Brain Surgery News: ਦੁਨੀਆ ਦਾ ਪਹਿਲਾਂ ਕੇਸ; ਏਮਜ਼ `ਚ ਹੋਸ਼ ਵਿੱਚ ਰੱਖ ਕੇ ਬੱਚੀ ਦੀ ਕੀਤੀ ਬ੍ਰੇਨ ਸਰਜਰੀ
Brain Surgery News: ਏਮਜ਼ ਵਿੱਚ ਇੱਕ 5 ਸਾਲ 10 ਮਹੀਨੇ ਦੀ ਛੋਟੀ ਬੱਚੀ ਦੀ ਬ੍ਰੇਨ ਸਰਜਰੀ ਕੀਤੀ ਗਈ। ਪਰ ਇਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਦੇ ਦਿਮਾਗ ਦਾ ਆਪ੍ਰੇਸ਼ਨ ਬੱਚੀ ਦੇ ਹੋਸ਼ ਵਿੱਚ ਰਹਿੰਦੇ ਹੋਏ ਕੀਤਾ ਗਿਆ ਹੈ।
Brain Surgery News: ਰਾਜਧਾਨੀ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਇੱਕ ਅਨੋਖੀ ਸਰਜਰੀ ਕੀਤੀ ਗਈ ਹੈ। ਇੱਕ 5 ਸਾਲ 10 ਮਹੀਨੇ ਦੀ ਛੋਟੀ ਬੱਚੀ ਦੀ ਬ੍ਰੇਨ ਸਰਜਰੀ ਕੀਤੀ ਗਈ। ਪਰ ਇਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਦੇ ਦਿਮਾਗ ਦਾ ਆਪ੍ਰੇਸ਼ਨ ਬੱਚੀ ਦੇ ਹੋਸ਼ ਵਿੱਚ ਰਹਿੰਦੇ ਹੋਏ ਅੰਜਾਮ ਕੀਤਾ ਗਿਆ ਹੈ।
ਏਮਜ਼ ਹਸਪਤਾਲ ਨੇ ਸਰਜਰੀ ਦੌਰਾਨ ਬੱਚੀ ਦਾ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਬੱਚੀ ਆਪ੍ਰੇਸ਼ਨ ਟੇਬਲ ਉਪਰ ਹੈ ਅਤੇ ਨਿਊਰੋਸਰਜਨ ਡਾਕਟਰ ਦੀਪਕ ਗੁਪਤਾ ਨਾਲ ਗੱਲਾਂ ਕਰ ਰਹੀ ਹੈ। ਆਪ੍ਰੇਸ਼ਨ ਵਕਤ ਬੱਚੀ ਪੂਰੀ ਨਾਲ ਜਾਗ ਰਹੀ ਸੀ ਅਤੇ ਹੋਸ਼ ਵਿੱਚ ਸਿਰਫ਼ ਬ੍ਰੇਨ ਦੇ ਉਸ ਹਿੱਸੇ ਨੂੰ ਸੁੰਨ ਕੀਤਾ ਗਿਆ ਸੀ, ਜਿਥੇ ਸਰਜਰੀ ਕੀਤੀ ਜਾਣੀ ਸੀ।
ਇਸ ਬੱਚੀ ਨੂੰ ਬ੍ਰੇਨ ਟਿਊਮਰ ਸੀ, ਜਿਸ ਲਈ ਇਸ ਦੀ ਸਰਜਰੀ ਹੋਈ ਹੈ। ਆਪ੍ਰੇਸ਼ਨ ਦੌਰਾਨ ਏਮਜ਼ ਦੇ ਨਿਊਰੋਸਰਜਨ ਬੱਚੀ ਨਾਲ ਲਗਾਤਾਰ ਗੱਲਾਂ ਕਰਦੇ ਰਹੇ ਹਨ ਜਿਸ ਨਾਲ ਬੱਚੀ ਬਿਲਕੁਲ ਵੀ ਘਬਰਾਈ ਨਹੀਂ ਹੈ। ਆਮ ਤੌਰ ਉਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਜੇ ਹੋਸ਼ ਵਿੱਚ ਰਹਿੰਦੇ ਹੋਏ ਸਰਜਰੀ ਨੂੰ ਅੰਜਾਮ ਦਿੱਤਾ ਜਾਵੇ ਤਾਂ ਆਪ੍ਰੇਸ਼ਨ ਤੋਂ ਬਾਅਦ ਆਉਣ ਵਾਲੀ ਪਰੇਸ਼ਾਨੀ ਕਾਫੀ ਘੱਟ ਸਕਦੀ ਹੈ।
ਇਹ ਵੀ ਪੜ੍ਹੋ : Chandigarh News: ਜ਼ੀ ਨਿਊਜ਼ ਦੀ ਰਿਪੋਰਟ ਦਾ ਵੱਡਾ ਅਸਰ, OPERATION ਦਵਾਈ ਦਿਖਾਉਣ ਤੋਂ ਬਾਅਦ 3 ਡਾਕਟਰਾਂ 'ਤੇ ਡਿੱਗੀ ਗਾਜ
ਰਾਜਧਾਨੀ ਦਿੱਲੀ ਏਮਜ਼ ਦੇ ਡਾਕਟਰ ਡਾ. ਦੀਪਕ ਗੁਪਤਾ ਮੁਤਾਬਕ ਅਜੇ ਤੱਕ ਮੈਡੀਕਲ ਲਿਟਰੈਚਰ ਵਿੱਚ ਇੰਨੀ ਘੱਟ ਉਮਰ ਦੀ ਬੱਚੀ ਦੀ ਬ੍ਰੇਨ ਸਰਜਰੀ ਨੂੰ ਹੋਸ਼ ਵਿੱਚ ਰਹਿੰਦੇ ਹੋਏ ਕਰਨ ਦੇ ਕੋਈ ਦੂਜੇ ਨਤੀਜੇ ਨਹੀਂ ਮਿਲੇ ਹਨ। ਇਸ ਲਈ ਦੇਖਿਆ ਜਾਵੇ ਤਾਂ ਇਹ ਆਪਣੇ ਆਪ ਵਿੱਚ ਪਹਿਲਾਂ ਕੀਰਤੀਮਾਨ ਹੈ। ਇਹ ਆਪ੍ਰੇਸ਼ਨ ਬੀਤੇ ਦਿਨੀਂ ਕੀਤਾ ਗਿਆ ਸੀ ਅਤੇ ਬੱਚੀ ਪੂਰੀ ਤਰ੍ਹਾਂ ਤੰਦਰੁਸਤ ਹੈ।
ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਬੱਚੀ ਨੇ ਪੂਰੀ ਪ੍ਰਕਿਰਿਆ 'ਚ ਕਾਫੀ ਸਹਿਯੋਗ ਦਿੱਤਾ ਅਤੇ ਅੰਤ 'ਚ ਉਹ ਆਪਰੇਸ਼ਨ ਤੋਂ ਬਾਅਦ ਵੀ ਠੀਕ ਰਹੀ। ਏਮਜ਼ ਨੇ ਕਿਹਾ ਕਿ ਨਿਊਰੋਅਨੇਸਥੀਸੀਆ ਅਤੇ ਨਿਊਰੋਰਾਡੀਓਲੋਜੀ ਟੀਮ ਨੇ ਦਿਮਾਗ ਦੇ ਐਮਆਰਆਈ ਦਾ ਬਹੁਤ ਚੰਗੀ ਤਰ੍ਹਾਂ ਅਧਿਐਨ ਕੀਤਾ ਅਤੇ ਸਰਜਰੀ ਦੌਰਾਨ ਸਾਰੇ ਮੈਂਬਰਾਂ ਨੇ ਵਧੀਆ ਟੀਮ ਵਰਕ ਕੀਤਾ।
ਇਹ ਵੀ ਪੜ੍ਹੋ : Chandigarh Traffic Advisory: ਸੰਘਣੀ ਧੁੰਦ ਵਿੱਚ ਘਰ 'ਚੋਂ ਨਿਕਲਣ ਪਹਿਲਾਂ ਚੰਡੀਗੜ੍ਹ ਵਾਸੀ ਪੜ੍ਹ ਲਵੋ ਇਹ ਖ਼ਬਰ