18th Lok Sabha First Session: 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 24 ਜੂਨ ਤੋਂ 3 ਜੁਲਾਈ ਤੱਕ ਚੱਲੇਗਾ। ਦਰਅਸਲ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਟਵੀਟ ਕਰ ਦੱਸਿਆ ਕਿ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 24 ਜੂਨ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। 


COMMERCIAL BREAK
SCROLL TO CONTINUE READING

ਇਸ ਸੈਸ਼ਨ ਦੇ ਪਹਿਲੇ ਤਿੰਨ ਦਿਨਾਂ ਵਿੱਚ ਨਵੇਂ ਚੁਣੇ ਗਏ ਮੈਂਬਰ ਸਹੁੰ ਚੁੱਕਣਗੇ ਅਤੇ ਸਦਨ ਦੇ ਸਪੀਕਰ ਦੀ ਵੀ ਚੋਣ ਕੀਤੀ ਜਾਵੇਗੀ। ਸੈਸ਼ਨ 3 ਜੁਲਾਈ ਨੂੰ ਸਮਾਪਤ ਹੋਵੇਗਾ।


ਇਹ ਵੀ ਪੜ੍ਹੋ: Petrol and Diesel Price: ਅੱਜ ਬਦਲੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ,ਕਈ ਸੂਬਿਆਂ 'ਚ ਹੋਇਆ ਮਹਿੰਗਾ, ਜਾਣੋ ਰੇਟ

ਰਾਸ਼ਟਰਪਤੀ ਦ੍ਰੋਪਦੀ ਮੁਰਮੂ 27 ਜੂਨ ਨੂੰ ਲੋਕ ਸਭਾ ਅਤੇ ਰਾਜ ਸਭਾ ਦੀ ਸਾਂਝੀ ਬੈਠਕ ਨੂੰ ਸੰਬੋਧਿਤ ਕਰਨਗੇ ਅਤੇ ਨਵੀਂ ਸਰਕਾਰ ਦੇ ਅਗਲੇ ਪੰਜ ਸਾਲਾਂ ਦੇ ਕੰਮ ਦੀ ਰੂਪਰੇਖਾ ਪੇਸ਼ ਕਰਨਗੇ।


ਰਿਜਿਜੂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ 'ਨਵੇਂ ਚੁਣੇ ਗਏ ਮੈਂਬਰਾਂ ਦੀ ਸਹੁੰ ਚੁੱਕਣ, ਸਪੀਕਰ ਦੀ ਚੋਣ, ਰਾਸ਼ਟਰਪਤੀ ਦੇ ਭਾਸ਼ਣ ਅਤੇ ਇਸ 'ਤੇ ਚਰਚਾ ਲਈ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 24 ਜੂਨ, 2024 ਤੋਂ 3 ਜੁਲਾਈ, 2024 ਤੱਕ ਬੁਲਾਇਆ ਜਾ ਰਿਹਾ ਹੈ।'



ਇਹ ਵੀ ਪੜ੍ਹੋ: Khanna Firing: ਫਿਲਮੀ ਸਟਾਈਲ 'ਚ ਖੰਨਾ 'ਚ ਇੱਕ ਜੌਹਰੀ 'ਤੇ ਜਾਨਲੇਵਾ ਹਮਲਾ, 5 ਸੈਕਿੰਡ 'ਚ ਕੀਤੇ ਕਈ ਰਾਉਂਡ ਫਾਇਰਿੰਗ


ਰਾਸ਼ਟਰਪਤੀ ਦੁਆਰਾ ਮਿਤੀ 12 ਜੂਨ, 2024 ਨੂੰ ਹੇਠ ਲਿਖਿਆ ਹੁਕਮ ਆਮ ਜਾਣਕਾਰੀ ਲਈ ਪ੍ਰਕਾਸ਼ਿਤ ਕੀਤਾ ਗਿਆ ਹੈ "ਸੰਵਿਧਾਨ ਦੇ ਅਨੁਛੇਦ 85 ਦੀ ਧਾਰਾ (1) ਦੁਆਰਾ ਮੈਨੂੰ ਪ੍ਰਦਾਨ ਕੀਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਮੈਂ ਇੱਥੇ ਸੋਮਵਾਰ, 24 ਜੂਨ, 2024 ਨੂੰ ਸਵੇਰੇ 11.00 ਵਜੇ ਲੋਕ ਸਭਾ ਦੀ ਮੀਟਿੰਗ ਨਵੀਂ ਦਿੱਲੀ ਵਿਖੇ ਬੁਲਾ ਰਿਹਾ ਹਾਂ।