Jammu Landslide News : ਜੰਮੂ-ਕਸ਼ਮੀਰ `ਚ ਢਿੱਗਾਂ ਡਿੱਗਣ ਕਾਰਨ 2 ਮਹੀਨੇ ਦੀ ਬੱਚੀ ਸਮੇਤ 4 ਲੋਕਾਂ ਦੀ ਮੌਤ
ਜੰਮੂ-ਕਸ਼ਮੀਰ ਵਿੱਚ ਢਿੱਗਾਂ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਦਰਅਸਲ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਮੌਸਮ ਖਰਾਬ ਹੋਣ ਕਾਰਨ ਹੋਰ ਥਾਵਾਂ ਉਤੇ ਫਸੇ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਜੰਮੂ-ਕਸ਼ਮੀਰ ਵਿੱਚ ਮੌਸਮ ਖਰਾਬ ਹੋਣ ਕਾ
Jammu Landslide News: ਜੰਮੂ-ਕਸ਼ਮੀਰ ਵਿੱਚ ਢਿੱਗਾਂ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਦਰਅਸਲ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਮੌਸਮ ਖਰਾਬ ਹੋਣ ਕਾਰਨ ਹੋਰ ਥਾਵਾਂ ਉਤੇ ਫਸੇ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ। ਜੰਮੂ-ਕਸ਼ਮੀਰ ਵਿੱਚ ਮੌਸਮ ਖਰਾਬ ਹੋਣ ਕਾਰਨ ਜਨਜੀਵਨ ਪ੍ਰਭਾਵਿਤ ਹੋ ਚੁੱਕਾ ਹੈ।
ਜਾਣਕਾਰੀ ਮੁਤਾਬਕ ਮਾਹੌਰ ਸਬ ਡਿਵੀਜ਼ਨ ਦੇ ਚਸਾਨਾ ਪਿੰਡ ਵਿੱਚ ਢਿੱਗਾਂ ਡਿੱਗਣ ਵਿੱਚ 2 ਮਹੀਨੇ ਦੇ ਬੱਚੇ ਸਮੇਤ ਉਸ ਦੀ ਮਾਂ ਹੋਰ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਢਿੱਗਾਂ ਡਿੱਗਣ ਮਕਾਨ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਹੈ। ਮਕਾਨ ਵਿੱਚ ਸੁੱਤੇ ਪਏ ਲੋਕਾਂ ਵਿਚੋਂ ਚਾਰ ਦੀ ਮੌਤ ਹੋ ਗਈ ਅਤੇ ਦੋ ਲੋਕ ਜ਼ਖ਼ਮੀ ਹੋ ਗਏ ਹਨ।
ਇਹ ਜਾਣਕਾਰੀ ਰਿਆਸੀ ਡਿਪਟੀ ਕਮਿਸ਼ਨਰ ਵਿਸ਼ੇਸ਼ ਪਾਲ ਮਹਾਜਨ ਨੇ ਦਿੱਤੀ। ਜੰਮੂ-ਕਸ਼ਮੀਰ 'ਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਤੇ ਬਰਫਬਾਰੀ ਹੋ ਰਹੀ ਹੈ। ਅਜਿਹੇ 'ਚ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਤੇ ਬਰਫ ਖਿਸਕਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਬੰਦ ਰਿਹਾ।
ਰਾਮਬਨ ਜ਼ਿਲ੍ਹੇ ਦੇ ਧਲਵਾਸ ਇਲਾਕੇ 'ਚ ਜ਼ਮੀਨ ਖਿਸਕਣ ਕਾਰਨ ਮਲਬਾ ਸੜਕ 'ਤੇ ਡਿੱਗ ਗਿਆ ਹੈ। ਸ਼ਨਿੱਚਰਵਾਰ ਨੂੰ ਮੁਗਲ ਰੋਡ 'ਤੇ ਬਰਫ਼ਬਾਰੀ ਹੋਈ। ਮਕੈਨੀਕਲ ਵਿਭਾਗ ਨੇ ਇੱਥੇ ਫਸੇ 7 ਟਰੈਕਰਾਂ ਰੈਸਕਿਊ ਕੀਤਾ ਹੈ। ਜੰਮੂ-ਕਸ਼ਮੀਰ ਦੇ ਸੋਨਮਰਗ 'ਚ ਹਾਜੀ ਕਾਬਰ ਨੇੜੇ ਬਰਫ਼ ਦਾ ਤੋਦਾ ਡਿੱਗ ਗਿਆ ਹੈ। ਸੜਕਾਂ ਤੋਂ ਬਰਫ਼ ਹਟਾਈ ਜਾ ਰਹੀ ਹੈ। ਖ਼ਰਾਬ ਮੌਸਮ ਵਿਚਾਲੇ ਪਹਾੜਾਂ ਵਿੱਚ ਬਰਫ਼ ਦੇ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਰਾਜੌਰੀ 'ਚ ਤੇਜ਼ ਮੀਂਹ ਤੇ ਹਨੇਰੀ ਨੇ ਸ਼ਹਿਰ ਦਾ ਮਿਜਾਜ਼ ਬਦਲ ਕੇ ਰੱਖ ਦਿੱਤਾ ਹੈ।
ਜੰਮੂ ਡਿਵੀਜ਼ਨ ਦੇ ਸੈਰ-ਸਪਾਟਾ ਸਥਾਨਾਂ ਨਾਥਤਾਪ, ਜੁਗਧਰ, ਸ਼ਿਵਗੜ੍ਹ, ਸੀਓਜਧਰ, ਲੱਧਾਧਾਰ ਤੋਂ ਇਲਾਵਾ ਪੀਰਪੰਜਾਲ ਦੇ ਖੇਤਰ ਵਿੱਚ ਚਿੱਟੀ ਚਾਦਰ ਵਿੱਛ ਗਈ ਗਈ। ਊਧਮਪੁਰ ਸਮੇਤ ਜੰਮੂ ਦੇ ਕਈ ਹਿੱਸਿਆਂ ਵਿੱਚ ਗੜ੍ਹੇਮਾਰੀ ਹੋਈ। ਜ਼ਿਲ੍ਹਾ ਕਿਸ਼ਤਵਾੜ ਦੇ ਪਿੰਡ ਪਾਦਰ ਦੇ ਸੁਮਚਮ, ਕਬਨ, ਗੰਧਾਰੀ ਮਛੈਲ, ਲੁਸੇਂਦੀ ਆਦਿ ਸਮੇਤ ਵਡਵਾਨ ਦੇ ਕਈ ਪਿੰਡਾਂ ਵਿੱਚ ਬਰਫ਼ਬਾਰੀ ਹੋਈ ਹੈ।
ਕਿਸ਼ਤਵਾੜ ਦੇ ਮੁਗਲਮੈਦਾਨ, ਡਾਛਾਨ ਆਦਿ ਪਿੰਡਾਂ ਵਿਚ ਕੁਝ ਘਰਾਂ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ ਹੈ। ਡਾਛਾਨ ਇਲਾਕੇ ਦੇ ਹੀਰਵਣਿਆ ਨਾਲੇ 'ਚ ਬਰਫ ਖਿਸਕਣ ਕਾਰਨ ਸੜਕ ਜਾਮ ਹੋ ਗਈ। ਰਾਜੋਰੀ ਅਤੇ ਪੁੰਛ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ।
ਇਹ ਵੀ ਪੜ੍ਹੋ : Kisan Andolan Update: ਦਿੱਲੀ ਕੂਚ ’ਤੇ ਫੈਸਲਾ ਅੱਜ! ਸ਼ੁਭਕਰਨ ਦੀ ਅੰਤਿਮ ਅਰਦਾਸ ਤੋਂ ਬਾਅਦ ਕਿਸਾਨ ਬਣਾਉਣਗੇ ਰਣਨੀਤੀ