Kanav Jangra news: ਸੰਤ ਕਬੀਰ ਨੇ ਸਹੀ ਕਿਹਾ ਸੀ, "ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ..." ਅਜਿਹੇ ਹੀ ਕੁਝ ਡੇਢ ਸਾਲ ਦੇ ਕਨਵ ਨਾਮ ਦੇ ਬੱਚੇ ਨਾਲ ਹੋਇਆ ਹੈ ਜੋ ਅਜਿਹੀ ਗੰਭੀਰ ਬਿਮਾਰੀ ਨਾਲ ਜੂਹ ਰਿਹਾ ਸੀ ਅਤੇ ਉਸਦੇ ਇਲਾਜ ਲਈ 17.50 ਕਰੋੜ ਰੁਪਏ ਦੀ ਲੋੜ ਸੀ। ਅਜਿਹੇ 'ਚ ਪੰਜਾਬ ਦੇ ਐਮਪੀ ਸੰਜੀਵ ਅਰੋੜਾ ਉਸਦੀ ਮਦਦ ਲਈ ਅੱਗੇ ਆਏ ਅਤੇ ਨਾਲ ਹੀ ਹੋਰ ਵੀ ਵੱਡੇ ਲੀਡਰ ਇਸ ਉਪਰਾਲੇ ਨਾਲ ਜੁੜੇ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਕ ਸੰਸਦ ਮੈਂਬਰ ਰਾਘਵ ਚੱਢਾ, ਹੰਸ ਰਾਜ ਹੰਸ, ਸੰਜੇ ਸਿੰਘ, ਵਿਵੇਕ ਤਨਖਾ, ਸੰਜੀਵ ਅਰੋੜਾ, ਰਾਮਚੰਦਰ ਜਾਂਗੜਾ, ਪ੍ਰਿਯੰਕਾ ਚਤੁਰਵੇਦੀ, ਰਵਨੀਤ ਸਿੰਘ ਬਿੱਟੂ, ਸੰਤ ਬਲਬੀਰ ਸਿੰਘ ਸੀਚੇਵਾਲ, ਪ੍ਰਵੇਸ਼ ਵਰਮਾ, ਅਸ਼ੋਕ ਮਿੱਤਲ ਅਤੇ ਮਨੀਸ਼ ਤਿਵਾੜੀ ਨੇ ਵੀ ਕਨਵ ਦੇ ਹੱਕ ਵਿੱਚ ਸਮਰਥਨ ਕੀਤਾ। 


ਇਸ ਤੋਂ ਇਲਾਵਾ, ਕਪਿਲ ਸ਼ਰਮਾ, ਸੋਨੂੰ ਸੂਦ, ਫਰਾਹ ਖਾਨ, ਵਿਦਿਆ ਬਾਲਨ, ਚੰਕੀ ਪਾਂਡੇ, ਰਾਜਪਾਲ ਯਾਦਵ, ਵਿਸ਼ਾਲ ਡਡਲਾਨੀ, ਅਲੀ ਅਸਗਰ, ਭਾਰਤੀ ਸਿੰਘ, ਪੰਕਜ ਤ੍ਰਿਪਾਠੀ, ਸ਼ਕਤੀ ਕਪੂਰ ਅਤੇ ਕੀਕੂ ਸ਼ਾਰਦਾ ਸਮੇਤ ਮਸ਼ਹੂਰ ਹਸਤੀਆਂ ਨੇ ਵੀ ਕਨਵ ਦਾ ਸਮਰਥਨ ਕੀਤਾ ਸੀ।


ਇਸ ਦੌਰਾਨ ਐਮਪੀ ਸੰਜੀਵ ਅਰੋੜਾ ਵੱਲੋਂ ਰਾਜ ਸਭਾ ਵਿੱਚ ਆਪਣੀ ਪਾਰਟੀ ਦੇ ਆਗੂ ਸੰਜੇ ਸਿੰਘ ਦੀ ਤਾਰੀਫ਼ ਕੀਤੀ ਗਈ, ਜਿਨ੍ਹਾਂ ਨੇ ਅਮਿਤ ਨਾਲ ਉਨ੍ਹਾਂ ਦੀ ਜਾਣ-ਪਛਾਣ ਕਰਵਾਈ। ਉਸ ਤੋਂ ਬਾਅਦ, ਸ਼ਹਿਰ-ਅਧਾਰਤ ਐਨਜੀਓ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਅਤੇ ਸਮਵੇਦਨਾ ਟਰੱਸਟ ਨੇ ਕਨਵ ਦੀ ਜ਼ਿੰਦਗੀ ਬਚਾਉਣ ਲਈ "ਲੈਟਸ ਸੇਵ ਕਨਵ - ਹੈਲਪ ਬੀਫੋਰ ਇਟਸ ਟੂ ਲੇਟ" ਮੁਹਿੰਮ ਦੀ ਸ਼ੁਰੂਆਤ ਕੀਤੀ। 


ਇਹ ਮੁਹਿੰਮ ਕਨਵ ਦੀ ਦੁਰਲੱਭ ਜੈਨੇਟਿਕ ਬਿਮਾਰੀ ਐਸਐਮਏ (ਸਪਾਈਨਲ ਮਸਕੂਲਰ ਐਟ੍ਰੋਫੀ) ਟਾਈਪ 1 ਦੇ ਇਲਾਜ ਲਈ ਫੰਡ ਇਕੱਠਾ ਕਰਨ ਵਿੱਚ ਮਦਦ ਕਰਨ ਲਈ ਸ਼ੁਰੂ ਕੀਤੀ ਗਈ ਸੀ।  


ਦੱਸ ਦਈਏ ਕਿ ਕਨਵ ਦੇ ਮਾਤਾ-ਪਿਤਾ ਅਮਿਤ ਅਤੇ ਗਰਿਮਾ, ਜੋ ਕਿ ਇੱਕ ਮੱਧ-ਵਰਗੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਮਹਿੰਗੇ ਇਲਾਜ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ। ਇਸ ਤਰ੍ਹਾਂ, ਸ਼ਹਿਰ-ਅਧਾਰਤ ਗੈਰ-ਸਰਕਾਰੀ ਸੰਗਠਨਾਂ ਨੇ ਲੋਕਾਂ ਨੂੰ ਮਨੁੱਖੀ ਆਧਾਰ 'ਤੇ ਦਾਨ ਦੀ ਅਪੀਲ 'ਤੇ ਵਿਚਾਰ ਕਰਨ ਅਤੇ ਇੱਕ ਕੀਮਤੀ ਜਾਨ ਬਚਾਉਣ ਲਈ ਖੁੱਲ੍ਹੇ ਦਿਲ ਨਾਲ ਦਾਨ ਕਰਨ ਦੀ ਬੇਨਤੀ ਕਰਨ ਲਈ ਸੁਹਿਰਦ ਅਤੇ ਠੋਸ ਯਤਨ ਕੀਤੇ। 


ਇਹ ਵੀ ਪੜ੍ਹੋ: Kanav Jangra Gets New life: ਡੇਢ ਸਾਲ ਦੇ ਬੱਚੇ ਲਈ ਲਈ ਮਸੀਹਾ ਬਣੇ ਐਮਪੀ ਸੰਜੀਵ ਅਰੋੜਾ, ਸਾਢੇ 17 ਕਰੋੜ ਰੁਪਏ ਦਾ ਕੀਤਾ ਇੰਤਜ਼ਾਮ


ਇਹ ਵੀ ਪੜ੍ਹੋ: Spinal Muscular Atrophy Type 1: ਡੇਢ ਸਾਲ ਦੇ ਬੱਚੇ ਦੇ ਇਲਾਜ ਲਈ ਲੱਗ ਗਏ ਸਾਢੇ 17 ਕਰੋੜ ਰੁਪਏ, ਜਾਣੋ ਕੀ ਸੀ ਅਜਿਹੀ ਗੰਭੀਰ ਬਿਮਾਰੀ 


ਇਹ ਵੀ ਪੜ੍ਹੋ: ZOLGENSMA Gene Therapy: ਕੀ ਹੈ ਸਾਢੇ 17 ਕਰੋੜ ਰੁਪਏ ਦੀ ਜ਼ੋਲਗੇਨਸਮਾ ਜੀਨ ਥੈਰੇਪੀ? ਜਾਣੋ ਇਸ ਬਾਰੇ ਕੁਝ ਖਾਸ ਗੱਲਾਂ 


 


(For more news apart from Kanav Jangra news, stay tuned to Zee PHH)