ਚੰਡੀਗੜ੍ਹ : ਕਈ ਪਾਰਟੀਆਂ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਕੁੱਝ ਲੋਕ ਸ਼ਰਾਬ (Alcohol) ਪੀਣ ਤੋਂ ਬਾਅਦ ਅਚਾਨਕ ਅੰਗਰੇਜ਼ੀ (English) ਵਿੱਚ ਗੱਲ ਕਰਨ ਲੱਗ ਜਾਂਦੇ ਹਨ ਅਤੇ ਫੁੱਲ (Confidence) ਦੇ ਵਿੱਚ ਆ ਕੇ ਬੇਧੜਕ ਅੰਗਰੇਜ਼ੀ ਬੋਲਦੇ ਨੇ ਇਸ ਤੋਂ ਬਾਅਦ ਹਰ ਸਵਾਲ ਦਾ ਜਵਾਬ ਵੀ ਉਹ ਅੰਗਰੇਜ਼ੀ ਵਿੱਚ ਹੀ ਦੇਣਾ ਪਸੰਦ ਕਰਦੇ ਨੇ ਪਰ ਕੀ ਤੁਸੀਂ ਕਦੀ ਸੋਚਿਆ ਹੈ ਕਿ ਅਜਿਹਾ ਕਿਉਂ ? ਦਰਾਸਲ ਲੋਕਾਂ ਦੀ ਇਸ ਹਰਕਤ ਦੇ ਪਿੱਛੇ ਵਿਗਿਆਨਕ ਕਾਰਨ (Scientific Reason) ਹੈ ਇੱਕ ਰਿਸਰਚ (Research) ਦੇ ਵਿਚ ਲੋਕਾਂ ਦੇ ਸਵਾਲਾਂ ਦਾ ਜਵਾਬ ਮਿਲ ਗਿਆ ਹੈ  


COMMERCIAL BREAK
SCROLL TO CONTINUE READING

ਨਸ਼ੇ ਵਿੱਚ ਵਧ ਜਾਂਦਾ ਹੈ ਕਾਨਫੀਡੈਂਸ 


ਸਾਇੰਸ ਮੈਗਜ਼ੀਨ (Science Magazine) ਜਰਨਲ ਆਫ ਸਾਇਕੋ ਫਾਰਮਾਕੌਲੋਜੀ  (Journal Of Psychopharmacology) ਵਿੱਚ ਛਪੀ ਇੱਕ ਰਿਸਰਚ ਦੇ ਮੁਤਾਬਿਕ ਸ਼ਰਾਬ ਦੇ 1-2 ਪੈੱਗ (Peg)  ਲੈਣ ਤੋਂ ਬਾਅਦ ਕੁੱਝ ਲੋਕਾਂ ਦੀ ਨਰਵਸਨੈਸ (Nervousness) ਖ਼ਤਮ ਹੋ ਜਾਂਦੀ ਹੈ  ਅਤੇ ਉਹ ਕਾਨਫੀਡੈਂਟ ਹੋ ਕੇ ਦੂਜੀ ਭਾਸ਼ਾ ਵਿੱਚ ਗੱਲ ਕਰਨ ਲੱਗ ਜਾਂਦੇ ਹਨ ਜਿਸ ਵਿੱਚ  ਉਹ ਝਿਜਕ ਮਹਿਸੂਸ ਕਰਦੇ ਨੇ, ਭਾਰਤ ਦੀ ਗੱਲ ਕੀਤੀ ਜਾਏ ਤਾਂ ਸ਼ਰਾਬ ਪੀਣ ਤੋਂ ਬਾਅਦ ਕਈ ਲੋਕ ਫਟਾਫਟ ਅੰਗਰੇਜ਼ੀ ਵਿੱਚ ਗੱਲ ਕਰਦੇ ਹਨ 


ਪਰਸਨੈਲਿਟੀ ਵਿੱਚ ਆਉਂਦਾ ਹੈ ਬਦਲਾਅ


ਇਸ ਰਿਸਰਚ ਦੇ ਮੁਤਾਬਿਕ ਸ਼ਰਾਬ ਪੀਣ ਵਾਲਿਆਂ ਲੋਕਾਂ ਦੀ ਯਾਦਦਾਸ਼ਤ ਅਤੇ ਕੰਸਟ੍ਰਰੇਸ਼ਨ ਪਾਵਰ (Concentration Power) ਉੱਤੇ ਅਸਰ ਪੈਂਦਾ ਹੈ ਇਸ ਦੌਰਾਨ ਕੁੱਝ ਲੋਕਾਂ ਦੀ ਪਰਸਨੈਲਿਟੀ (Personality) ਬਿਲਕੁਲ ਬਦਲ ਜਾਂਦੀ ਹੈ ਅਤੇ ਉਨ੍ਹਾਂ ਦਾ ਕਾਨਫੀਡੈਂਸ ਵਧ ਜਾਂਦਾ ਹੈ ਅਜਿਹਾ  ਹੁੰਦੇ ਹੀ ਉਹ ਉਨ੍ਹਾਂ ਚੀਜ਼ਾਂ ਉੱਤੇ ਫੋਕਸ ਕਰਨ ਲੱਗਦੇ ਹਨ ਜਿਨ੍ਹਾਂ ਨੂੰ ਕਰਨ ਵਿੱਚ ਉਹ ਹੋਸ਼ ਵਿੱਚ ਪਰਹੇਜ਼ ਕਰਦੇ ਨੇ


ਕਿਸੇ ਨੂੰ ਡਾਂਸ ਪਸੰਦ ਹੈ ਤਾਂ ਕਿਸੇ ਨੂੰ ਗਾਉਣਾ 


ਦੂਜੀ ਭਾਸ਼ਾ ਬੋਲਣ ਦੇ ਇਲਾਵਾ ਸ਼ਰਾਬ ਪੀਣ ਤੋਂ ਬਾਅਦ ਕੁਝ ਲੋਕ ਅਜਿਹੀਆਂ ਚੀਜ਼ਾਂ  ਕਰਦੇ ਹਨ ਜਿਸ ਤੋਂ ਝਿਜਕ ਮਹਿਸੂਸ ਕਰਦੇ ਹਨ ਜੋ ਲੋਕ ਨਾਰਮਲ ਸਮੇਂ ਉੱਤੇ ਡਾਂਸ ਗਾਣਾ ਗਾਉਣ 'ਚ ਹਿਚਕਿਚਾਉਂਦੇ ਨੇ ਸ਼ਰਾਬ ਪੀ ਕੇ ਕਾਨਫੀਡੈਂਸ ਵਿੱਚ ਆ ਕੇ ਖੂਬ ਝੂੰਮਦੇ ਨੇ ਅਜਿਹੇ ਲੋਕ ਮਸਤ ਲਾਈਫ ਜੀਨ ਵਿੱਚ ਯਕੀਨ ਰੱਖਦੇ ਹਨ 


ਅਗਰ ਤੁਸੀਂ ਕਿਸੇ   ਨੂੰ ਸ਼ਰਾਬ ਪੀਣ ਤੋਂ ਬਾਅਦ ਅੰਗਰੇਜ਼ੀ ਬੋਲਦੇ ਹੋਏ ਜਾਂ ਫਿਰ  ਟਵੀਟ ਕਰਦੇ ਹੋਏ ਵੇਖੋ ਤਾਂ ਉਸ ਦਾ ਮਜ਼ਾਕ ਉਡਾਉਣ ਦੀ ਬਜਾਏ ਮਨੋਵਿਗਿਆਨਕ ਕਾਰਨ (Psychological Reason)  ਨੂੰ ਸਮਝਣ ਦੀ ਕੋਸ਼ਿਸ਼ ਕਰੋ


WATCH LIVE TV