Fazilka News: ਝੋਨੇ ਦੀ ਪਰਾਲੀ ਸਾੜਨ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਉਥੇ ਹੀ ਖੇਤ ਵਿੱਚ ਜ਼ਰੂਰੀ ਤੱਤ ਵੀ ਨਸ਼ਟ ਹੋ ਜਾਂਦੇ ਹਨ। ਇਸ ਸਿਲਸਿਲੇ ਨੂੰ ਰੋਕਣ ਲਈ ਜਿਥੇ ਫਾਜ਼ਿਲਕਾ ਪ੍ਰਸ਼ਾਸਨ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਦੀ ਅਪੀਲ ਕਰ ਰਿਹਾ ਹੈ ਉਥੇ ਹੀ ਪਰਾਲੀ ਪ੍ਰਬੰਧਨ ਲਈ ਹੁਣ ਤੋਂ ਹੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਫਾਜ਼ਿਲਕਾ ਵਿੱਚ ਗੋਬਰ ਅਤੇ ਪਰਾਲੀ ਨਾਲ ਤਿਆਰ ਕੀਤੀ ਜਾਣ ਵਾਲੀ ਜੈਵਿਕ ਖਾਦ ਜ਼ਰੀਏ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ ਗਈ ਹੈ।


COMMERCIAL BREAK
SCROLL TO CONTINUE READING

ਫਾਜ਼ਿਲਕਾ ਦੇ ਪਿੰਡ ਅਲਿਆਣਾ ਵਿੱਚ ਸਾਦੇ ਪ੍ਰੋਗਰਾਮ ਤਹਿਤ ਫਾਜ਼ਿਲਕਾ ਤੋਂ ਏਡੀਸੀ ਡਾ. ਮਨਦੀਪ ਕੌਰ ਪਹੁੰਚੇ ਜਿਥੇ ਭਾਰਤ ਸਰਕਾਰ ਦੇ ਖੇਤੀ ਵਿਗਿਆਨ ਕੇਂਦਰ ਦੇ ਅਧਿਕਾਰੀਆਂ ਦੀ ਅਗਵਾਈ ਵਿੱਚ ਕਿਸਾਨਾਂ ਨੂੰ ਜੈਵਿਕ ਖੇਤੀ ਪ੍ਰਤੀ ਪ੍ਰੇਰਿਤ ਕਰਨ ਦੇ ਮਕਸਦ ਨਾਲ ਇਸ ਦੀ ਸ਼ੁਰੂਆਤ ਕੀਤੀ ਗਈ ਹੈ।


ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਨਾਲ ਜਿਥੇ ਕਿਸਾਨਾਂ ਦੀਆਂ ਫਸਲਾਂ ਜੈਵਿਕ ਹੋਣਗੀਆਂ ਉਥੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਵੀ ਨਹੀਂ ਸੜੇਗੀ ਕਿਉਂਕਿ ਗੋਹੇ ਪਰਾਲੀ ਦੇ ਮਿਕਚਰ ਨਾਲ ਤਿਆਰ ਹੋਣ ਵਾਲੀ ਜੈਵਿਕ ਖਾਦ ਕਿਸਾਨਾਂ ਲਈ ਵਾਰਦਾਨ ਸਾਬਿਤ ਹੋਵੇਗੀ। ਹਾਲਾਂਕਿ ਝੋਨੇ ਦੀ ਪਰਾਲੀ ਨਾ ਸਾੜਨ ਨੂੰ ਲੈ ਭਾਰਤ ਸਰਕਾਰ ਦੇ ਖੇਤੀ ਵਿਗਿਆਨ ਕੇਂਦਰ ਵੱਲੋਂ ਜ਼ਿਲ੍ਹੇ ਦੇ ਦੋ ਪਿੰਡਾਂ ਨੂੰ ਗੋਦ ਲੈ ਲਿਆ ਗਿਆ ਹੈ ਜਿਥੇ ਕਿਸਾਨਾਂ ਨੂੰ ਢਾਈ ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਵੀ ਦਿੱਤਾ ਜਾਵੇਗਾ।


ਇਹ ਵੀ ਪੜ੍ਹੋ : Gidderbaha News: ਸੰਸਦ ਮੈਂਬਰ ਰਾਜਾ ਵੜਿੰਗ ਨੇ ਸੜਕ 'ਤੇ ਬੈਠੇ ਕੱਟੀ ਰਾਤ, ਸਰਕਾਰ ਖਿਲਾਫ ਖੋਲ੍ਹਿਆ ਮੋਰਚਾ


ਮੌਕੇ ਉਤੇ ਪਹੁੰਚੇ ਖੇਤੀ ਵਿਗਿਆਨ ਕੇਂਦਰ ਫਾਜ਼ਿਲਕਾ ਦੇ ਇੰਚਾਰਜ ਪ੍ਰਥਵੀਰਾਜ ਨੇ ਦੱਸਿਆ ਕਿ ਜ਼ਿਲ੍ਹੇ ਦੇ ਦੋ ਪਿੰਡ ਨੂਰਪੁਰ ਅਤੇ ਸ਼ਾਹਪੁਰ ਨੂੰ ਗੋਦ ਲਿਆ ਗਿਆ ਹੈ। ਜਦਕਿ ਉਧਰ ਕਿਸਾਨ ਕਰਨੈਲ ਸਿੰਘ ਤੇ ਹੋਰਾਂ ਦਾ ਕਹਿਣਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਪ੍ਰੋਜੈਕਟ ਫਾਜ਼ਿਲਕਾ ਨੂੰ ਦਿੱਤਾ ਗਿਆ ਹੈ। ਜਿਸ ਵਿੱਚ ਫਿਲਹਾਲ 10 ਕਿਸਾਨਾਂ ਨੂੰ ਇਹ ਜੈਵਿਕ ਖਾਦ ਉਪਲਬੱਧ ਕਰਵਾਈ ਗਈ ਹੈ। ਜਦਕਿ 100 ਕਿਸਾਨਾਂ ਨੂੰ ਇਹ ਖਾਦ ਦਿੱਤੀ ਜਾਣੀ ਹੈ, ਜਿਨ੍ਹਾਂ ਨੂੰ ਜੈਵਿਕ ਖੇਤੀ ਦੇ ਨਾਲ ਜੋੜਿਆ ਜਾਵੇਗਾ।


ਇਹ ਵੀ ਪੜ੍ਹੋ : Panchayat Elections: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕੀ ਪਿੰਡ ਧਰਮਕੋਟ ਦੀ ਪੰਚਾਇਤੀ ਚੋਣ ਪ੍ਰਕੀਰਿਆ, ਜਾਣੋ ਕਾਰਨ