੱਲੀ ਪੁਲਿਸ ਅਤੇ ਨੋਇਡਾ ਪੁਲਿਸ ਵੱਲੋਂ ਸਾਰੇ ਰਸਤਿਆਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ।