Quality Tests Failed: ਪੈਰਾਸੀਟਾਮੋਲ ਸਮੇਤ 50 ਤੋਂ ਵੱਧ ਦਵਾਈਆਂ ਗੁਣਵੱਤਾ ਟੈਸਟਿੰਗ `ਚ ਫੇਲ੍ਹ
Quality Tests Failed: ਪੈਰਾਸੀਟਾਮੋਲ, ਪੈਟੋਪ੍ਰਾਜ਼ੋਲ ਅਤੇ ਬੈਕਟੀਰੀਆ ਦੇ ਇਨਫੈਕਸ਼ਨ ਲਈ ਇਸਤੇਮਾਲ ਕੁਝ ਐਂਟੀਬਾਇਓਟਿਕਸ ਗੁਣਵੱਤਾ ਵਿੱਚ ਫੇਲ੍ਹ ਹੋਣ ਨਾਲ ਚਿੰਤਾ ਖੜ੍ਹੀ ਹੋ ਗਈ ਹੈ।
Quality Tests Failed: ਭਾਰਤ ਦੀ ਡਰੱਗ ਰੈਗੂਲੇਟਰੀ ਬਾਡੀ ਵੱਲੋਂ 50 ਦਵਾਈਆਂ ਦੇ ਲਏ ਗਏ ਨਮੂਨਿਆਂ ਜਿਨ੍ਹਾਂ ਵਿੱਚ ਪੈਰਾਸੀਟਾਮੋਲ, ਪੈਟੋਪ੍ਰਾਜ਼ੋਲ ਅਤੇ ਬੈਕਟੀਰੀਆ ਦੇ ਇਨਫੈਕਸ਼ਨ ਲਈ ਇਸਤੇਮਾਲ ਕੁਝ ਐਂਟੀਬਾਇਓਟਿਕਸ ਦੀ ਗੁਣਵੱਤਾ ਫੇਲ੍ਹ ਪਾਈ ਗਈ ਹੈ। ਸੈਂਟ੍ਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਵੱਲੋਂ ਮਈ ਮਹੀਨੇ ਲਈ ਜਾਰੀ ਅਲਰਟ ਮੁਤਾਬਕ ਇਹ ਸਬ ਸਟੈਂਡਰਡ ਦਵਾਈਆਂ ਵਿਚੋਂ 22 ਹਿਮਾਚਲ ਪ੍ਰਦੇਸ਼ ਵਿੱਚ ਬਣੀਆਂ ਹਨ। ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਜੈਪੁਰ ਹੈਦਰਾਬਾਦ, ਵਾਘੋਦਿਆ, ਬੜੌਦਰਾ, ਆਂਧਰਾ ਪ੍ਰਦੇਸ਼ ਅਤੇ ਇੰਦੌਰ ਸਮੇਤ ਹੋਰ ਥਾਵਾਂ ਤੋਂ ਨਮੂਨੇ ਲਏ ਸਨ।
ਬੁਖਾਰ ਵਿੱਚ ਖਾਦੀ ਜਾਣ ਵਾਲੀ ਪੈਰਾਸੀਟਾਮੋਲ ਗੋਲੀ ਗੁਣਵੱਤਾ ਟੈਸਟਿੰਗ ਵਿੱਚ ਫੇਲ੍ਹ ਹੋ ਗਈ ਹੈ। ਇਸ ਤੋਂ ਇਲਾਵਾ ਕੈਲਸ਼ੀਅਮ ਤੇ ਵਿਟਾਮਿਨ ਡੀ-3 ਦੀ ਸਪਲੀਮੈਂਟ, ਸ਼ੂਗਰ ਦੀ ਗੋਲੀਆਂ, ਹਾਈ ਬਲਡ ਪ੍ਰੈਸ਼ਰ ਦੀਆਂ ਦਵਾਈਆਂ ਸਮੇਤ 50 ਤੋਂ ਜ਼ਿਆਦਾ ਦਵਾਈਆਂ ਡਰੱਗ ਰੈਗੂਲੇਟਰ ਵੱਲੋਂ ਕੀਤੀ ਗਈ ਗੁਣਵੱਤਾ ਟੈਸਟਿੰਗ ਵਿੱਚ ਫੇਲ੍ਹ ਪਾਈ ਗਈ ਹੈ। ਗੁਣਵੱਤਾ ਟੈਸਟਿੰਗ ਵਿੱਚ ਫੇਲ੍ਹ ਹੋਈਆਂ ਦਵਾਈਆਂ ਦੀ ਲਿਸਟ ਇੰਡੀਅਨ ਡਰੱਗਸ ਰੈਗੂਲੇਟਰ ਸੈਂਟ੍ਰਲ ਡਰੱਗਸ ਸਟੈਂਡਰਡ ਆਰਗੇਨਾਈਜੇਸ਼ਨ (CDSCO) ਨੇ ਆਪਣੀ ਅਧਿਕਾਰਕ ਵੈਬਸਾਈਟ ਉਤੇ ਜਾਰੀ ਕੀਤੀ ਹੈ।
ਇਹ ਦਵਾਈਆਂ ਟੈਸਟਿੰਗ ਦੌਰਾਨ ਹੋਈਆਂ ਫੇਲ੍ਹ
ਭਾਰਤੀ ਡਰੱਗ ਰੈਗੂਲੇਟਰ-ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਡਰੱਗ ਟੈਸਟਿੰਗ ਲਈ ਹਰ ਮਹੀਨੇ ਕੁਝ ਦਵਾਈਆਂ ਦੀ ਚੋਣ ਕਰਦੀ ਹੈ। ਫਿਰ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਵਾਰ ਸਰਕਾਰੀ ਸੰਸਥਾ ਨੇ ਵਿਟਾਮਿਨ ਸੀ ਅਤੇ ਡੀ 3 ਗੋਲੀਆਂ ਸ਼ੈਲਕਲ, ਵਿਟਾਮਿਨ ਬੀ ਕੰਪਲੈਕਸ ਅਤੇ ਵਿਟਾਮਿਨ ਸੀ ਸਾਫਟਜੈੱਲ, ਐਂਟੀਸਾਈਡ ਪੈਨ-ਡੀ, ਪੈਰਾਸੀਟਾਮੋਲ ਆਈਪੀ 500 ਮਿਲੀਗ੍ਰਾਮ, ਸ਼ੂਗਰ ਦੀ ਦਵਾਈ ਗਲੀਮਪੀਰੀਡ, ਹਾਈ ਬਲੱਡ ਪ੍ਰੈਸ਼ਰ ਦੀ ਦਵਾਈ ਟੈਲਮੀਸਾਰਟਨ ਵਰਗੀਆਂ ਦਵਾਈਆਂ ਦੀ ਜਾਂਚ ਕੀਤੀ ਗਈ ਸੀ।
ਜੋ ਗੁਣਵੱਤਾ ਟੈਸਟਿੰਗ ਵਿੱਚ ਫੇਲ ਹੋ ਗਈਆਂ ਹਨ। ਮੈਟ੍ਰੋਨੀਡਾਜ਼ੋਲ ਪੇਟ ਦੀ ਲਾਗ ਲਈ ਇਲਾਜ ਦੌਰਾਨ ਵਿਆਪਕ ਤੌਰ 'ਤੇ ਵਰਤੀ ਜਾਣ ਵਾਲੀ ਦਵਾਈ ਜੋ ਗੁਣਵੱਤਾ ਟੈਸਟ ਵਿੱਚ ਫੇਲ੍ਹ ਪਾਈ ਗਈ ਹੈ। ਇਸੇ ਪ੍ਰਯੋਗਸ਼ਾਲਾ ਨੇ ਹੈਦਰਾਬਾਦ ਸਥਿਤ ਹੈਟਰੋ ਦੇ ਸੇਪੋਡੇਮ ਐਕਸਪੀ 50 ਡ੍ਰਾਈ ਸਸਪੈਂਸ਼ਨ ਦੀ ਗੁਣਵੱਤਾ ਘਟੀਆ ਕਰਾਰ ਦਿੱਤੀ ਹੈ। ਇਹ ਦਵਾਈ ਬੈਕਟੀਰੀਆ ਦੀ ਲਾਗ ਦੇ ਮਾਮਲੇ ਵਿੱਚ ਬੱਚਿਆਂ ਨੂੰ ਦਿੱਤੀ ਜਾਂਦੀ ਹੈ।
ਸੀਡੀਐਸਸੀਓ ਨੇ ਸੂਚੀ ਜਾਰੀ ਕੀਤੀ
ਸੀਡੀਐਸਸੀਓ ਨੇ ਨਕਲੀ, ਮਿਲਾਵਟੀ ਅਤੇ ਗਲਤ ਬ੍ਰਾਂਡ ਵਾਲੀਆਂ ਦਵਾਈਆਂ, ਮੈਡੀਕਲ ਉਪਕਰਨਾਂ, ਟੀਕਿਆਂ ਅਤੇ ਕਾਸਮੈਟਿਕਸ ਦੀ ਸੂਚੀ ਜਾਰੀ ਕੀਤੀ ਹੈ। ਇਹਨਾਂ ਵਿੱਚ ਸ਼ਾਮਲ ਹਨ ਪੁਲਮੋਸਿਲ (ਸਿਲਡੇਨਾਫਿਲ ਟੀਕਾ), ਪੈਂਟੋਸੀਡ (ਪੈਂਟੋਪ੍ਰਾਜ਼ੋਲ ਗੋਲੀਆਂ ਆਈ.ਪੀ.), ਉਰਸੋਕੋਲ 300 (ਯੂਰਸੋਡੌਕਸੀਕੋਲਿਕ ਐਸਿਡ ਗੋਲੀਆਂ ਭਾਰਤੀ ਫਾਰਮਾਕੋਪੀਆ)। ਇਸ ਤੋਂ ਇਲਾਵਾ ਉਰਸੋਕੋਲ 300 ਟੈਬਲੇਟ ਦਾ ਸੈਂਪਲ ਵੀ ਫੇਲ੍ਹ ਹੋ ਗਿਆ ਹੈ।
ਇਹ ਵੀ ਪੜ੍ਹੋ : Punjab Weather Update: ਪੰਜਾਬ ‘ਚ ਕਈ ਇਲਾਕਿਆਂ ਵਿੱਚ ਪੈ ਰਿਹਾ ਮੀਂਹ ਤੇ ਕਾਲੀ ਘਟਾ ਕਾਰਨ ਦਿਨੇ ਛਾਇਆ ਹਨ੍ਹੇਰਾ