Hyderabad Car Accident News: ਅੱਜਕਲ੍ਹ ਕਾਰ ਹਾਦਸੇ ਬਹੁਤ ਵੱਧ ਗਏ ਹਨ ਕਿਓਂਕਿ ਲੋਕ ਤੇਜ਼ ਗੱਡੀ ਚਲਾਉਣਾ ਕੂਲ ਸਮਝਦੇ ਹਨ। ਹਾਲ ਹੀ ਵਿੱਚ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਇੱਕ ਦਿਲ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਇਕ ਤੇਜ਼ ਰਫਤਾਰ ਵਿੱਚ ਆ ਰਹੀ ਕਾਰ ਨੇ ਤਿੰਨ ਔਰਤਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।


COMMERCIAL BREAK
SCROLL TO CONTINUE READING

ਇਹ ਤਿੰਨ ਔਰਤਾਂ ਸਵੇਰ ਦੀ ਸੈਰ ਲਈ ਨਿਕਲੀਆਂ ਸਨ। ਸੜਕ ਦੇ ਕਿਨਾਰੇ ਪੈਦਲ ਚੱਲ ਰਹੀਆਂ ਔਰਤਾਂ ਨੂੰ ਅਚਾਨਕ ਇਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ ਅਤੇ ਇਹਨਾਂ ਤਿੰਨਾਂ ਦੀ ਮੌਕੇ 'ਤੇ ਮੌਤ ਹੋ ਗਈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇੱਕ ਤੇਜ਼ ਰਫ਼ਤਾਰ 'ਚ ਆ ਰਹੀ ਕਾਰ ਨੇ 3 ਔਰਤਾਂ ਨੂੰ ਟੱਕਰ ਮਾਰ ਕੇ ਮਾਰ ਦਿੱਤਾ। 


ਇਹ ਵੀ ਪੜ੍ਹੋ: PUBG ਖੇਡਦੇ- ਖੇਡਦੇ ਪਾਕਿਸਤਾਨ ਔਰਤ ਨੇ ਸਰਹੱਦ ਕੀਤੀ ਪਾਰ, ਫਿਰ ਹੋਇਆ ਅਜਿਹਾ...

ਪੁਲਿਸ ਮੁਤਾਬਕ ਇਹ ਘਟਨਾ ਮੰਗਲਵਾਰ ਸਵੇਰੇ ਵਾਪਰੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਾਇਰਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਿੱਥੇ ਇਹ ਔਰਤਾਂ ਸੈਰ ਕਰ ਰਹੀਆਂ ਹਨ, ਉਸ ਤੋਂ ਠੀਕ ਪਹਿਲਾਂ ਸੜਕ 'ਚ ਇੱਕ ਮੋੜ ਹੈ। ਕਾਰ ਦਾ ਡਰਾਈਵਰ ਇੰਨੀ ਰਫਤਾਰ 'ਤੇ ਸੀ ਕਿ ਮੋੜ 'ਤੇ ਬ੍ਰੇਕ ਲਗਾ ਕੇ ਹੌਲੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਉਹ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਤਿੰਨ ਔਰਤਾਂ ਨੂੰ ਟੱਕਰ ਮਾਰ ਦਿੱਤੀ।


Hyderabad Car Accident Video ਇਸ ਵੀਡੀਓ ਨੂੰ  Townsman ਨਾਮ ਦੇ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ।



ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਅਤੇ ਚਾਲਕ ਆਪਣਾ ਸੰਤੁਲਨ ਗੁਆ ​​ਬੈਠਾ, ਜਿਸ ਕਾਰਨ ਕਾਰ ਪੈਦਲ ਜਾ ਰਹੀਆਂ ਔਰਤਾਂ ਨੂੰ ਟੱਕਰ ਮਾਰ ਗਈ।


ਇਹ ਵੀ ਪੜ੍ਹੋ: Punjab News: ਨਹਿਰੀ ਵਿਭਾਗ ਦੀ ਅਣਗਹਿਲੀ-  ਕਿਸਾਨਾਂ ਦੀ ਕਈ ਏਕੜ ਝੋਨੇ ਦੀ ਫ਼ਸਲ ਹੋਈ ਤਬਾਹ

ਮ੍ਰਿਤਕ ਔਰਤ ਦੀ ਪਛਾਣ 48 ਸਾਲਾ ਅਨੁਰਾਧਾ ਅਤੇ ਉਸ ਦੀ ਬੇਟੀ ਮਮਤਾ ਵਜੋਂ ਹੋਈ ਹੈ। ਬੁਰੀ ਤਰ੍ਹਾਂ ਜ਼ਖਮੀ 36 ਸਾਲਾ ਮਾਲਵਿਕਾ ਅਨੁਰਾਧਾ ਦੀ ਦੋਸਤ ਹੈ। ਤਿੰਨੋਂ ਮੰਗਲਵਾਰ ਸਵੇਰੇ ਸਵੇਰ ਦੀ ਸੈਰ ਲਈ ਨਿਕਲੇ ਸਨ। ਦੋਸ਼ੀ ਨੌਜਵਾਨ ਦਾ ਨਾਂ ਮੁਹੰਮਦ ਬਦੀਉਦੀਨ ਖਦਰੀ ਹੈ। ਉਹ 19 ਸਾਲ ਦਾ ਹੈ ਅਤੇ ਅਵਿਨਾਸ਼ ਕਾਲਜ, ਹੈਦਰਾਬਾਦ ਤੋਂ ਬੀ.ਬੀ.ਏ. ਹਾਦਸਾ ਸਵੇਰੇ 6:11 ਵਜੇ ਵਾਪਰਿਆ। ਤਿੰਨੋਂ ਸੜਕ ਕਿਨਾਰੇ ਸੈਰ ਕਰ ਰਹੇ ਸਨ। ਉਦੋਂ ਪਿੱਛੇ ਤੋਂ ਆ ਰਹੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।