International News: ਫਰਾਂਸ ਦੇ ਰਾਸ਼ਟਰਪਤੀ ਰਗਬੀ ਦੇ ਇੱਕ ਮੈਚ ਵਿੱਚ ਟੀਮ ਦੀ ਜਿੱਤ ਮਗਰੋਂ ਮਨਾਏ ਜਾ ਰਹੇ ਜਸ਼ਨ ਵਿੱਚ ਸ਼ਰਾਬ ਪੀ ਕੇ ਵਿਰੋਧੀ ਸਿਆਸੀ ਧਿਰਾਂ ਦੇ ਨਿਸ਼ਾਨੇ ਉਤੇ ਆ ਗਏ ਹਨ। ਵਿਰੋਧੀ ਧਿਰ ਉਨ੍ਹਾਂ ਉਤੇ ਨਸ਼ੇ ਨੂੰ ਉਤਸ਼ਾਹਤ ਕਰਨ ਦੇ ਗੰਭੀਰ ਦੋਸ਼ ਲਗਾ ਰਹੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ 'ਤੇ ਸਿਆਸੀ ਵਿਰੋਧੀਆਂ ਵੱਲੋਂ ਸ਼ਰਾਬ ਪੀਣ ਦਾ ਦੋਸ਼ ਲਗਾਇਆ ਗਿਆ ਹੈ।


COMMERCIAL BREAK
SCROLL TO CONTINUE READING

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੈਕਰੋਨ 17 ਸਕਿੰਟਾਂ ਵਿੱਚ ਇੱਕ ਬੀਅਰ ਦੀ ਬੋਤਲ ਨੂੰ ਪੀ ਜਾਂਦੇ ਹਨ ਤੇ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ ਰਾਸ਼ਟਰਪਤੀ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਫਰਾਂਸ ਦੀ ਸਥਾਨਕ ਰਗਬੀ ਟੀਮ ਨੇ ਹਫਤੇ ਦੇ ਅੰਤ 'ਚ ਘਰੇਲੂ ਲੀਗ ਦਾ ਖਿਤਾਬ ਜਿੱਤਿਆ ਸੀਨ 'ਤੇ ਜਿੱਤ ਦੇ ਜਸ਼ਨ ਮਗਰੋਂ ਰਾਸ਼ਟਰਪਤੀ ਵਿਰੋਧੀਆਂ ਦੇ ਨਿਸ਼ਾਨੇ ਉਤੇ ਆ ਗਏ ਹਨ। ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਫ਼ਤੇ ਦੇ ਅੰਤ ਵਿੱਚ ਪੈਰਿਸ ਦੇ ਸਟੈਡ ਡੀ ਫਰਾਂਸ ਵਿੱਚ ਰਗਬੀ ਯੂਨੀਅਨ ਕਲੱਬ ਨੇ ਲਾ ਰੋਸ਼ੇਲ ਨੂੰ ਹਰਾਉਣ ਤੋਂ ਬਾਅਦ ਟੂਲੂਜ਼ ਦੇ ਚੇਂਜਿੰਗ ਰੂਮ ਵਿੱਚ ਰਾਸ਼ਟਰਪਤੀ ਨੂੰ ਕੋਰੋਨਾ ਬੀਅਰ ਦੀ ਇਕ ਬੋਤਲ ਦਿੱਤੀ ਗਈ। 


ਇਸ ਤੋਂ ਬਾਅਦ ਉਨ੍ਹਾਂ ਨੇ ਖਿਡਾਰੀਆਂ ਤੇ ਸਟਾਫ ਨਾਲ ਚੀਅਰਸ ਕੀਤਾ ਅਤੇ ਉਸ ਬੋਤਲ ਨੂੰ ਮੂੰਹ ਲਾ ਲਿਆ ਉੱਥੇ ਮੌਜੂਦ ਲੋਕਾਂ ਨੇ ਆਪਣੇ-ਆਪਣੇ ਫੋਨਾਂ ਵਿੱਚ ਰਿਕਾਰਡ ਕਰ ਲਿਆ। ਇਸ ਪਿੱਛੋਂ ਉਹ ਕੁਝ ਹੀ ਸਕਿੰਟਾਂ ਵਿੱਚ ਬੀਅਰ ਦੀ ਬੋਤਲ ਗਟਕ ਗਏ। ਤੁਹਾਨੂੰ ਦੱਸ ਦਈਏ ਕੇ ਇਸ ਦੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਰਾਸ਼ਟਰਪਤੀ ਮੈਕਰੋਨ ਨੇ ਵੀਆਈਪੀ ਮੰਚ ਤੋਂ ਮੈਚ ਦੇਖਿਆ ਸੀ।


ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਸਬੰਧੀ ਸੂਚੀ ਜਾਰੀ ਹੋਣ 'ਤੇ ਤਹਿਸੀਲਾਂ ਵਿੱਚ ਮਚਿਆ ਹੜਕੰਪ


ਗ੍ਰੀਨ ਪਾਰਟੀ ਦੀ ਸੰਸਦ ਮੈਂਬਰ ਸੈਂਡਰੀਨ ਰੂਸੋ ਨੇ ਇਸ ਘਟਨਾ ਉਤੇ ਟਵੀਟ ਕਰਕੇ ਇਤਰਾਜ਼ ਜ਼ਾਹਿਰ ਕੀਤਾ ਹੈ। ਰੂਸੋ ਦੇ ਟਵੀਟ ਦੇ ਜਵਾਬ ਵਿਚ ਮੈਕਰੋਨ ਦੀ ਪਾਰਟੀ ਦੇ ਇੱਕ ਸੰਸਦ ਮੈਂਬਰ ਜੀਨ-ਰੇਨੇ ਕੈਜ਼ੇਨਿਊਵ ਨੇ ਜਵਾਬ ਦਿੱਤਾ। ਜਿਸ ਵਿਚ ਉਨ੍ਹਾਂ ਨੇ ਕਿਹਾ ਕਿ "ਇੱਕ ਰਾਸ਼ਟਰਪਤੀ ਜੋ 23 ਖਿਡਾਰੀਆਂ ਦੀ ਖੁਸ਼ੀ ਵਿੱਚ ਹਿੱਸਾ ਲੈ ਰਿਹਾ ਹੈ ਅਤੇ ਉਨ੍ਹਾਂ ਦੀਆਂ ਪਰੰਪਰਾਵਾਂ ਵਿੱਚ ਹਿੱਸਾ ਲੈ ਰਿਹਾ ਹੈ। ਬੱਸ ਇਹੀ ਹੈ।" ਚੈਰਿਟੀ ਐਸੋਸੀਏਸ਼ਨ ਐਡਿਕਸ਼ਨਜ਼ ਫਰਾਂਸ ਦੇ ਬਰਨਾਰਡ ਬਾਸੇਟ ਨੇ ਸਥਾਨਕ BFMTV ਨੂੰ ਦੱਸਿਆ ਕਿ "ਵਿਵਹਾਰ ਲਈ ਇੱਕ ਸਿਹਤਮੰਦ ਉਦਾਹਰਣ ਸਥਾਪਤ ਕਰਨ ਦੇ ਮਾਮਲੇ ਵਿੱਚ ਇੱਕ ਰੋਲ ਮਾਡਲ ਵਜੋਂ ਪੇਸ਼ ਹੋਣਾ ਰਾਸ਼ਟਰਪਤੀ ਦੀ ਜ਼ਿੰਮੇਵਾਰੀ ਹੈ।"


ਇਹ ਵੀ ਪੜ੍ਹੋ : Miss Pooja News: 'ਅਲਵਿਦਾ' ... ਮਿਸ ਪੂਜਾ ਨੇ ਪੋਸਟ ਸ਼ੇਅਰ ਕਰ ਕੀਤਾ ਸੋਸ਼ਲ ਮੀਡੀਆ ਛੱਡਣ ਦਾ ਐਲਾਨ