Father's day 2023: ਫਾਦਰਸ ਡੇ (Father's day)ਜਿਸ ਨੂੰ ਹਰ ਸਾਲ ਜੂਨ ਦੇ ਤੀਜੇ ਹਫਤੇ ਮਨਾਇਆ ਜਾਂਦਾ ਹੈ। ਇਸ ਵਾਰ 18 ਜੂਨ ਐਤਵਾਰ ਨੂੰ ਫਾਦਰਸ ਡੇ ਆਇਆ ਹੈ। ਬੜੇ ਲੋਕਾਂ ਨੇ ਅੱਜ ਦੇ ਦਿਨ ਲਈ ਤਿਆਰੀਆਂ ਵੀ ਕਰ ਲਈਆਂ ਹੋਣਗੀਆਂ। ਫਾਦਰਸ ਡੇ (Father's day 2023) ਨੂੰ ਲੋਕ ਬੜੇ ਵੱਖ-ਵੱਖ ਤਰੀਕਿਆਂ ਨਾਲ ਮਨਾਉਂਦੇ ਹਨ। ਅੱਜ ਦੇ ਦਿਨ ਸੋਸ਼ਲ ਮੀਡਿਆ ਤੇ ਬਹੁਤ ਹੀ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।ਜੇ ਤੁਹਾਡੇ ਪਾਪਾ ਦਾ ਵੀ ਸੁਭਾਅ ਮਜ਼ਾਕ ਕਰਨ ਵਾਲਾ ਹੈ ਜਾਂ ਥੋੜ੍ਹਾ ਗੁੱਸੇ ਵਾਲਾ ਹੈ ਤਾਂ ਉਹਨਾਂ ਨੂੰ ਇਹ ਮਜ਼ੇਦਾਰ ਮੀਮਸ ਬਹੁਤ ਹੀ ਪਸੰਦ ਆਉਣਗੇ ਅਤੇ ਇਹ ਮੀਮਸ ਪੜ੍ਹ ਕੇ ਬੜੇ ਹੀ ਖੁਸ਼ ਹੋਣਗੇ।


COMMERCIAL BREAK
SCROLL TO CONTINUE READING

Father's Day Viral Memes: ਫਾਦਰਜ਼ ਡੇ ਦੇ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਮੀਮਜ਼ ਦਾ ਹੜ੍ਹ


ਪਹਿਲੇ ਜ਼ਮਾਨੇ ਵਿੱਚ ਕੋਈ ਵੀ ਫਾਦਰਸ ਡੇ (Father's day) ਨਹੀਂ ਮਨਾਇਆ ਜਾਂਦਾ ਸੀ ਜਦ ਵੀ ਉਹਨਾਂ ਦਾ ਦਿਲ ਕਰਦਾ ਸੀ ਉਹ ਸ਼ਿੱਤਰ ਚੱਕ ਕੇ ਯਾਦ ਦਿਵਾ ਦਿੰਦੇ ਸਨ ਕੇ ਤੇਰਾ ਪਿਓ ਕੌਣ ਹੈ ??


Father’s Day 2023 memes 
ਪਾਪਾ ਸਭ ਜਾਣਦੇ ਹਨ- ਜਦੋਂ ਵੀ ਤੁਸੀਂ ਆਪਣੇ ਪਿਤਾ ਦੇ ਸਾਹਮਣੇ ਗਿਆਨ ਦੇਣਾ ਸ਼ੁਰੂ ਕਰਦੇ ਹੋ, ਉਹ ਹਮੇਸ਼ਾ ਹਾਂ-ਹਾਂ ਮੈਂ ਜਾਣਦਾ ਹਾਂ। ਚਲੋ, ਆਪਣੇ ਪਿਤਾ ਨੂੰ ਨਾ ਪੜ੍ਹਾਓ।



ਇਹ ਵੀ ਪੜ੍ਹੋ: Alia Bhatt Hollywood Movie: ਵਿਲੇਨ ਦੇ ਕਿਰਦਾਰ 'ਚ ਨਜ਼ਰ ਆਈ ਆਲੀਆ ਭੱਟ, 'ਹਾਰਟ ਆਫ ਸਟੋਨ' ਦਾ ਟ੍ਰੇਲਰ ਹੋਇਆ ਰਿਲੀਜ਼


Father's day 2023 JOKES
ਪਾਪਾ - ਬੇਟਾ ਇੱਕ ਜ਼ਮਾਨਾ ਸੀ ਜਦ ਮੈਂ 10 ਰੁਪਏ ਦਾ ਬਾਜ਼ਾਰ 'ਚੋਂ ਦੁੱਧ,ਸਬਜ਼ੀ ਅਤੇ ਰਾਸ਼ਨ ਲੈ ਆਉਂਦਾ ਸੀ....
ਬੇਟਾ - ਹਾਂ ਪਾਪਾ ਉਸ ਜ਼ਮਾਨੇ ਵਿੱਚ ਦੁਕਾਨਾਂ 'ਤੇ CCTV ਕੈਮਰੇ ਵੀ ਤਾਂ ਨਹੀਂ ਹੁੰਦੇ ਸੀ.......
ਪਾਪਾ - ਇੱਕ ਵੀ ਕੰਮ ਤੈਨੂੰ ਠੀਕ ਨਾਲ ਨੀ ਕਰਨਾ ਆਉਂਦਾ....
ਬੇਟਾ - ਸੋਰੀ ਪਾਪਾ !
ਪਾਪਾ - ਗੱਧਾ ਦੇਖਿਆ ਵਾ ਤੂੰ ਕਦੇ ਤੇਰੀ ਸ਼ਕਲ ਓਹਦੇ ਨਾਲ ਮਿਲਦੀ ਹੈ....


ਬੇਟਾ - ਕੱਲ ਤਾਂ ਤੁਸੀਂ ਮੱਮੀ ਨੂੰ ਕਹਿ ਰਹੇ ਸੀ ਕੇ ਮੇਰੀ ਸ਼ਕਲ ਤੁਹਾਡੇ ਵਰਗੀ ਹੈ....
ਪਾਪਾ - ਦੱਸੀ ਜ਼ਰਾ 5 ਤੋਂ ਬਾਅਦ ਕੀ ਆਉਂਦਾ ਹੈ ?
ਬੇਟਾ - ਪਾਪਾ 6'ਤੇ 7
ਪਾਪਾ - ਸ਼ਾਬਾਸ਼ ਬੇਟਾ ਉਸ ਤੋਂ ਬਾਅਦ ਕੀ ਆਉਂਦਾ ਹੈ ਦੱਸੀ ?
ਬੇਟਾ - ਪਾਪਾ 8 9 10 'ਤੇ ਫਿਰ ਗੁਲਾਮ,ਬੇਗਮ ,ਬਾਦਸ਼ਾਹ......
ਪਾਪਾ - ਜੇਕਰ ਤੂੰ ਇਸ ਵਾਰ ਪੇਪਰਾਂ ਵਿੱਚੋ ਫੇਲ ਹੋਇਆ ਤਾਂ ਮੈਨੂੰ ਪਾਪਾ ਨਾ ਕਹੀ......
ਬੇਟਾ - ਠੀਕ ਹੈ ਫਿਰ ਮਿਸਟਰ ਰਾਜੇਸ਼ ਤੁਹਾਨੂੰ ਇਹ ਦੱਸ ਦਿੱਤਾ ਜਾਂਦਾ ਹੈ ਕੇ ਤੁਸੀ ਪਾਪਾ ਸੁਨਣ ਦਾ ਹੱਕ ਗਵਾ ਬੈਠੇ ਹੋ।


ਇਹ ਵੀ ਪੜ੍ਹੋ: Ludhiana CMS company Loot Case: ਲੁਧਿਆਣਾ ਲੁੱਟਕਾਂਡ ਨਾਲ ਜੁੜੀ ਵੱਡੀ ਖ਼ਬਰ, ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਵੀਡੀਓ ਆਈ ਸਾਹਮਣੇ