Same-Sex Marriage News: ਦੋ ਕੁੜੀਆਂ ਆਪਸ `ਚ ਕਰਵਾਉਣਾ ਚਾਹੁੰਦੀਆਂ ਸੀ ਵਿਆਹ, ਜਦੋਂ ਨਾ ਹੋ ਸਕਿਆ ਤਾਂ ਚੁੱਕਿਆ ਖੌਫ਼ਨਾਕ ਕਦਮ
Same-Sex Marriage News: ਕਿਹਾ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਉਨ੍ਹਾਂ ਦਾ ਵਿਆਹ ਕਿਤੇ ਹੋਰ ਕਰਨਾ ਚਾਹੁੰਦੇ ਸਨ ਜਿਸ ਕਰਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਚਾਰ ਸਾਲ ਪਹਿਲਾਂ ਹੋਈ ਸੀ।
Same-Sex Marriage News: ਅੱਜਕੱਲ੍ਹ ਲੜਕਾ- ਲੜਕੇ ਨਾਲ ਅਤੇ ਲੜਕੀ-ਲੜਕੀ ਨਾਲ ਵਿਆਹ ਕਰਵਾਉਣ ਦੇ ਮਾਮਲੇ ਰੋਜਾਨਾ ਵੇਖਣ ਨੂੰ ਮਿਲ ਰਹੇ ਹਨ। ਇਸ ਵਿਚਾਲੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਦੋ ਸਹੇਲੀਆਂ ਇੱਕ ਦੂਜੇ ਨਾਲ ਸਮਲਿੰਗੀ ਵਿਆਹ ਕਰਵਾਉਣਾ ਚਾਹੁੰਦੀਆਂ ਸਨ ਪਰ ਅਜਿਹਾ ਨਹੀਂ ਹੋ ਸਕਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਅਜਿਹਾ ਕਦਮ ਚੁੱਕਿਆ ਜਿਸ ਨੇ ਸਭ ਦੇ ਹੋਸ਼ ਉੱਡਾ ਦਿੱਤੇ।
ਇਹ ਮਾਮਲਾ ਪੰਜਾਬ ਦਾ ਨਹੀਂ ਸਗੋਂ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦਾ ਹੈ ਜਿੱਥੇ ਦੀਆਂ ਦੋ ਸਹੇਲੀਆਂ ਇੱਕ ਦੂਜੇ ਨਾਲ ਸਮਲਿੰਗੀ ਵਿਆਹ ਕਰਵਾਉਣਾ ਚਾਹੁੰਦੀਆਂ ਹਨ। ਇਸ ਦੌਰਾਨ ਉਨ੍ਹਾਂ ਕੁੜੀਆਂ ਦੀ ਇੱਛਾ ਮੁਤਾਬਿਕ ਵਿਆਹ ਨਾ ਹੋਣ ਕਰਕੇ ਦੋਵਾਂ ਨੇ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ 'ਚ ਇੱਕ ਦੀ ਮੌਤ ਹੋ ਗਈ, ਜਦਕਿ ਇੱਕ ਲੜਕੀ ਦੀ ਜਾਨ ਬਚ ਗਈ।
ਕਿਹਾ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਉਨ੍ਹਾਂ ਦਾ ਵਿਆਹ ਕਿਤੇ ਹੋਰ ਕਰਨਾ ਚਾਹੁੰਦੇ ਸਨ ਜਿਸ ਕਰਕੇ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਚਾਰ ਸਾਲ ਪਹਿਲਾਂ ਹੋਈ ਸੀ।
ਇਹ ਵੀ ਪੜ੍ਹੋ: Harjot Bains Wedding News: ਵਿਆਹ ਦੇ ਬੰਧਨ 'ਚ ਬੱਝੇ ਹਰਜੋਤ ਬੈਂਸ-IPS ਜੋਤੀ ਯਾਦਵ, ਵੇਖੋ ਪਹਿਲੀ ਤਸਵੀਰ
ਨਹਿਰ ਵਿੱਚੋਂ ਬਚਾਈ ਗਈ ਲੜਕੀ ਨੇ ਕਿਹਾ ਕਿ ਉਸ ਨੂੰ ਪਤਾ ਨਹੀਂ ਸੀ ਸਾਡਾ ਪਿਆਰਾ ਇੰਨ੍ਹਾਂ ਜਿਆਦਾ ਗੂੜਾ ਹੈ ਅਤੇ ਇਹ ਗੱਲ ਵਿਆਹ ਤੱਕ ਪਹੁੰਚ ਜਾਵੇਗੀ ਪਰ ਵਿਆਹ ਨਾ ਹੋਣ ਕਰਕੇ ਅਸੀਂ ਦੋਨਾਂ ਨੇ ਆਤਮ ਹਤਿਆ ਕਰਨ ਦਾ ਸੋਚ ਲਿਆ। ਇੰਨ੍ਹਾਂ ਦੋਵਾਂ ਸਹੇਲੀਆਂ ਨੇ ਫਤਿਹਾਬਾਦ ਦੇ ਪਿੰਡ ਭੋਡਾ ਹੋਸ਼ਨਾਕ ਕੋਲੋਂ ਲੰਘਦੀ ਕਿਸ਼ਨਗੜ੍ਹ ਬ੍ਰਾਂਚ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ। ਨਹਿਰ ਵਿੱਚੋਂ ਬੱਚ ਗਈ ਲੜਕੀ ਦੀ ਉਮਰ 21 ਸਾਲ ਦੀ ਹੈ।
ਗੌਰਤਲਬ ਹੈ ਕਿ ਸਰਕਾਰ ਨੇ ਸਮਲਿੰਗੀ ਵਿਆਹ ਨੂੰ ਹਰੀ ਝੰਡੀ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ। 25 ਫਰਵਰੀ ਨੂੰ ਸਰਕਾਰ ਨੇ ਆਪਣੇ ਜਵਾਬ 'ਚ ਕਿਹਾ ਕਿ ਸਮਲਿੰਗੀ ਜੋੜਿਆਂ ਨੂੰ ਪਾਰਟਨਰ ਦੀ ਤਰ੍ਹਾਂ ਰਹਿਣ ਅਤੇ ਜਿਨਸੀ ਸੰਬੰਧ ਕਾਇਮ ਕਰਨ ਦੀ ਤੁਲਨਾ ਭਾਰਤੀ ਪਰਿਵਾਰਕ ਇਕਾਈ ਨਾਲ ਨਹੀਂ ਕੀਤੀ ਜਾ ਸਕਦੀ।