Kasauli Landslide News: ਜ਼ਮੀਨ ਖਿਸਕਣ ਕਾਰਨ 3 ਇਮਾਰਤਾਂ ਨੁਕਸਾਨੀਆਂ, ਲੱਖਾਂ ਦਾ ਨੁਕਸਾਨ
Himachal Kasauli News: ਹਿਮਾਚਲ ਦੇ ਕਸੌਲੀ `ਚ ਸ਼ਨੀਵਾਰ ਸਵੇਰੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਜ਼ਮੀਨ ਖਿਸਕਣ ਕਾਰਨ ਇੱਕ ਇਮਾਰਤ ਕਈ ਮੀਟਰ ਤੱਕ ਡੁੱਬ ਗਈ।
Himachal Kasauli Landslide News: ਹਿਮਾਚਲ ਵਿੱਚ ਤੇਜ਼ ਬਾਰਿਸ਼ ਕਰਕੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਕਸੌਲੀ (Himachal Kasauli Landslide) ਤੋਂ ਸਾਹਮਣੇ ਆਇਆ ਹੈ ਜਿੱਥੇ ਜ਼ਮੀਨ ਖਿਸਕਣ ਕਾਰਨ ਤਿੰਨ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਸ ਦੌਰਾਨ ਲੱਖਾਂ ਦਾ ਨੁਕਸਾਨ ਹੋਇਆ ਹੈ।
ਦੱਸ ਦੇਈਏ ਕਿ ਹਿਮਾਚਲ ਦੇ ਸੈਰ-ਸਪਾਟਾ ਸ਼ਹਿਰ ਕਸੌਲੀ (Himachal Kasauli Landslide) ਵਿੱਚ ਇੱਕ ਇਮਾਰਤ ਕਈ ਮੀਟਰ ਤੱਕ ਡਿੱਗ ਗਈ। ਇਸ ਦੇ ਨਾਲ ਹੀ ਦੋ ਹੋਰ ਉਸਾਰੀ ਅਧੀਨ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਮਾਰਤਾਂ ਡਿੱਗਣ ਕਾਰਨ ਕਿੰਮੂਘਾਟ-ਚੱਕੀ ਮੋੜ ਸੜਕ ਵੀ ਬੰਦ ਹੋ ਗਈ ਹੈ। ਸ਼ੁੱਕਰਵਾਰ ਦੇਰ ਸ਼ਾਮ ਕਸੌਲੀ ਨੇੜੇ ਘਸਾਨ ਰੋਡ ਤੋਂ ਹੁੰਦੇ ਹੋਏ ਕਿਮੂਘਾਟ-ਚੱਕੀ ਮੋੜ 'ਤੇ ਦੋਚੀ ਪਿੰਡ 'ਚ ਸੜਕ ਅਤੇ ਕਈ ਇਮਾਰਤਾਂ ਧਸ ਗਈਆਂ। ਉਸਾਰੀ ਅਧੀਨ ਇਮਾਰਤਾਂ ਵਿੱਚੋਂ ਕੁਝ ਧਸ ਗਏ ਅਤੇ ਕੁਝ ਇਮਾਰਤਾਂ ਨੂੰ ਇੱਕ ਦਰੱਖਤ ਡਿੱਗਣ ਨਾਲ ਨੁਕਸਾਨ ਪਹੁੰਚਿਆ।
ਇਹ ਵੀ ਪੜ੍ਹੋ: Tomato Price Hike: ਜਾਣੋ ਕਿਉਂ ਵੱਧ ਰਹੀਆਂ ਟਮਾਟਰਾਂ ਦੀਆਂ ਕੀਮਤਾਂ, ਪੰਜਾਬ ਦੇ ਇੱਕ ਬੰਦੇ ਨੇ ਦੱਸੀ ਸਚਾਈ
ਇਸ ਦੇ ਨਾਲ ਹੀ ਜ਼ਮੀਨ ਖਿਸਕਣ (Himachal Kasauli Landslide) ਕਾਰਨ ਬਿਜਲੀ ਦੇ ਖੰਭੇ ਅਤੇ ਤਾਰਾਂ ਟੁੱਟ ਗਈਆਂ। ਇਸ ਸੜਕ 'ਤੇ ਕਈ ਛੋਟੇ-ਵੱਡੇ ਹੋਟਲ ਹਨ। ਸੈਲਾਨੀ ਵੀ ਹੋਟਲਾਂ ਵਿੱਚ ਫਸੇ ਹੋਏ ਹਨ ਕਿਉਂਕਿ ਇਸ ਸੜਕ ਦੇ ਟੁੱਟਣ ਕਾਰਨ ਕਸੌਲੀ ਨਾਲ ਵਾਹਨਾਂ ਦਾ ਸੰਪਰਕ ਵੀ ਟੁੱਟ ਗਿਆ ਹੈ।
ਇਹ ਵੀ ਪੜ੍ਹੋ: Rakhi Sawant News: 'ਚੰਗੇ ਲਾੜੇ' ਦੀ ਭਾਲ 'ਚ ਰਾਖੀ ਸਾਵੰਤ; ਫੋੜੇ ਸਿਰ 'ਚ ਆਂਡੇ, ਵੇਖੋ ਵਾਇਰਲ ਵੀਡੀਓ
ਦੱਸ ਦੇਈਏ ਕਿ ਇਸ ਸਾਲ ਹਿਮਾਚਲ 'ਚ (Himachal weather news) ਮਾਨਸੂਨ ਦੀ ਬਾਰਿਸ਼ ਨੇ ਕਾਫੀ ਨੁਕਸਾਨ ਕੀਤਾ ਹੈ। ਪਿਛਲੇ ਮਹੀਨੇ ਦੇ ਅੰਤ ਵਿੱਚ ਹਿਮਾਚਲ ਵਿੱਚ ਭਾਰੀ ਮੀਂਹ ਪਿਆ ਅਤੇ ਕਈ ਜ਼ਿਲ੍ਹਿਆਂ ਵਿੱਚ ਜ਼ਮੀਨ ਖਿਸਕਿਆਂ ਹਨ। ਜ਼ਮੀਨ ਖਿਸਕਣ ਕਾਰਨ ਸੂਬੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਹਾਲਾਂਕਿ, ਬਰਸਾਤ ਦੇ ਮੌਸਮ ਵਿੱਚ ਹਿਮਾਚਲ ਵਿੱਚ ਜ਼ਮੀਨ ਖਿਸਕਣ ਆਮ ਗੱਲ ਹੈ।
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ 'ਚ ਬਾਰਿਸ਼ (Himachal weather news) ਦਾ ਆਰੇਂਜ ਅਲਰਟ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ ਹੈ। ਜ਼ਮੀਨ ਖਿਸਕਣ ਕਾਰਨ ਕਾਲਕਾ-ਸ਼ਿਮਲਾ ਫੋਰਲੇਨ ਅਤੇ ਧਰਮਪੁਰ-ਕਸੌਲੀ ਸਮੇਤ ਲਗਭਗ 45 ਸੜਕਾਂ ਬੰਦ ਹੋ ਗਈਆਂ।