Happy Dussehra 2023: ਭਾਰਤ ਤਿਉਹਾਰਾਂ ਤੇ ਮੇਲਿਆਂ ਦਾ ਦੇਸ਼ ਹੈ। ਦੁਸਹਿਰਾ ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਇਹ ਭਾਰਤ ਵਿੱਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਨੇਕੀ ਦੀ ਬੁਰਾਈ 'ਤੇ ਜਿੱਤ ਅਤੇ ਆਪਸੀ ਪਿਆਰ ਦਾ ਪ੍ਰਤੀਕ ਦੁਸਹਿਰਾ ਤਿਉਹਾਰ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਇਲਾਕਿਆਂ 'ਚ ਆਯੋਜਿਤ ਕੀਤਾ ਜਾਂਦਾ ਹੈ।  


COMMERCIAL BREAK
SCROLL TO CONTINUE READING

ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਤਿਉਹਾਰ 'ਵਿਜਯਾਦਸ਼ਮੀ' ਮਨਾਇਆ ਜਾ ਰਿਹਾ ਹੈ। ਰਾਮਲੀਲਾ 'ਚ ਰਾਵਣ ਨੂੰ ਮਾਰਨ ਤੋਂ ਬਾਅਦ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਫੂਕੇ ਜਾਂਦੇ ਹਨ। ਦੁਸ਼ਹਿਰੇ ਦੇ ਤਿਉਹਾਰ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਵੱਖ ਵੱਖ ਆਗੂਆਂ ਨੇ ਦੁਸ਼ਹਿਰੇ ਦੀਆਂ ਵਧਾਈਆਂ ਦਿੱਤੀਆਂ ਹਨ। 


PM ਨਰਿੰਦਰ ਮੋਦੀ ਨੇ ਟਵੀਟ ਕਰ ਦਿੱਤੀ ਵਧਾਈ 
ਹਾਲ ਹੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਵਿਜਯਾਦਸ਼ਮੀ 'ਤੇ ਦੇਸ਼ ਭਰ ਦੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਸ਼ੁਭਕਾਮਨਾਵਾਂ। ਇਹ ਪਵਿੱਤਰ ਤਿਉਹਾਰ ਨਕਾਰਾਤਮਕ ਸ਼ਕਤੀਆਂ ਨੂੰ ਖਤਮ ਕਰਨ ਦੇ ਨਾਲ-ਨਾਲ ਜੀਵਨ ਵਿੱਚ ਚੰਗਿਆਈ ਨੂੰ ਅਪਣਾਉਣ ਦਾ ਸੁਨੇਹਾ ਲੈ ਕੇ ਆਉਂਦਾ ਹੈ।



ਇਹ ਵੀ ਪੜ੍ਹੋ: Dussehra 2023: ਅੱਜ ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ ਦੁਸਹਿਰੇ ਦਾ ਤਿਉਹਾਰ, ਲੋਕਾਂ 'ਚ ਭਾਰੀ ਉਤਸ਼ਾਹ

ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੈਕਟਰ 10 ਸਥਿਤ ਦਵਾਰਕਾ ਸ਼੍ਰੀ ਰਾਮਲੀਲਾ ਸੋਸਾਇਟੀ 'ਚ ਆਯੋਜਿਤ ਰਾਮਲੀਲਾ ਦੇ ਆਖਰੀ ਦਿਨ ਪਹੁੰਚਣਗੇ। ਪ੍ਰਦੂਸ਼ਣ ਦੇ ਮੱਦੇਨਜ਼ਰ ਹਰੇ ਪਟਾਕਿਆਂ ਦੀ ਵੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇਗੀ। ਸਾਰੇ ਪੁਤਲੇ ਹਰੇ ਪਟਾਕੇ ਅਤੇ ਇਲੈਕਟ੍ਰਿਕ ਸ਼ਾਰਟ ਨਾਲ ਸਾੜੇ ਜਾਣਗੇ। 


ਦੁਸਹਿਰੇ ਦਾ ਸਬੰਧ ਰਮਾਇਣ ਨਾਲ ਹੈ, ਜਿਸਦੇ ਅਨੁਸਾਰ ਰਾਜਾ ਦਸਰਥ ਨੇ ਆਪਣੇ ਪੁੱਤਰ ਸ਼੍ਰੀ ਰਾਮ ਚੰਦਰ ਨੂੰ 14 ਸਾਲ ਦੇ ਬਨਵਾਸ ਤੇ ਭੇਜ ਦਿੱਤਾ ਸੀ। ਸ਼੍ਰੀ ਰਾਮ ਚੰਦਰ ਦੇ ਨਾਲ ਉਹਨਾਂ ਦੀ ਪਤਨੀ ਸੀਤਾ ਤੇ ਭਰਾ ਲਛਮਣ ਵੀ ਸਨ। ਇਸ ਦੌਰਾਨ ਕਿਹਾ ਜਾਂਦਾ ਹੈ ਕਿ ਰਾਵਣ ਦੀ ਭੈਣ ਸਰੁਪਨਖਾ, ਲਛਮਣ ਤੇ ਮੋਹਿਤ ਹੋ ਗਈ। ਲਛਮਣ ਨੇ ਗੁੱਸੇ ਵਿੱਚ ਸਰੁਪਨਖਾ ਦਾ ਨੱਕ ਕੱਟ ਦਿੱਤਾ ਸੀ। ਤੇ ਉਧਰ ਰਾਵਣ ਆਪਣੀ ਭੈਣ ਦਾ ਅਪਮਾਨ ਸਹਿਣ ਨਾ ਕਰ ਸਕਿਆ ਤੇ ਉਹ ਸ਼੍ਰੀ ਰਾਮ ਚੰਦਰ ਦੀ ਪਤਨੀ ਸੀਤਾ ਨੂੰ ਚੁੱਕ ਕੇ ਲੈ ਗਿਆ ਸੀ।


ਰਾਵਣ ਬਹੁਤ ਵੱਡਾ ਵਿਦਵਾਨ ਸੀ। ਰਾਵਣ ਸੰਪੂਰਨ ਵੇਦਾਂ ਦਾ ਗਿਆਤਾ ਤੇ ਸ਼ਸ਼ਤਰ ਵਿਦਿਆ ਵਿੱਚ ਮਾਹਿਰ ਸੀ। ਵਿਅਕਤੀ ਭਾਵੇਂ ਕਿੰਨ੍ਹਾ ਵੀ ਗੁਣੀ-ਗਿਆਨੀ ਕਿਉਂ ਨਾ ਹੋਵੇ, ਕਈ ਵਾਰ ਉਸ ਵੱਲੋਂ ਕੀਤੀ ਗਈ ਇਕ ਹੀ ਗਲਤੀ, ਮੁਆਫੀ ਦੇ ਯੋਗ ਨਹੀਂ ਹੁੰਦੀ। ਰਾਵਣ ਨੇ ਵੀ ਹੰਕਾਰ ਵਿੱਚ ਆ ਕੇ ਸੀਤਾ ਦਾ ਹਰਣ ਕਰਨ ਵਰਗੀ ਗਲਤੀ ਕੀਤੀ, ਜਿਸ ਕਾਰਨ ਸ਼੍ਰੀ ਰਾਮ ਚੰਦਰ ਨੇ ਰਾਵਣ ਦਾ ਸੰਘਾਰ ਕਰਕੇ, ਲੰਕਾ ਤੇ ਜਿੱਤ ਪ੍ਰਾਪਤ ਕੀਤੀ।