ADITYA-L1 Mission: ਚੰਦਰਮਾ 'ਤੇ ਉਤਰਨ ਤੋਂ ਬਾਅਦ ਭਾਰਤ ਨੇ ਇੱਕ ਹੋਰ ਇਤਿਹਾਸ ਰਚ ਦਿੱਤਾ ਹੈ। ਸੂਰਜ ਮਿਸ਼ਨ 'ਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਆਦਿਤਿਆ ਐੱਲ-1 ਨੇ ਆਪਣੀ ਮੰਜ਼ਿਲ ਲੈਗ੍ਰੇਂਜ ਪੁਆਇੰਟ-1 (ਐੱਲ.1) 'ਤੇ ਪਹੁੰਚ ਕੇ ਇੱਕ ਰਿਕਾਰਡ ਹਾਸਲ ਕੀਤਾ ਹੈ।


COMMERCIAL BREAK
SCROLL TO CONTINUE READING

ਇਸ ਦੇ ਨਾਲ ਆਦਿਤਿਆ-ਐਲ1 ਨੂੰ ਇਸ ਦੇ ਅੰਤਿਮ ਪੰਧ ਵਿੱਚ ਰੱਖਿਆ ਗਿਆ। ਇੱਥੇ ਆਦਿਤਿਆ ਦੋ ਸਾਲਾਂ ਤੱਕ ਸੂਰਜ ਦਾ ਅਧਿਐਨ ਕਰੇਗਾ ਅਤੇ ਮਹੱਤਵਪੂਰਨ ਡੇਟਾ ਇਕੱਠਾ ਕਰੇਗਾ। ਭਾਰਤ ਦਾ ਇਹ ਪਹਿਲਾ ਸੂਰਜ ਅਧਿਐਨ ਮਿਸ਼ਨ ISRO ਦੁਆਰਾ 2 ਸਤੰਬਰ ਨੂੰ ਲਾਂਚ ਕੀਤਾ ਗਿਆ ਸੀ।


ISRO ਦਾ ਆਦਿਤਿਆ-L1 ਪੁਲਾੜ ਯਾਨ 126 ਦਿਨਾਂ 'ਚ 15 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਅੱਜ ਯਾਨੀ 6 ਦਸੰਬਰ ਨੂੰ ਸੂਰਜ-ਧਰਤੀ ਲੈਗ੍ਰੇਂਜ ਪੁਆਇੰਟ 1 (L1) 'ਤੇ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਦੇਸ਼ਵਾਸੀਆਂ ਨੂੰ ਹੈਲੋ ਆਰਬਿਟ ਵਿੱਚ ਆਦਿਤਿਆ-ਐਲ1 ਦੇ ਪ੍ਰਵੇਸ਼ ਲਈ ਵਧਾਈ ਦਿੱਤੀ ਗਈ ਹੈ। ਇਹ ਮਿਸ਼ਨ 5 ਸਾਲਾਂ ਲਈ ਹੋਵੇਗਾ।


ਪੁਲਾੜ ਯਾਨ 440N ਲਿਕਵਿਡ ਅਪੋਜੀ ਮੋਟਰ (LAM) ਨਾਲ ਲੈਸ ਹੈ, ਜਿਸ ਦੀ ਮਦਦ ਨਾਲ ਆਦਿਤਿਆ-L1 ਨੂੰ ਹਾਲੋ ਆਰਬਿਟ ਵਿੱਚ ਭੇਜਿਆ ਗਿਆ ਸੀ। ਇਹ ਮੋਟਰ ਇਸਰੋ ਦੇ ਮਾਰਸ ਆਰਬਿਟਰ ਮਿਸ਼ਨ (MOM) ਵਿੱਚ ਵਰਤੀ ਗਈ ਮੋਟਰ ਵਰਗੀ ਹੈ। ਇਸ ਤੋਂ ਇਲਾਵਾ, ਆਦਿਤਿਆ-L1 ਵਿੱਚ ਅੱਠ 22N ਥ੍ਰਸਟਰ ਅਤੇ ਚਾਰ 10N ਥਰਸਟਰ ਹਨ, ਜੋ ਇਸਦੇ ਦਿਸ਼ਾ ਅਤੇ ਔਰਬਿਟ ਨੂੰ ਕੰਟਰੋਲ ਕਰਨ ਲਈ ਜ਼ਰੂਰੀ ਹਨ।


L1 ਪੁਲਾੜ ਵਿੱਚ ਇੱਕ ਅਜਿਹੀ ਥਾਂ ਹੈ ਜਿੱਥੇ ਧਰਤੀ ਅਤੇ ਸੂਰਜ ਦੀਆਂ ਗੁਰੂਤਾ ਸ਼ਕਤੀਆਂ ਸੰਤੁਲਿਤ ਹੁੰਦੀਆਂ ਹਨ। ਹਾਲਾਂਕਿ L1 ਤੱਕ ਪਹੁੰਚਣਾ ਅਤੇ ਇਸ ਆਰਬਿਟ ਵਿੱਚ ਪੁਲਾੜ ਯਾਨ ਨੂੰ ਕਾਇਮ ਰੱਖਣਾ ਇੱਕ ਮੁਸ਼ਕਲ ਕੰਮ ਹੈ। L1 ਦੀ ਔਰਬਿਟਲ ਮਿਆਦ ਲਗਭਗ 177.86 ਦਿਨ ਹੈ।


ਆਦਿਤਿਆ ਐਲ1 ਨੂੰ 2 ਸਤੰਬਰ ਨੂੰ ਸਵੇਰੇ 11.50 ਵਜੇ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਪੀਐਸਐਲਵੀ-ਸੀ57 ਦੇ ਐਕਸਐਲ ਵਰਜ਼ਨ ਰਾਕੇਟ ਦੀ ਵਰਤੋਂ ਕਰਕੇ ਲਾਂਚ ਕੀਤਾ ਗਿਆ ਸੀ। ਲਾਂਚਿੰਗ ਤੋਂ 63 ਮਿੰਟ ਅਤੇ 19 ਸਕਿੰਟ ਬਾਅਦ, ਪੁਲਾੜ ਯਾਨ ਨੂੰ ਧਰਤੀ ਦੇ 235 ਕਿਲੋਮੀਟਰ x 19500 ਕਿਲੋਮੀਟਰ ਦੇ ਚੱਕਰ ਵਿੱਚ ਰੱਖਿਆ ਗਿਆ ਸੀ।


ਇਹ ਵੀ ਪੜ੍ਹੋ : Chandigarh News: ਜ਼ੀ ਨਿਊਜ਼ ਦੀ ਰਿਪੋਰਟ ਦਾ ਵੱਡਾ ਅਸਰ, OPERATION ਦਵਾਈ ਦਿਖਾਉਣ ਤੋਂ ਬਾਅਦ 3 ਡਾਕਟਰਾਂ 'ਤੇ ਡਿੱਗੀ ਗਾਜ